ਮੁੱਖ ਖਬਰਾਂ

ਝੂਠ ਦੀ ਬੁਨਿਆਦ 'ਤੇ ਬਣੀ ਕੈਪਟਨ ਸਰਕਾਰ 11 ਮਹੀਨਿਆਂ 'ਚ ਹੀ ਫ਼ੇਲ੍ਹ ਸਾਬਤ ਹੋਈ-ਹਰਸਿਮਰਤ ਕੌਰ ਬਾਦਲ

By Shanker Badra -- February 23, 2018 6:18 pm -- Updated:February 23, 2018 6:19 pm

ਝੂਠ ਦੀ ਬੁਨਿਆਦ 'ਤੇ ਬਣੀ ਕੈਪਟਨ ਸਰਕਾਰ 11 ਮਹੀਨਿਆਂ 'ਚ ਹੀ ਫ਼ੇਲ੍ਹ ਸਾਬਤ ਹੋਈ-ਹਰਸਿਮਰਤ ਕੌਰ ਬਾਦਲ:ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰੇ ਪੰਜਾਬ 'ਚ ਸੱਤਾਧਾਰੀ ਕਾਂਗਰਸ ਦੀ ਸਰਕਾਰ ਦੇ ਵਿਰੁੱਧ ਪੋਲ-ਖੋਲ੍ਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ।ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਹਲਕਾ ਸਰਦੂਲਗੜ 'ਚ ਪੋਲ-ਖੋਲ੍ਹ ਰੈਲੀ ਕੀਤੀ ਗਈ।ਝੂਠ ਦੀ ਬੁਨਿਆਦ 'ਤੇ ਬਣੀ ਕੈਪਟਨ ਸਰਕਾਰ 11 ਮਹੀਨਿਆਂ 'ਚ ਹੀ ਫ਼ੇਲ੍ਹ ਸਾਬਤ ਹੋਈ-ਹਰਸਿਮਰਤ ਕੌਰ ਬਾਦਲਜਿਸ ਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਇਕੱਠ ਦੇਖਣ ਨੂੰ ਮਿਲਿਆ।ਇਸ ਮੌਕੇ ਬਠਿੰਡਾ ਤੋਂ ਸਾਂਸਦ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।ਇਸ ਮੌਕੇ ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਹਰ ਪੱਖ ਤੋਂ ਫੇਲ ਸਾਬਿਤ ਹੋ ਚੁੱਕੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਨੇ ਇਸ ਰੈਲੀ ਚ ਆਉਣ ਵਾਲੇ ਲੋਕਾਂ ਨੂੰ ਡਰਾਇਆ-ਧਮਕਾਇਆ ਹੈ।ਝੂਠ ਦੀ ਬੁਨਿਆਦ 'ਤੇ ਬਣੀ ਕੈਪਟਨ ਸਰਕਾਰ 11 ਮਹੀਨਿਆਂ 'ਚ ਹੀ ਫ਼ੇਲ੍ਹ ਸਾਬਤ ਹੋਈ-ਹਰਸਿਮਰਤ ਕੌਰ ਬਾਦਲਜਿਸ ਕੌਮ ਦੀ ਪਾਰਟੀ ਐਨੀ ਤਕੜੀ ਹੋਵੇ ਫ਼ਿਰ ਭਾਵੇਂ ਰਾਜਾ ਹੋਵੇ ਜਾਂ ਥਾਣੇਦਾਰ ਹੋਵੇ ਤਾਂ ਇਸ ਧੀ ਨੂੰ ਜਾਂ ਇਸ ਪਾਰਟੀ ਨੂੰ ਡਰਾ ਨਹੀਂ ਸਕਦੀ।ਜਿਹੜੀ ਰਾਜੇ ਦੀ ਸਰਕਾਰ ਝੂਠ ਦੀ ਬੁਨਿਆਦ 'ਤੇ ਬਣੀ ਹੈ ਉਹ ਸਾਲ ਭਰ ਦੇ ਵਿੱਚ ਇੱਕ -ਇੱਕ ਵਾਦੇ ਤੋਂ ਮੁਕਰੀ ਹੈ।ਬੀਬੀ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਕਹਿ ਰਹੀ ਹੈ ਕਿ ਸਰਕਾਰੀ ਖਜ਼ਾਨਾ ਖਾਲੀ ਹੈ ਪਰ ਲੋਕਾਂ ਦਾ ਸਾਰਾ ਪੈਸਾ ਤਾਂ ਖ਼ਜ਼ਾਨੇ 'ਚ ਜਮਾਂ ਹੁੰਦਾ ਹੈ ਫ਼ਿਰ ਖ਼ਜ਼ਾਨਾ ਕਿਵੇਂ ਖਾਲੀ ਹੋ ਸਕਦਾ ਹੈ।ਝੂਠ ਦੀ ਬੁਨਿਆਦ 'ਤੇ ਬਣੀ ਕੈਪਟਨ ਸਰਕਾਰ 11 ਮਹੀਨਿਆਂ 'ਚ ਹੀ ਫ਼ੇਲ੍ਹ ਸਾਬਤ ਹੋਈ-ਹਰਸਿਮਰਤ ਕੌਰ ਬਾਦਲਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਆਪਣੇ ਜ਼ਿੱਦੀ ਅੰਦਾਜ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲਈ ਕੇਂਦਰ ਤੋਂ ਕਿਸੇ ਕਿਸਮ ਦੀ ਸਹਾਇਤਾ ਤੇ ਰਿਆਇਤ ਲੈਣ 'ਚ ਅਸਫਲ ਰਹੇ ਹਨ।ਝੂਠ ਦੀ ਬੁਨਿਆਦ 'ਤੇ ਬਣੀ ਕੈਪਟਨ ਸਰਕਾਰ 11 ਮਹੀਨਿਆਂ 'ਚ ਹੀ ਫ਼ੇਲ੍ਹ ਸਾਬਤ ਹੋਈ-ਹਰਸਿਮਰਤ ਕੌਰ ਬਾਦਲਉਨ੍ਹਾਂ ਕਿਹਾ ਕਿ ਉਹ ਖੁਦ ਸਰਕਾਰ ਤੋਂ ਪੰਜਾਬ ਲਈ ਗ੍ਰਾਂਟਾਂ ਲੈਂਦੇ ਰਹਿਣਗੇ ਤਾਂ ਜੋ ਪੰਜਾਬ ਖੁਸ਼ਹਾਲ ਰਹੇ।ਬੀਬੀ ਬਾਦਲ ਨੇ ਕਿਹਾ ਪੋਲ ਖੋਲ੍ਹ ਰੈਲੀਆਂ 'ਚ ਪਹੁੰਚੀ ਪੰਜਾਬ ਦੀ ਜਨਤਾ ਅਕਾਲੀ-ਭਾਜਪਾ ਸਰਕਾਰ ਨੂੰ ਫਿਰ ਸੇਵਾ ਦੇਣ ਦਾ ਆਧਾਰ ਬੰਨ ਰਹੀ ਹੈ।
-PTCNews

  • Share