ਜਦੋਂ ਹੁੰਦੀ ਹੈ ਹੋਟਲ ਦੇ ਕਮਰੇ ‘ਚ ਕੋਈ ਅਨਹੋਣੀ, ਤਾਂ ਕੀ ਹੁੰਦੀ ਹੈ ਹੋਟਲ ਮਾਲਕਾਂ ਦੀ ਅਗਲੀ ਕਾਰਵਾਈ?

0
396

ਜਦੋਂ ਹੁੰਦੀ ਹੈ ਹੋਟਲ ਦੇ ਕਮਰੇ 'ਚ ਕੋਈ ਅਨਹੋਣੀ, ਤਾਂ ਕੀ ਹੁੰਦੀ ਹੈ ਹੋਟਲ ਮਾਲਕਾਂ ਦੀ ਅਗਲੀ ਕਾਰਵਾਈ?
ਜਦੋਂ ਹੁੰਦੀ ਹੈ ਹੋਟਲ ਦੇ ਕਮਰੇ 'ਚ ਕੋਈ ਅਨਹੋਣੀ, ਤਾਂ ਕੀ ਹੁੰਦੀ ਹੈ ਹੋਟਲ ਮਾਲਕਾਂ ਦੀ ਅਗਲੀ ਕਾਰਵਾਈ?

ਜਦੋਂ ਹੁੰਦੀ ਹੈ ਹੋਟਲ ਦੇ ਕਮਰੇ ‘ਚ ਕੋਈ ਅਨਹੋਣੀ, ਤਾਂ ਕੀ ਹੁੰਦੀ ਹੈ ਹੋਟਲ ਮਾਲਕਾਂ ਦੀ ਅਗਲੀ ਕਾਰਵਾਈ?

ਹੋਟਲ ਦੇ ਕਮਰਿਆਂ ‘ਚ ਆਏ ਦਿਨ ਕਿਸੇ ਨਾ ਕਿਸੇ ਦੀ ਮੌਤ ਦੀ ਖਬਰ ਸੁਣਨ ਨੂੰ ਮਿਲਦੀ ਰਹਿੰਦੀ ਹੈ।ਅਜਿਹੀਆਂ ਕਈ ਮੌਤਾਂ ਦੀ ਖਬਰਾਂ ਹੋਟਲਾਂ ਦੇ ਕਮਰਿਆਂ ‘ਚ ਸੁਣਨ ਨੂੰ ਮਿਲਦੀਆਂ ਹਨ, ਜਿੰਨ੍ਹਾਂ ‘ਚ ਕੁਦਰਤੀ ਮੌਤਾਂ ਦੇ ਨਾਲ ਆਤਮ ਹੱਤਿਆ ਦੇ ਕੇਸ ਵੀ ਸੁਣਨ ਨੂੰ ਮਿਲਦੇ ਹਨ।

ਕੀ ਤੁਸੀਂ ਸੋਚਿਆ ਹੈ ਕਿ ਹੋਟਲ ਦੇ ਜਿਸ ਕਮਰੇ ‘ਚ ਮੌਤ ਜਹੀ ਅਣਹੋਣੀ ਵਾਪਰਦੀ ਹੋਵੇਗੀ, ਉਸਦਾ ਬਾਅਦ ‘ਚ ਕੀ ਹੁੰਦਾ ਹੋਵੇਗਾ।
ਇੱਕ ਇੰਟਰਨੈਸ਼ਨਲ ਹੋਟਲ ਦੇ ਮੈਨੇਜਰ ਮੁਤਾਬਕ, ਸਭ ਤੋਂ ਪਹਿਲਾਂ ਉਸ ਕਮਰੇ ਨੂੰ ਸੀਲ ਕੀਤਾ ਜਾਂਦਾ ਹੈ। ਹੋਟਲ ਸਟਾਫ ਨੂੰ ਪੁਲਿਸ ਦੇ ਆਉਣ ਤੱਕ ਕਿਸੇ ਵੀ ਚੀਜ਼ ਨਾਲ ਛੇੜਛਾੜ ਦੀ ਇਜਾਜ਼ਤ ਨਹੀਂ ਹੁੰਦੀ।

ਇੱਕ ਪ੍ਰੋਟੋਕਾਲ ਅਨੁਸਾਰ, ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ, ਉਦੋਂ ਤੱਕ ਹੋਟਲ ਦਾ ਉਸ ਕਮਰੇ ‘ਤੇ ਕੋਈ ਅਧਿਕਾਰ ਨਹੀਂ ਹੁੰਦਾ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋਟਲ ਉਸ ਕਮਰੇ ਦਾ ਇਸਤਮਾਲ ਕਰ ਸਕਦਾ ਹੈ।

ਸਫਾਈ:
ਚਾਹੇ ਕੁਦਰਤੀ ਮੌਤ ਹੋਵੇ ਜਾਂ ਆਤਮਹੱਤਿਆ, ਜਾਂਚ ਹੋਣ ਤੋਂ ਬਾਅਦ ਕਮਰੇ ਦੀ ਸਾਫ ਸਫਾਈ ਕੀਤੀ ਜਾਂਦੀ ਹੈ। ਕਈ ਹੋਟਲ ਕਮਰੇ ਦੀ ਪੂਰੀ ਸੈਟਿੰਗ ਬਦਲ ਦਿੰਦੇ ਹਨ।

ਜ਼ਿਆਦਤਰ ਹੋਟਲ ਵਾਲੇ ਕਮਰਾ ਨੰਬਰ ਕਿਸੇ ਨਾਲ ਸਾਂਝਾ ਨਹੀਂ ਕਰਦੇਮ ਤਾਂ ਜੋ ਅਗਲੇ ਆਉਣ ਵਾਲੇ ਮਹਿਮਾਨ ਉਸ ਕਮਰੇ ‘ਚ ਜਾਣ ਤੋਂ ਕੰਨੀ ਨਾ ਕਤਰਾਉਣ।

ਜੇਕਰ ਹੋਟਲ ਕਮਰਾ ਨੰਬਰ ਲੀਕ ਵੀ ਹੋ ਜਾਵੇ ਤਾਂ ਹੋਟਲ ਵੱਲੋਂ ਉਹ ਨੰਬਰ ਸਿਸਟਮ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਜਾਂਦਾ ਹੈ।
ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਘਟਨਾ ਵਾਲਾ ਕਮਰਾ ਕਿਸੇ ਤਰ੍ਹਾਂ ਨਾਲ ਪਹਿਚਾਣ ਚ ਨਾ ਆ ਪਾਵੇ।

ਦੱਸ ਦੇਈਏ ਕਿ ਹੋਟਲਾਂ ‘ਚ ਅਜਿਹੀਆਂ ਘਟਨਾਵਾਂ ਵਾਪਰਨ ਨਾਲ ਵਹਿਮ ਜਾਂ ਡਰ ਦੇ ਚੱਲਦਿਆਂ ਗ੍ਰਾਹਕ ਆਉਣ ਤੋਂ ਇਤਰਾਜ਼ ਕਰਦੇ ਹਨ, ਜਿਸ ਕਾਰਨ ਹੋਟਲ ਮਾਲਕਾਂ ਨੂੰ ਅਜਿਹੇ ਕਦਮ ਚੁੱਕਣੇ ਪੈਂਦੇ ਹਨ।

—PTC News