ਜਾਣੋ,ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕਿਉਂ ਦਿੱਤੀ ਜਾਂਦੀ ਹੈ ਫਾਂਸੀ ?

ਜਾਣੋ,ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕਿਉਂ ਦਿੱਤੀ ਜਾਂਦੀ ਹੈ ਫਾਂਸੀ ?

ਜਾਣੋ,ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕਿਉਂ ਦਿੱਤੀ ਜਾਂਦੀ ਹੈ ਫਾਂਸੀ ?ਭਾਰਤੀ ਕਾਨੂੰਨ ਦੇ ਮੁਤਾਬਕ ਫਾਂਸੀ ਦੀ ਸਜ਼ਾ ਮਿਲਣ ਵਾਲੇ ਅਪਰਾਧੀ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ।ਫਾਂਸੀ ਤੋਂ ਪਹਿਲਾਂ ਕਈ ਨਿਯਮ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਹੁੰਦਾ ਹੈ।ਜਿਵੇਂ ਕਿ ਫਾਂਸੀ ਦੀ ਸਜ਼ਾ ਮਿਲਣ ‘ਤੇ ਅਪਰਾਧੀ ਨੂੰ ਫਾਂਸੀ ਦੇਣ ਤੋਂ ਪਹਿਲਾਂ ਨਵੇਂ ਕੱਪੜੇ ਦਿੱਤੇ ਜਾਂਦੇ ਹਨ,ਉਸਨੂੰ ਧਾਰਮਿਕ ਜਾਂ ਜੋ ਵੀ ਉਹ ਚਾਹੇ ਉਹ ਕਿਤਾਬ ਪੜ੍ਹਨ ਨੂੰ ਦਿੱਤੀ ਜਾਂਦੀ ਹੈ।ਉਸਦੀ ਪਸੰਦ ਦਾ ਖਾਣਾ ਖਿਲਾਇਆ ਜਾਂਦਾ ਹੈ।ਸੂਰਜ ਚੜ੍ਹਨ ਤੋਂ ਪਹਿਲਾਂ ਫਾਂਸੀ:ਜਾਣੋ,ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕਿਉਂ ਦਿੱਤੀ ਜਾਂਦੀ ਹੈ ਫਾਂਸੀ ?ਮੰਨਿਆ ਜਾਂਦਾ ਹੈ ਕਿ ਜਿਸ ਨੂੰ ਫਾਂਸੀ ਦੀ ਸਜ਼ਾ ਮਿਲਣੀ ਹੈ ਉਸਨੂੰ ਆਪਣੀ ਮੌਤ ਦਾ ਇਤਜ਼ਾਰ ਪੂਰਾ ਦਿਨ ਨਹੀਂ ਕਰਨ ਦੇਣਾ ਚਾਹੀਦਾ।ਮੌਤ ਦਾ ਇੰਤਜਾਰ ਆਸਾਨ ਨਹੀਂ ਹੁੰਦਾ।ਉਸ ਦੇ ਦਿਮਾਗ ਉੱਤੇ ਡੂੰਗਾ ਅਸਰ ਪੈਂਦਾ ਹੈ,ਇਸ ਲਈ ਫਾਂਸੀ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਦੇ ਦਿੱਤੀ ਜਾਂਦੀ ਹੈ।ਸਮਾਜਿਕ ਕਾਰਨ:ਜਾਣੋ,ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕਿਉਂ ਦਿੱਤੀ ਜਾਂਦੀ ਹੈ ਫਾਂਸੀ ?ਅਪਰਾਧੀ ਨੂੰ ਫਾਂਸੀ ਦੇਣ ਦਾ ਸਮਾਜ ਵਿੱਚ ਗਲਤ ਪ੍ਰਭਾਵ ਨਾ ਹੋਵੇ ਇਸ ਨੂੰ ਧਿਆਨ ਵਿੱਚ ਰੱਖ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਫਾਂਸੀ ਦੇ ਦਿੱਤੀ ਜਾਂਦੀ ਹੈ।ਸਵੇਰੇ ਦੇ ਸਮੇਂ ਵਿਅਕਤੀ ਮਾਨਸਿਕ ਤੌਰ ‘ਤੇ ਵੀ ਕੁੱਝ ਹੱਦ ਤੱਕ ਤਣਾਅ ਮੁਕਤ ਰਹਿੰਦਾ ਹੈ।ਪ੍ਰਬੰਧਕੀ ਕਾਰਨ:ਫਾਂਸੀ ਦੇ ਪਹਿਲੇ ਜੇਲ੍ਹ ਪ੍ਰਸ਼ਾਸਨ ਨੂੰ ਕਈ ਕਾਰਵਾਈਆਂ ਪੂਰੀਆਂ ਕਰਨੀਆਂ ਹੁੰਦੀਆਂ ਹਨ।ਜਾਣੋ,ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕਿਉਂ ਦਿੱਤੀ ਜਾਂਦੀ ਹੈ ਫਾਂਸੀ ?ਅਪਰਾਧੀ ਦਾ ਮੈਡੀਕਲ ਟੈਸਟ,ਕਈ ਰਜਿਸਟਰਾਂ ਵਿੱਚ ਐਂਟਰੀ ਅਤੇ ਕਈ ਜਗ੍ਹਾ ਨੋਟਿਸ ਦੇਣੇ ਹੁੰਦੇ ਹਨ।ਉਥੇ ਹੀ ਫਾਂਸੀ ਦੇ ਬਾਅਦ ਅਪਰਾਧੀ ਦੀ ਦੇਹ ਨੂੰ ਪਰਿਵਾਰ ਵਾਲਿਆਂ ਨੂੰ ਦੇਣਾ ਹੁੰਦਾ ਹੈ,ਜਿਸ ਵਿੱਚ ਕਾਫ਼ੀ ਸਮਾਂ ਲਗਦਾ ਹੈ।ਪਰਿਵਾਰ ਵਾਲਿਆਂ ਦਾ ਧਿਆਨ:ਸਾਡੀ ਕਾਨੂੰਨ ਵਿਵਸਥਾ ਦੇ ਅਨੁਸਾਰ ਕੈਦੀ ਦੇ ਪਰਿਵਾਰ ਨੂੰ ਇੰਨਾ ਸਮਾਂ ਦੇ ਦਿੱਤਾ ਜਾਂਦਾ ਹੈ ਕਿ ਉਹ ਆਰਾਮ ਨਾਲ ਉਸਦਾ ਅੰਤਿਮ ਸੰਸਕਾਰ ਕਰ ਦੇਣ।ਜਾਣੋ,ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕਿਉਂ ਦਿੱਤੀ ਜਾਂਦੀ ਹੈ ਫਾਂਸੀ ?ਜਿਸਦੇ ਨਾਲ ਉਨ੍ਹਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਇਸਦੇ ਇਲਾਵਾ ਸਵੇਰੇ ਮੀਡੀਆ ਅਤੇ ਆਮ ਜਨਤਾ ਵੀ ਇੰਨੀ ਸਰਗਰਮ ਨਹੀਂ ਹੁੰਦੀ,ਜਿਸਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਗਲਤ ਪ੍ਰਭਾਵ ਲੋਕਾਂ ਉੱਤੇ ਨਹੀਂ ਪੈਂਦਾ।ਇਸ ਲਈ ਕੈਦੀ ਨੂੰ ਸਵੇਰੇ ਹੀ ਉਸਦੇ ਅੰਜਾਮ ਤੱਕ ਪਹੁੰਚਾ ਦਿੱਤਾ ਜਾਂਦਾ ਹੈ।
-PTCNews