ਚੰਡੀਗੜ੍ਹ ਵਿਚ ਸਮੂਹਕ ਬਲਾਤਕਾਰ ਮਾਮਲੇ ਵਿਚ ਪੁਲੀਸ ਨੇ ਆਟੋ ਚਾਲਕ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ ਵਿਚ ਸਮੂਹਕ ਬਲਾਤਕਾਰ ਮਾਮਲੇ ਵਿਚ ਪੁਲੀਸ ਨੇ ਆਟੋ ਚਾਲਕ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ ਵਿਚ ਸਮੂਹਕ ਬਲਾਤਕਾਰ ਮਾਮਲੇ ਵਿਚ ਪੁਲੀਸ ਨੇ ਆਟੋ ਚਾਲਕ ਕੀਤਾ ਗ੍ਰਿਫ਼ਤਾਰ:ਚੰਡੀਗੜ੍ਹ ਵਿਚ ਬੀਤੇ ਸ਼ੁਕਰਵਾਰ ਨੂੰ ਵਾਪਰੇ ਸਮੂਹਕ ਬਲਾਤਕਾਰ ਮਾਮਲੇ ਵਿਚ ਪੁਲੀਸ ਨੇ ਇਕ ਹਫ਼ਤੇ ਬਾਅਦ ਮੁਲਜ਼ਮ ਆਟੋ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਮਾਮਲੇ ਵਿਚ ਹਾਲੇ ਦੋ ਮੁਲਜ਼ਮ ਫਰਾਰ ਹਨ।ਜਿਨ੍ਹਾਂ ਨੂੰ ਫੜਣ ਲਈ ਪੁਲੀਸ ਦੀਆਂ ਟੀਮਾਂ ਵੱਖ -ਵੱਖ ਥਾਵਾਂ ਤੇ ਰਵਾਨਾ ਕਰ ਦਿਤੀ ਗਈਆਂ ਹਨ।ਚੰਡੀਗੜ੍ਹ ਵਿਚ ਸਮੂਹਕ ਬਲਾਤਕਾਰ ਮਾਮਲੇ ਵਿਚ ਪੁਲੀਸ ਨੇ ਆਟੋ ਚਾਲਕ ਕੀਤਾ ਗ੍ਰਿਫ਼ਤਾਰਕਾਬੂ ਕੀਤੇ ਗਏ ਆਟੋ ਚਲਾਕ ਮੁਲਜ਼ਮ ਦੀ ਪਛਾਣ ਮੁਹੰਮਦ ਇਰਫ਼ਾਨ ਦੇ ਰੂਪ ਵਿਚ ਹੋਈ ਹੈ।ਜੋ ਜ਼ੀਰਕਪੁਰ ਵਿਚ ਜੇਪੀ ਹਸਪਤਾਲ ਦੇ ਨੇੜੇ ਇਕ ਮੈਦਾਨ ਵਿਚ ਬਣੀ ਝੁਗੀਆਂ ਵਿਚ ਰਹਿੰਦਾ ਹੈ।ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਨਿਲਾਂਬਰੀ ਵਿਜੇ ਜਗਦਲੇ ਨੇ ਦੱਸਿਆ ਕਿ ਸੈਕਟਰ 49 ਥਾਣਾ ਪੁਲਿਸ ਨੂੰ ਗੁਪਤਾ ਸੂਚਨਾ ਮਿਲੀ ਸੀ।ਜਿਸਦੇ ਬਾਅਦ ਮੁਲਜ਼ਮ ਨੂੰ ਕਾਬੂ ਕੀਤਾ ਅਤੇ ਉਸ ਨੇ ਕਬੂਲ ਕੀਤਾ ਹੈ ਕਿ ਬੀਤੇ ਸ਼ੁਕਰਵਾਰ ਉਸ ਨੇ ਹੀ ਅਪਣੇ ਦੋ ਸਾਥੀਆਂ ਨਾਲ ਮਿਲਕੇ ਲੜਕੀ ਨਾਲ ਸਾਮੂਹਕ ਬਲਾਤਕਾਰ ਕੀਤਾ ਹੈ।ਚੰਡੀਗੜ੍ਹ ਵਿਚ ਸਮੂਹਕ ਬਲਾਤਕਾਰ ਮਾਮਲੇ ਵਿਚ ਪੁਲੀਸ ਨੇ ਆਟੋ ਚਾਲਕ ਕੀਤਾ ਗ੍ਰਿਫ਼ਤਾਰਇਰਫ਼ਾਨ ਨੇ ਪੁਲੀਸ ਨੂੰ ਵਾਰਦਾਤ ਵਿਚ ਸ਼ਾਮਲ ਅਪਣੇ ਦੋ ਸਾਥੀਆਂ ਦੇ ਨਾਮ ਵੀ ਦੱਸੇ ਹਨ।ਜਿਨ੍ਹਾ ਦੀ ਪਛਾਣ ਗਰੀਬ ਵਾਸੀ ਫੈਜ਼ਾਬਾਦ ਯੂਪੀ ਅਤੇ ਪੋਪੁ ਵਾਸੌ ਸੁਲਤਾਨਪੁਰ ਯੂਪੀ ਦੇ ਰੂਪ ਵਿਚ ਹੋਈ ਹੈ।ਇਸ ਨਾਲ ਹੀ ਪੁਲੀਸ ਨੇ ਸੀਐਚ 78 ਟੀ 2740 ਨੰਬਰ ਵਾਲੇ ਆਟੋ ਨੂੰ ਵੀ ਬਰਾਮਦ ਕਰ ਲਿਆ ਹੈ,ਜਿਸ ‘ਚ ਬੈਠਾ ਕੇ ਪੀੜਤਾ ਨੂੰ ਲੈ ਕੇ ਗਏ ਸੀ।ਮੁਲਜ਼ਮ ਦੇ ਫੜੇ ਜਾਣ ਤੋਂ ਬਾਅਦ ਪੁਲੀਸ ਨੇ ਘਟਨਾ ਨੂੰ ਦੁਬਾਰਾ ਦੁਹਰਾਇਆ ਅਤੇ ਮੁਲਜ਼ਮ ਨੂੰ ਨਾਲ ਲੈ ਕੇ ਵਾਰਦਾਤ ਵਾਲੀ ਥਾਂ ਪਹੁੰਚੀ।ਚੰਡੀਗੜ੍ਹ ਵਿਚ ਸਮੂਹਕ ਬਲਾਤਕਾਰ ਮਾਮਲੇ ਵਿਚ ਪੁਲੀਸ ਨੇ ਆਟੋ ਚਾਲਕ ਕੀਤਾ ਗ੍ਰਿਫ਼ਤਾਰਪੁਲਿਸ ਨੂੰ ਛੇਤੀ ਹੀ ਬਾਕੀ ਦੇ ਦੋ ਮੁਲਜ਼ਮਾਂ ਦੇ ਵੀ ਫੜੇ ਜਾਣ ਦੀ ਉਮੀਦ ਹੈ।ਐਸਐਸਪੀ ਨੇ ਦੱਸਿਆ ਕਿ ਬੀਤੇ ਸ਼ੁਕਰਵਾਰ ਰਾਤੀ 9 ਵਜੇ ਦੇ ਕਰੀਬ ਆਟੋ ਚਾਲਕ ਇਰਫ਼ਾਨ ਅਤੇ ਉਸ ਦੇ ਦੋਵੇਂ ਸਾਥੀਆਂ ਨੇ ਪਹਿਲਾਂ ਤੋਂ ਹੀ ਬਲਾਤਕਾਰ ਕਰਨ ਦੀ ਯੋਜਨਾ ਬਣਾ ਲਈ ਸੀ।ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਤਿੰਨਾਂ ਨੇ ਕਾਫ਼ੀ ਸ਼ਰਾਬ ਪਿਤੀ ਅਤੇ ਸੈਕਟਰ 36/37 ਦੀਆਂ ਬੱਤੀਆਂ ਤੇ ਜਿਵੇਂ ਹੀ 22 ਸਾਲਾ ਮੁਟਿਆਰ ਨੇ ਆਟੋ ਨੂੰ ਹੱਥ ਦਿਤਾ ਤਾਂ ਮੁਲਜ਼ਮਾਂ ਨੇ ਆਟੋ ਰੋਕ ਕੇ ਮੁਟਿਆਰ ਨੂੰ ਉਸ ਵਿਚ ਬੈਠਾ ਲਿਆ।ਚੰਡੀਗੜ੍ਹ ਵਿਚ ਸਮੂਹਕ ਬਲਾਤਕਾਰ ਮਾਮਲੇ ਵਿਚ ਪੁਲੀਸ ਨੇ ਆਟੋ ਚਾਲਕ ਕੀਤਾ ਗ੍ਰਿਫ਼ਤਾਰਇਸਤੋਂ ਬਾਅਦ ਮੁਲਜ਼ਮਾਂ ਨੇ ਆਟੋ ਵਿਚ ਸੈਕਟਰ 42 ਦੇ ਪਟਰੋਲ ਪੰਪ ਤੋਂ ਤੇਲ ਪਵਾਇਆ ਅਤੇ ਸੈਕਟਰ 53 ਵਿਚ ਸੁਨਸਾਨ ਥਾਂ ਤੇ ਜਾ ਕੇ ਆਟੋ ਰੋਕ ਲਿਆ।ਇਸ ਤੋਂ ਬਾਅਦ ਮੁਲਜ਼ਮਾਂ ਨੇ ਚਾਕੂ ਦੀ ਨੋਕ ਤੇ ਮੁਟਿਆਰ ਨੂੰ ਆਟੋ ਤੋਂ ਬਾਹਰ ਕੱਢਿਆ ਅਤੇ ਉਸ ਨਾਲ ਸਾਮੂਹਕ ਬਲਤਾਕਾਰ ਕੀਤਾ।ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ।
-PTCNews