ਚੰਡੀਗੜ੍ਹ ਪ੍ਰਸ਼ਾਸਨ ਨਵੀਂ ਸ਼ਰਾਬ ਨੀਤੀ ਬਣਾਉਣ ਸਬੰਧੀ ਪਿਆ ਭੱਬਲਭੂਸੇ ‘ਚ

ਚੰਡੀਗੜ੍ਹ ਪ੍ਰਸ਼ਾਸਨ ਨਵੀਂ ਸ਼ਰਾਬ ਨੀਤੀ ਬਣਾਉਣ ਸਬੰਧੀ ਪਿਆ ਭੱਬਲਭੂਸੇ 'ਚ

ਚੰਡੀਗੜ੍ਹ ਪ੍ਰਸ਼ਾਸਨ ਨਵੀਂ ਸ਼ਰਾਬ ਨੀਤੀ ਬਣਾਉਣ ਸਬੰਧੀ ਪਿਆ ਭੱਬਲਭੂਸੇ ‘ਚ:ਚੰਡੀਗੜ੍ਹ ‘ਚ ਪ੍ਰਸ਼ਾਸਨ ਦੇ ਕਰ ਅਤੇ ਆਬਕਾਰੀ ਵਿਭਾਗ ਵਲੋਂ 31 ਮਾਰਚ ਨੂੰ ਸ਼ਰਾਬ ਦੇ ਠੇਕਿਆਂ ਦੀ ਮਿਆਦ ਖ਼ਤਮ ਹੋਣ ਸਦਕਾ ਹੁਣ ਨਵੀਂ ਨੀਤੀ ਬਣਾਉਣ ਸਬੰਧੀ ਅਜੇ ਤਕ ਭੱਬਲਭੂਸੇ ‘ਚ ਪਿਆ ਹੋਇਆ ਹੈ।ਚੰਡੀਗੜ੍ਹ ਪ੍ਰਸ਼ਾਸਨ ਨਵੀਂ ਸ਼ਰਾਬ ਨੀਤੀ ਬਣਾਉਣ ਸਬੰਧੀ ਪਿਆ ਭੱਬਲਭੂਸੇ 'ਚ ਵਿਭਾਗ ਵਲੋਂ ਕਦੇ ਪੰਜਾਬ ਅਤੇ ਕਦੇ ਹਰਿਆਣਾ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਉਤੇ ਵਿਚਾਰਾਂ ਕਰਨ ਲਈ ਮੀਟਿੰਗਾਂ ਕੀਤੀ ਜਾਂਦੀ ਹੈ।ਸੂਤਰਾਂ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਵਿੱਤੀ ਵਰ੍ਹੇ 2018-19 ਨੂੰ ਸ਼ਰਾਬ ਤੇ ਬੀਅਰ ਦੇ ਰੇਟ 20 ਫ਼ੀਸਦੀ ਤਕ ਹੋਰ ਵਧਾਉਣ,ਠੇਕਿਆਂ ਦੀ ਨੀਲਾਮੀ ਲਈ ਰਿਜ਼ਰਵ ਕੀਮਤ ਅਤੇ ਲਾਈਸੰਸਿੰਗ ਫ਼ੀਸ ‘ਚ ਵਾਧਾ ਕਰਨ ਲਈ ਤਿਆਰ ਹੋ ਗਿਆ ਸੀ ਚੰਡੀਗੜ੍ਹ ਪ੍ਰਸ਼ਾਸਨ ਨਵੀਂ ਸ਼ਰਾਬ ਨੀਤੀ ਬਣਾਉਣ ਸਬੰਧੀ ਪਿਆ ਭੱਬਲਭੂਸੇ 'ਚ ਪਰ ਗੁਆਂਢੀ ਸੂਬੇ ਹਰਿਆਣਾ ਵਲੋਂ ਦੇਸ਼ੀ ਤੇ ਅੰਗਰੇਜ਼ੀ ਸ਼ਰਾਬ ਦੇ ਰੇਟਾਂ ਵਿਚ ਵਾਧਾ ਕਰ ਦਿਤਾ ਗਿਆ ਹੈ ਜਦਕਿ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਸੂਬੇ ਵਿਚ ਸ਼ਰਾਬ ਐਤਕੀ ਪਹਿਲਾਂ ਨਾਲੋਂ ਸਸਤੀ ਕਰਨ ਦੇ ਨਾਲ-ਨਾਲ ਠੇਕੇਦਾਰਾਂ ਲਈ ਫ਼ਿਕਸ ਕੀਤਾ ਜਾਂਦਾ ਸ਼ਰਾਬ ਦਾ ਕੋਟਾ ਵੀ ਘੱਟ ਕਰ ਦਿਤਾ ਗਿਆ ਹੈ,ਜਿਸ ਨਾਲ ਠੇਕੇਦਾਰਾਂ ਤੇ ਸਰਕਾਰਾਂ ਦੀ ਆਮਦਨੀ ਵੀ ਵਧੇਗੀ ਅਤੇ ਸ਼ਰਾਬ ਦੀ ਤਸਕਰੀ ਵੀ ਘਟੇਗੀ।ਚੰਡੀਗੜ੍ਹ ਪ੍ਰਸ਼ਾਸਨ ਨਵੀਂ ਸ਼ਰਾਬ ਨੀਤੀ ਬਣਾਉਣ ਸਬੰਧੀ ਪਿਆ ਭੱਬਲਭੂਸੇ 'ਚ ਸੁਤਰਾਂ ਅਨੁਸਾਰ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ-ਕਮ-ਅਕਸਾਈਜ ਟੈਕਸੇਸ਼ਨ ਕਮਿਸ਼ਨਰ ਅਜੀਤ ਬਾਲਾਜੀ ਜੋਸ਼ੀ ਜੋ ਹਰਿਆਣਾ ਕੇਡਰ ਦੇ ਆਈ.ਏ.ਐਸ. ਅਧਿਕਾਰੀ ਵੀ ਹਨ,ਵਲੋਂ ਅੱਜ-ਕਲ ਸਾਰਾ ਦਿਨ ਚੰਡੀਗੜ੍ਹ ਨੂੰ ਬਿਹਤਰ ਸਬੰਧੀ ਸਹੀ ਫ਼ੈਸਲਾ ਲੈਣ ਲਈ ਅਧਿਕਾਰੀਆਂ ਨਾਲ ਵਿਚਾਰਾਂ ਕਰਨ ਵਿਚ ਰੁਝੇ ਹੋਏ ਹਨ।ਚੰਡੀਗੜ੍ਹ ਪ੍ਰਸ਼ਾਸਨ ਨਵੀਂ ਸ਼ਰਾਬ ਨੀਤੀ ਬਣਾਉਣ ਸਬੰਧੀ ਪਿਆ ਭੱਬਲਭੂਸੇ 'ਚ ਚੰਡੀਗੜ੍ਹ ਕਰ ਤੇ ਆਬਕਾਰੀ ਵਿਭਾਗ ਦੇ ਇਕ ਸੀਨੀਅਰ ਈ.ਟੀ.ਓ. ਨੇ ਦਸਿਆ ਕਿ ਚੰਡੀਗੜ੍ਹ ਵਿਚ ਪਿਛਲੇ ਸਾਲ ਤਿੰਨ ਕਰੋੜ ਦੀ ਰਿਜ਼ਰਵ ਕੀਮਤ ਵਾਲਾ ਸ਼ਰਾਬ ਦਾ ਠੇਕਾ 9 ਕਰੋੜ ਰੁਪਏ ਵਿਚ ਨੀਲਾਮ ਹੋਇਆ ਸੀ ਪਰ ਪੰਜਾਬ ਸਰਕਾਰ ਨੇ ਐਤਕੀ 5 ਕਰੋੜ ਰੁਪਏ ਫ਼ਿਕਸ ਕਰਨ ਨਾਲ ਚੰਡੀਗੜ੍ਹ ਪ੍ਰਸ਼ਾਸਨ ਨੁੰ ਵੱਡਾ ਧੱਕਾ ਲਗੇਗਾ ਕਿਉਂਕਿ ਚੰਡੀਗੜ੍ਹ ਦੇ ਸ਼ਰਾਬ ਕਾਰੋਬਾਰੀਆਂ ਦੇ ਪੰਜਾਬ ‘ਚ ਨਾਲ ਲਗਦੇ ਇਲਾਕਿਆਂ ਮੋਹਾਲੀ, ਨਵਾਂਗਰਾਉਂ ਤੇ ਡੇਰਬੱਸੀ ਆਦਿ ‘ਚ ਸਿਫ਼ਟ ਹੋਣ ਦਾ ਡਰ ਹੈ।
-PTCNews