ਜਲ੍ਹਿਆਂਵਾਲਾ ਬਾਗ਼ ਵਿੱਚ ਵੀ ਪੰਜਾਬੀ ਤੀਜੇ ਨੰਬਰ ‘ਤੇ ,ਕਿਉਂ ?

ਜਲ੍ਹਿਆਂਵਾਲਾ ਬਾਗ਼ ਵਿੱਚ ਵੀ ਪੰਜਾਬੀ ਤੀਜੇ ਨੰਬਰ 'ਤੇ ,ਕਿਉਂ ?

ਜਲ੍ਹਿਆਂਵਾਲਾ ਬਾਗ਼ ਵਿੱਚ ਵੀ ਪੰਜਾਬੀ ਤੀਜੇ ਨੰਬਰ ‘ਤੇ ,ਕਿਉਂ ?:ਜਲ੍ਹਿਆਂਵਾਲਾ ਬਾਗ਼ ਦੇ ਬਾਹਰ ਸਮਾਰਕ ਦੇ ਨਾਂਅ ਵਾਲੇ ਲਾਏ ਬੋਰਡ ‘ਤੇ ਅੰਗਰੇਜ਼ੀ ਨੂੰ ਪਹਿਲਾਂ ਤੇ ਪੰਜਾਬੀ ਨੂੰ ਸਭ ਤੋਂ ਹੇਠਾਂ ਲਿਖੇ ਜਾਣ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵਿਰੋਧ ਸ਼ੁਰੂ ਹੋ ਚੁੱਕਾ ਹੈ। ਪੰਜਾਬੀ ਪ੍ਰੇਮੀਆਂ ਵਲੋਂ ਇਸ ਸਬੰਧੀ ਰੋਸ ਪ੍ਰਗਟ ਕਰਦਿਆਂ ਇਸ ਨੂੰ ਤੁਰੰਤ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ।ਜਲ੍ਹਿਆਂਵਾਲਾ ਬਾਗ਼ ਵਿੱਚ ਵੀ ਪੰਜਾਬੀ ਤੀਜੇ ਨੰਬਰ 'ਤੇ ,ਕਿਉਂ ? ਜ਼ਿਕਰਯੋਗ ਹੈ ਕਿ ਸਮਾਰਕ ਦੇ ਬਾਹਰ ਲਾਏ ਪ੍ਰਮੁੱਖ ਬੋਰਡ ‘ਤੇ ਸਭ ਤੋਂ ਉੱਪਰ ਅੰਗਰੇਜ਼ੀ ‘ਚ ਜਲ੍ਹਿਆਂਵਾਲਾ ਬਾਗ਼ ਮੈਮੋਰੀਅਲ, ਉਸ ਦੇ ਹੇਠਾਂ ਹਿੰਦੀ ‘ਚ ਅਤੇ ਤੀਜੇ ਨੰਬਰ ‘ਤੇ ਪੰਜਾਬੀ ਵਿਚ ਜਲ੍ਹਿਆਂਵਾਲਾ ਬਾਗ਼ ਦੀ ਯਾਦਗਾਰ ਲਿਖਦਿਆਂ ਉਰਦੂ ਵਿਚ ਇਹੋ ਨਾਂਅ ਖੱਬੇ ਪਾਸੇ ਵੱਖ ਤੋਂ ਲਿਖਿਆ ਗਿਆ ਹੈ |ਜਲ੍ਹਿਆਂਵਾਲਾ ਬਾਗ਼ ਵਿੱਚ ਵੀ ਪੰਜਾਬੀ ਤੀਜੇ ਨੰਬਰ 'ਤੇ ,ਕਿਉਂ ? ਸੋਸ਼ਲ ਮੀਡੀਆ ‘ਤੇ ਇਸ ਬਾਰੇ ਵਿਚ ਟਿੱਪਣੀ ਕਰਦਿਆਂ ਪੰਜਾਬੀ ਪ੍ਰੇਮੀਆਂ ਨੇ ਲਿਖਿਆ ਹੈ ਕਿ ਗੋਲੀਆਂ ਮਾਰਨ ਵਾਲੇ (ਅੰਗਰੇਜ਼) ਪਹਿਲੇ ਨੰਬਰ ‘ਤੇ ਅਤੇ ਗੋਲੀਆਂ ਖਾਣ ਵਾਲੇ ਤੀਜੇ ਨੰਬਰ ‘ਤੇ, ਇਹ ਦੁਖਾਂਤ ਵੀ ਗੋਲੀ ਲੱਗਣ ਤੋਂ ਘੱਟ ਨਹੀਂ ਹੈ |ਜਲ੍ਹਿਆਂਵਾਲਾ ਬਾਗ਼ ਵਿੱਚ ਵੀ ਪੰਜਾਬੀ ਤੀਜੇ ਨੰਬਰ 'ਤੇ ,ਕਿਉਂ ?ਇਸ ਤੋਂ ਇਲਾਵਾ ਯਾਦਗਾਰ ਦੇ ਪ੍ਰਮੁੱਖ ਦਰਵਾਜ਼ੇ ਦੇ ਸਾਹਮਣੇ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ‘ਚ ਸ਼ਹੀਦ ਹੋਣ ਵਾਲੇ 381 ਨਾਗਰਿਕਾਂ ਦੇ ਨਾਂਅ ਵੀ ਸ਼ਹੀਦੀ ਸਮਾਰਕ ਦੀ ਸ਼ਹੀਦੀ ਲਾਟ ਦੇ ਹੇਠਾਂ ਅੰਗਰੇਜ਼ੀ ‘ਚ ਲਿਖੇ ਗਏ ਹਨ। ਇਹ ਨਾਂਅ ਵੀ ਪੰਜਾਬੀ ਤੇ ਹਿੰਦੀ ‘ਚ ਲਿਖੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।ਜਲ੍ਹਿਆਂਵਾਲਾ ਬਾਗ਼ ਵਿੱਚ ਵੀ ਪੰਜਾਬੀ ਤੀਜੇ ਨੰਬਰ 'ਤੇ ,ਕਿਉਂ ?ਜਲ੍ਹਿਆਂਵਾਲਾ ਸਮਾਰਕ ਦੀ ਦੇਖ-ਰੇਖ ਲਈ ਸੰਨ 1951 ਵਿਚ ਗਠਿਤ ਕੀਤੀ ਗਈ।ਜਲ੍ਹਿਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਮੌਜੂਦਾ ਸਕੱਤਰ ਸ੍ਰੀ ਐਸ.ਕੇ. ਮੁਖਰਜੀ ਦਾ ਕਹਿਣਾ ਹੈ ਕਿ ਸਥਾਨਕ ਰਾਜਨੀਤਕਾਂ ਦੀ ਆਪਸੀ ਖਿੱਚੋਤਾਣ ਕਰਕੇ ਪਿਛਲੀ ਸੂਬਾ ਸਰਕਾਰ ਵਲੋਂ ਸਮਾਰਕ ਦੇ ਮੁੱਖ ਦਰਵਾਜ਼ੇ ‘ਤੇ ਲੱਗਣ ਵਾਲੇ ਬੋਰਡ ਦਾ ਡਿਜ਼ਾਈਨ ਪਾਸ ਹੋ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਬੋਰਡ ਨਹੀਂ ਲੱਗ ਸਕਿਆ।

–PTC News