ਚੰਗੇ ਸਮੇਂ ‘ਚ ਤਾਂ ਸੋਨੀਆ ਗਾਂਧੀ ਨੇ ਮਨਮੋਹਨ ਦੇ ਹੱਥ ਵਾਗਡੋਰ ਫੜਾ ਦਿੱਤੀ -ਨਵਜੋਤ ਸਿੱਧੂ

ਚੰਗੇ ਸਮੇਂ 'ਚ ਤਾਂ ਸੋਨੀਆ ਗਾਂਧੀ ਨੇ ਮਨਮੋਹਨ ਦੇ ਹੱਥ ਵਾਗਡੋਰ ਫੜਾ ਦਿੱਤੀ -ਨਵਜੋਤ ਸਿੰਘ ਸਿੱਧੂ

ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਦੇ ਹੱਥ ਵਾਗਡੋਰ ਫੜਾ ਦਿੱਤੀ ਸੀ -ਨਵਜੋਤ ਸਿੰਘ :ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਲੁਧਿਆਣਾ ਦੇ ਮਾਡਲ ਟਾਊਨ ਵਿੱਚ ਮਾਸਟਰ ਤਾਰਾ ਸਿੰਘ ਦੀ 50ਵੀਂ ਬਰਸੀ ਮੌਕੇ ਕਰਵਾਏ ਇੱਕ ਸਮਾਗਮ ਵਿੱਚ ਸ਼ਾਮਿਲ ਹੋਏ।ਚੰਗੇ ਸਮੇਂ 'ਚ ਤਾਂ ਸੋਨੀਆ ਗਾਂਧੀ ਨੇ ਮਨਮੋਹਨ ਦੇ ਹੱਥ ਵਾਗਡੋਰ ਫੜਾ ਦਿੱਤੀ -ਨਵਜੋਤ ਸਿੰਘ ਸਿੱਧੂ ਸਮਾਗਮ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਸਿਆਣੇ ਹੋ ਗਏ ਹਨ,ਉਹ ਭਲਾ-ਬੁਰਾ ਸਮਝਦੇ ਹਨ।ਉਹ ਅੱਜ ਬੁਰੇ ਸਮੇਂ ਖੜ੍ਹੀ ਕਾਂਗਰਸ ਵਿੱਚ ਜਾਨ ਪਾ ਰਹੇ ਹਨ।ਸਿੱਧੂ ਨੇ ਕਿਹਾ ਕਿ ਜਦੋਂ ਕਾਂਗਰਸ ਦਾ ਸਮਾਂ ਚੰਗਾ ਸੀ ਤਾਂ ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਹੱਥ ਵਾਗਡੋਰ ਫੜਾ ਦਿੱਤੀ ਸੀ।ਚੰਗੇ ਸਮੇਂ 'ਚ ਤਾਂ ਸੋਨੀਆ ਗਾਂਧੀ ਨੇ ਮਨਮੋਹਨ ਦੇ ਹੱਥ ਵਾਗਡੋਰ ਫੜਾ ਦਿੱਤੀ -ਨਵਜੋਤ ਸਿੰਘ ਸਿੱਧੂ ਉਨ੍ਹਾਂ ਨੇ ਕਿਹਾ ਕਿ ਹੁਣ ਕਾਂਗਰਸ ਦੇ ਬੁਰੇ ਸਮੇਂ ਵਿੱਚ ਰਾਹੁਲ ਗਾਂਧੀ ਇਸ ਦੇ ਪੱਧਰ ਨੂੰ ਉੱਚਾ ਚੁੱਕਣ ਵਿੱਚ ਲੱਗੇ ਹੋਏ ਹਨ।ਸਮਾਗਮ ਵਿੱਚ ਪਰਮਜੀਤ ਸਿੰਘ ਸਰਨਾ ਵੀ ਪਹੁੰਚੇ ਹੋਏ ਸਨ।ਚੰਗੇ ਸਮੇਂ 'ਚ ਤਾਂ ਸੋਨੀਆ ਗਾਂਧੀ ਨੇ ਮਨਮੋਹਨ ਦੇ ਹੱਥ ਵਾਗਡੋਰ ਫੜਾ ਦਿੱਤੀ -ਨਵਜੋਤ ਸਿੰਘ ਸਿੱਧੂ ਇਸ ਸਮੇਂ ਨਵਜੋਤ ਸਿੰਘ ਸਿੱਧੂ ਤੇ ਸਰਨਾ ਨੇ ਮਾਸਟਰ ਤਾਰਾ ਸਿੰਘ ਦੀ ਯਾਦ ਵਿੱਚ ਇੱਕ ਵੱਡਾ ਬੁੱਤ ਜਾਂ ਯੂਨੀਵਰਸਿਟੀ ਵਿੱਚ ਚੇਅਰ ਦੀ ਸਥਾਪਨਾ ਕਰਨ ਬਾਰੇ ਵਿਚਾਰ ਕੀਤਾ।
-PTCNews