ਹੋਰ ਖਬਰਾਂ

ਜਲੰਧਰ 'ਚ 7 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਕੀਤੀ ਹੱਤਿਆ

By Shanker Badra -- March 06, 2018 7:54 am

ਜਲੰਧਰ 'ਚ 7 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਕੀਤੀ ਹੱਤਿਆ:ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ 7 ਸਾਲਾ ਇੱਕ ਬੱਚੀ ਦੀ ਲਾਸ਼ ਗੰਨੇ ਦੇ ਖੇਤਾਂ ਵਿਚੋਂ ਬਰਾਮਦ ਹੋਈ,ਜਿਸ ਦੀ ਜਬਰ-ਜ਼ਨਾਹ ਤੋਂ ਬਾਅਦ ਹੱਤਿਆ ਕੀਤੀ ਗਈ ਦੱਸੀ ਜਾ ਰਹੀ ਹੈ।ਜਲੰਧਰ 'ਚ 7 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਕੀਤੀ ਹੱਤਿਆਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਬੜਾ ਪਿੰਡ ਵਿਚ ਐਤਵਾਰ ਨੂੰ ਇੱਕ ਸੱਤ ਸਾਲਾ ਲੜਕੀ ਲਕਸ਼ਮੀ ਕੁਮਾਰੀ ਪੁੱਤਰੀ ਭਰਤ ਰਾਵਤ ਜੋ ਪਹਿਲੀ ਕਲਾਸ ਦੀ ਵਿਦਿਆਰਥਣ ਸੀ,ਆਪਣੇ ਘਰ ਦੇ ਬਾਹਰ ਖੇਡ ਰਹੀ ਸੀ।ਲਗਭਗ 10 ਵਜੇ ਉਹ ਅਚਾਨਕ ਗਾਇਬ ਹੋ ਗਈ।ਲੜਕੀ ਦੇ ਪਿਤਾ ਭਰਤ ਰਾਵਤ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਪਿੰਡ ਵਾਸੀਆਂ ਦੀ ਮਦਦ ਨਾਲ ਆਪਣੀ ਲੜਕੀ ਨੂੰ ਕਾਫੀ ਲੱਭਿਆ,ਪਿੰਡ ਵਿਚ ਅਨਾਊਂਸਮੈਂਟ ਵੀ ਕਰਵਾਈ ਪਰ ਜਦੋਂ ਉਹ ਨਹੀਂ ਲੱਭੀ ਤਾਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ।ਜਲੰਧਰ 'ਚ 7 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਕੀਤੀ ਹੱਤਿਆਸੋਮਵਾਰ ਸਵੇਰੇ ਪਿੰਡ ਦੇ ਬਾਹਰ ਗੰਨੇ ਦੇ ਖੇਤਾਂ ਵਿਚ ਇੱਕ ਨੌਜਵਾਨ ਨੇ ਬੱਚੀ ਦੀ ਲਾਸ਼ ਵੇਖੀ।ਲਾਸ਼ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਲਾਸ਼ ਦੀ ਪਛਾਣ ਕਰਵਾਉਣ 'ਤੇ ਉਹ ਮਾਸੂਮ ਲਕਸ਼ਮੀ ਕੁਮਾਰੀ ਦੀ ਨਿਕਲੀ।ਜਿਸ ਤੋਂ ਬਾਅਦ ਪੁਲਿਸ ਨੇ ਪਿੰਡ 'ਚ ਵੱਖ-ਵੱਖ ਥਾਵਾਂ 'ਤੇ ਲੱਗੇ ਕੈਮਰਿਆਂ ਨੂੰ ਖੰਗਾਲਿਆ ਹੈ,ਜਿਸ ਵਿਚ ਪੁਲਿਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ ਹਨ।ਜਲੰਧਰ 'ਚ 7 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਕੀਤੀ ਹੱਤਿਆਜਲਦੀ ਹੀ ਪੁਲਿਸ ਇਸ ਮਾਮਲੇ ਨੂੰ ਹੱਲ ਕਰ ਲਵੇਗੀ।ਘਟਨਾ ਤੋਂ ਬਾਅਦ ਮੌਕੇ 'ਤੇ ਐੱਸ.ਐੱਸ.ਪੀ. ਬਲਕਾਰ ਸਿੰਘ, ਫਿੰਗਰ ਪ੍ਰਿੰਟ ਟੀਮ, ਸੀ.ਆਈ.ਏ. ਸਟਾਫ, ਐੱਸ.ਐੱਚ.ਓ. ਪਰਮਿੰਦਰ ਸਿੰਘ ਪੁੱਜੇ।ਐੱਸ.ਪੀ.ਡੀ. ਬਲਕਾਰ ਸਿੰਘ ਨੇ ਦੱਸਿਆ ਕਿ ਲਾਸ਼ ਦੇਖਣ 'ਤੇ ਲੱਗਦਾ ਹੈ ਕਿ ਪਹਿਲਾਂ ਬੱਚੀ ਨਾਲ ਜਬਰ-ਜ਼ਨਾਹ ਕੀਤਾ ਗਿਆ ਬਾਅਦ ਵਿਚ ਰੁਮਾਲ ਨਾਲ ਗਲਾ ਘੁੱਟ ਕੇ ਉਸਦੀ ਹੱਤਿਆ ਕਰ ਦਿੱਤੀ ਗਈ।ਲਾਸ਼ ਪੁਲਿਸ ਨੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤੀ ਹੈ।ਅੱਜ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।
-PTCNews

  • Share