ਚੋਣ ਕਮਿਸ਼ਨ ਚਾਰ ਥਾਵਾਂ ਉੱਤੇ ਚੋਣਾਂ ਰੱਦ ਨਾ ਕਰਨ ਦੇ ਫੈਸਲੇ ਨੂੰ ਮੁੜ ਵਿਚਾਰੇ:ਅਕਾਲੀ ਦਲ

ਚੋਣ ਕਮਿਸ਼ਨ ਚਾਰ ਥਾਵਾਂ ਉੱਤੇ ਚੋਣਾਂ ਰੱਦ ਨਾ ਕਰਨ ਦੇ ਫੈਸਲੇ ਨੂੰ ਮੁੜ ਵਿਚਾਰੇ:ਅਕਾਲੀ ਦਲ

ਚੋਣ ਕਮਿਸ਼ਨ ਚਾਰ ਥਾਵਾਂ ਉੱਤੇ ਚੋਣਾਂ ਰੱਦ ਨਾ ਕਰਨ ਦੇ ਫੈਸਲੇ ਨੂੰ ਮੁੜ ਵਿਚਾਰੇ:ਅਕਾਲੀ ਦਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਰਾਜ ਚੋਣ ਕਮਿਸ਼ਨ (ਐਸਈਸੀ) ਨੂੰ ਉਹਨਾਂ ਚਾਰ ਥਾਵਾਂ ਉੱਤੇ ਚੋਣਾਂ ਰੱਦ ਨਾ ਕਰਨ ਦੇ ਆਪਣੇ ਫੈਸਲੇ ਉੱਤੇ ਮੁੜ-ਵਿਚਾਰ ਕਰਨ ਲਈ ਕਿਹਾ ਹੈ।ਜਿੱਥੇ ਅਕਾਲੀ ਉਮੀਦਵਾਰਾਂ ਨੂੰ ਨਾਮਜ਼ਦਗੀ ਦੇ ਕਾਗਜ਼ ਹੀ ਦਾਖ਼ਲ ਨਹੀਂ ਕਰਨ ਦਿੱਤੇ ਗਏ।ਚੋਣ ਕਮਿਸ਼ਨ ਚਾਰ ਥਾਵਾਂ ਉੱਤੇ ਚੋਣਾਂ ਰੱਦ ਨਾ ਕਰਨ ਦੇ ਫੈਸਲੇ ਨੂੰ ਮੁੜ ਵਿਚਾਰੇ:ਅਕਾਲੀ ਦਲਪਾਰਟੀ ਨੇ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਇਸ ਵੱਲੋਂਂ ਇੱਕ ਥਾਂ ਮਾਨਾਵਾਲਾ ਉੱਤੇ ਨਾਮਜ਼ਦਗੀ ਕਾਗਜ਼ ਭਰਨ ਦੀ ਮਿਆਦ ਵਿਚ ਕੀਤਾ ਗਿਆ ਵਾਧਾ ‘ਬਹੁਤ ਥੋੜਾ ਅਤੇ ਬਹੁਤ ਦੇਰੀ ਨਾਲ’ ਨਾਲ ਕੀਤਾ ਗਿਆ ਹੈ,ਜਿਸ ਦਾ ਕੋਈ ਲਾਭ ਨਹੀਂ ਹੋਵੇਗਾ।ਚੋਣ ਕਮਿਸ਼ਨ ਚਾਰ ਥਾਵਾਂ ਉੱਤੇ ਚੋਣਾਂ ਰੱਦ ਨਾ ਕਰਨ ਦੇ ਫੈਸਲੇ ਨੂੰ ਮੁੜ ਵਿਚਾਰੇ:ਅਕਾਲੀ ਦਲਇਸ ਸੰਬੰਧੀ ਅਕਾਲੀ ਦਲ ਦੇ ਇੱਕ ਵਫ਼ਦ ਵਿਚ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਅਤੇ ਪਾਰਟੀ ਦਫ਼ਤਰ ਦੇ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਸਟੇਟ ਚੋਣ ਕਮਿਸ਼ਨਰ ਜਗਦੇਵ ਸਿੰਘ ਸੰਧੂ ਨੂੰ ਇੱਕ ਮੈਮੋਰੰਡਮ ਦਿੱਤਾ ਅਤੇ ਉਹਨਾਂ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਲਈ ਦੀ ਮੰਗ ਕੀਤੀ ਹੈ।ਜਿਹਨਾਂ ਨੇ ਅਕਾਲੀ ਵਰਕਰਾਂ ਨਾਲ ਵਿਤਕਰੇਬਾਜ਼ੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਵਾਹਨਾਂ ਦੀ ਭੰਨ ਤੋੜ ਅਤੇ ਉਹਨਾਂ ਉੱਤੇ ਚਲਾਈਆਂ ਗੋਲੀਆਂ ਦੀਆਂ ਤਸਵੀਰਾਂ ਦੇ ਸਬੂਤ ਕਮਿਸ਼ਨ ਨੂੰ ਸੌਂਪੇ ਜਾਣ ਦੇ ਬਾਵਜੂਦ ਐਸਈਸੀ ਨੇ ਇਹਨਾਂ ਚਾਰ ਥਾਵਾਂ ਉੱਤੇ ਚੋਣ ਅਮਲ ਨੂੰ ਰੱਦ ਕਰਨਾ ਠੀਕ ਨਹੀਂ ਸਮਝਿਆ।ਚੋਣ ਕਮਿਸ਼ਨ ਚਾਰ ਥਾਵਾਂ ਉੱਤੇ ਚੋਣਾਂ ਰੱਦ ਨਾ ਕਰਨ ਦੇ ਫੈਸਲੇ ਨੂੰ ਮੁੜ ਵਿਚਾਰੇ:ਅਕਾਲੀ ਦਲਡਾ.ਚੀਮਾ ਨੇ ਕਿਹਾ ਕਿ ਮਾਨਾਵਾਲਾ ਵਿਖੇ ਨਾਮਜ਼ਦਗੀਆਂ ਭਰਨ ਦੀ ਮਿਆਦ ਵਿਚ ਇੱਕ ਦਿਨ ਦਾ ਵਾਧਾ ਕਰਨ ਨਾਲ ਕੋਈ ਲਾਭ ਨਹੀਂ ਹੋਵੇਗਾ।ਉਹਨਾਂ ਕਿਹਾ ਕਿ ਪੁਲਿਸ ਵੱਲੋਂ 90 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤੇ ਜਾਣ ਨਾਲ ਇਸ ਇਲਾਕੇ ਦਾ ਡਰ ਦਾ ਮਾਹੌਲ ਹੈ। ਅਜਿਹੇ ਮਾਹੌਲ ਵਿਚ ਸਾਡੇ ਉਮੀਦਵਾਰ ਬਾਹਰ ਆ ਕੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਨਹੀਂ ਕਰ ਸਕਦੇ।ਚੋਣ ਕਮਿਸ਼ਨ ਚਾਰ ਥਾਵਾਂ ਉੱਤੇ ਚੋਣਾਂ ਰੱਦ ਨਾ ਕਰਨ ਦੇ ਫੈਸਲੇ ਨੂੰ ਮੁੜ ਵਿਚਾਰੇ:ਅਕਾਲੀ ਦਲਉਹਨਾਂ ਕਿਹਾ ਕਿ ਕਾਂਗਰਸੀਆਂ ਨੇ ਆਪਣੇ ਸਮਰਥਕਾਂ ਸਮੇਤ ਐਸਡੀਐਮ ਦਫਤਰਾਂ ਦੇ ਸਾਹਮਣੇ ਜਾਮ ਲਗਾ ਦਿੱਤਾ ਸੀ ਤਾਂ ਕਿ ਅਕਾਲੀ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਦਾਖ਼ਲ ਕਰਨ ਲਈ ਅੰਦਰ ਨਾ ਜਾਣ ਦਿੱਤਾ ਜਾਵੇ।
-PTCNews