ਪੰਜਾਬ

ਚੰਡੀਗੜ 'ਚ ਵੀ ਪਹੁੰਚਿਆ ਗੁੱਤ ਕੱਟਣ ਦਾ ਮਾਮਲਾ, ਹੁਣ ਰਾਤ ਨੂੰ ਕੱਟੀ ਗਈ ਲੜਕੀ ਦੀ ਗੁੱਤ

By Joshi -- August 17, 2017 11:08 am -- Updated:Feb 15, 2021

ਦੇਸ਼ ਭਰ ਵਿੱਚ ਆਪਣੇ ਆਪ ਗੁੱਤ ਕੱਟੇ ਜਾਣ ਦੇ ਨਿੱਤ ਨਵੇਂ ਆ ਰਹੇ ਮਾਮਲਿਆਂ ਨੇ ਲੋਕਾਂ 'ਚ ਦਹਿਸ਼ਤ ਫੈਲਾਈ ਹੋਈ ਹੈ। ਇੱਦਾਂ ਦੀਆਂ ਘਟਨਾਵਾਂ ਪੰਜਾਬ 'ਚ ਤਾਂ ਘਟਣੀਆਂ ਸ਼ੁਰੂ ਹੋ ਹੀ ਚੁਕੀਆਂ ਸਨ, ਪਰ ਬੀਤੀ ਰਾਤ ਚੰਡੀਗੜ੍ਹ 'ਚ ਵੀ ਅਜਿਹੀ ਘਟਨਾ ਵਾਪਰੀ ਹੈ।
ਚੰਡੀਗੜ 'ਚ ਵੀ ਪਹੁੰਚਿਆ ਗੁੱਤ ਕੱਟਣ ਦਾ ਮਾਮਲਾ, ਹੁਣ ਰਾਤ ਨੂੰ ਕੱਟੀ ਗਈ ਲੜਕੀ ਦੀ ਗੁੱਤਦਰਅਸਲ, ਬੀਤੀ ਰਾਤ ਨੂੰ ਜਨਤਾ ਕਾਲੋਨੀ ਜੋ ਕਿ ਸੈਕਟਰ 12 ਵਿਖੇ ਸਥਿਤ ਹੈ, ਉਥੇ ਰਾਤ ਦੇ 2:30 ਵਜੇ ਲੜਕੀ ਦੀ ਗੁੱਤ ਕੱਟੀ ਗਈ ਸੀ, ਜਿਸ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਸੀ।

ਹਾਂਲਾਕਿ ਲੋਕਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚੀਤ ਕੀਤਾ ਸੀ, ਪਰ ਉਹਨਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੀ। ਨਾਂ ਹੀ ਪੁਲਿਸ ਮੌਕੇ 'ਤੇ ਪਹੁੰਚ ਪਾਉਣ 'ਚ ਕਾਮਯਾਬ ਹੋਈ।

—PTC News

  • Share