ਟਮਾਟਰ ਦੇ ਵਧੇ ਭਾਅ ਨਾਲ ਦੇਸ਼ ‘ਚ ਮੱਚੀ ਹਾਹਾਕਾਰ ,ਜਾਣੋਂ ਵਧੀਆਂ ਕੀਮਤਾਂ

ਟਮਾਟਰ ਦੇ ਵਧੇ ਭਾਅ ਨਾਲ ਦੇਸ਼ 'ਚ ਮੱਚੀ ਹਾਹਾਕਾਰ ,ਜਾਣੋਂ ਵਧੀਆਂ ਕੀਮਤਾਂ

ਟਮਾਟਰ ਦੇ ਵਧੇ ਭਾਅ ਨਾਲ ਦੇਸ਼ ‘ਚ ਮੱਚੀ ਹਾਹਾਕਾਰ ,ਜਾਣੋਂ ਵਧੀਆਂ ਕੀਮਤਾਂ:ਪਿਆਜ਼ ਤੋਂ ਬਾਅਦ ਹੁਣ ਮਹਿੰਗੇ ਹੋਏ ਟਮਾਟਰਾਂ ਨੇ ਆਮ ਆਦਮੀ ਦੀ ਦਾਲ ਸਬਜ਼ੀ ਨੂੰ ਫਿੱਕਾ ਕਰ ਦਿੱਤਾ ਹੈ, ਹਾਲਾਂਕਿ ਲੋਕਾਂ ਨੂੰ ਆਸ ਸੀ ਕਿ ਮਹਿੰਗਾਈ ਤੋਂ ਥੋੜ੍ਹੀ ਬਹੁਤ ਰਾਹਤ ਮਿਲੇਗੀ ਪਰ ਆਸਮਾਨ ਜਾ ਚੜ੍ਹੇ ਭਾਅ ਕਾਰਨ ਸਬਜ਼ੀਆਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣ ਲੱਗੀਆਂ ਹਨ।ਟਮਾਟਰ ਦੇ ਵਧੇ ਭਾਅ ਨਾਲ ਦੇਸ਼ 'ਚ ਮੱਚੀ ਹਾਹਾਕਾਰ ,ਜਾਣੋਂ ਵਧੀਆਂ ਕੀਮਤਾਂਬੀਤੇ ਕੁਝ ਦਿਨਾਂ ਦੌਰਾਨ ਪਿਆਜ਼ ਤੋਂ ਬਾਅਦ ਸਭ ਤੋਂ ਵੱਧ ਅੱਗ ਟਮਾਟਰਾਂ ਨੂੰ ਲੱਗੀ ਹੈ।ਰਾਸ਼ਟਰੀ ਰਾਜਧਾਨੀ ਦੇ ਪ੍ਰਚੂਨ ਬਾਜ਼ਾਰ ‘ਚ ਟਮਾਟਰ ਦੀ ਕੀਮਤ 80 ਰੁਪਏ ਪ੍ਰਤੀ ਕਿੱਲੋ ਦੀ ਉਚਾਈ ਤੱਕ ਪਹੁੰਚ ਗਈ ਹੈ।ਸਪਲਾਈ ‘ਚ ਕਮੀ ਨਾਲ ਟਮਾਟਰ ਦੀਆਂ ਕੀਮਤਾਂ ਵੱਧ ਰਹੀਆਂ ਹਨ।ਦੇਸ਼ ਦੇ ਹੋਰ ਹਿੱਸਿਆਂ ‘ਚ ਵੀ ਟਮਾਟਰ ਦੀਆਂ ਕੀਮਤਾਂ ਵੱਧ ਚੁੱਕੀਆਂ ਹਨ।ਟਮਾਟਰ ਦੇ ਵਧੇ ਭਾਅ ਨਾਲ ਦੇਸ਼ 'ਚ ਮੱਚੀ ਹਾਹਾਕਾਰ ,ਜਾਣੋਂ ਵਧੀਆਂ ਕੀਮਤਾਂਕਾਰੋਬਾਰੀ ਅੰਕੜਿਆਂ ਅਨੁਸਾਰ ਪ੍ਰਮੁੱਖ ਉਤਪਾਦਕ ਸੂਬੇ ਕਰਨਾਟਕ ਦੇ ਬੰਗਲੌਰ ‘ਚ ਟਮਾਟਰ ਦੀ ਪ੍ਰਚੂਨ ਕੀਮਤ 45 ਤੋਂ 50 ਰੁਪਏ ਪ੍ਰਤੀ ਕਿੱਲੋਗ੍ਰਾਮ ‘ਤੇ ਪਹੁੰਚ ਗਈਹੈ। ਮਿਜ਼ੋਰਮ ਦੇ ਏਜਲ ‘ਚ ਇਹ 95 ਤੋਂ 100 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ।ਆਜ਼ਾਦਪੁਰ ਮੰਡੀ ਦੇ ਟਮਾਟਰ ਵਪਾਰੀ ਸੰਘ ਦੇ ਪ੍ਰਧਾਨ ਅਸ਼ੋਕ ਕੌਸ਼ਿਕ ਨੇ ਕਿਹਾ ਕਿ ਕਰਨਾਟਕ ਅਤੇ ਮੱਧ ਪ੍ਰਦੇਸ਼ ‘ਚ ਪਏ ਮੀਂਹ ਕਰ ਕੇ ਟਮਾਟਰ ਦੀ ਆਮਦ ‘ਚ ਕਮੀ ਹੋਈ ਹੈ।ਟਮਾਟਰ ਦੇ ਵਧੇ ਭਾਅ ਨਾਲ ਦੇਸ਼ 'ਚ ਮੱਚੀ ਹਾਹਾਕਾਰ ,ਜਾਣੋਂ ਵਧੀਆਂ ਕੀਮਤਾਂਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ‘ਚ ਟਮਾਟਰ ਦੀ 90 ਫ਼ੀਸਦੀ ਫ਼ਸਲ ਖ਼ਰਾਬ ਹੋ ਗਈ ਹੈ।ਕਿਸਾਨਾਂ ਨੇ ਫਿਰ ਤੋਂ ਬਿਜਾਈ ਕੀਤੀ ਹੈ।ਟਮਾਟਰ ਦੇ ਵਧੇ ਭਾਅ ਨਾਲ ਦੇਸ਼ 'ਚ ਮੱਚੀ ਹਾਹਾਕਾਰ ,ਜਾਣੋਂ ਵਧੀਆਂ ਕੀਮਤਾਂਇਸ ਫ਼ਸਲ ਨੂੰ ਆਉਣ ‘ਚ 15 ਤੋਂ 20 ਦਿਨ ਲੱਗਣਗੇ।ਇਕ ਸਾਲ ਪਹਿਲਾਂ ਇਸੇ ਸਮੇਂ ਟਮਾਟਰ ਦੀ ਕੀਮਤ 30 ਤੋਂ 35 ਰੁਪਏ ਕਿੱਲੋ ਸੀ।ਕੌਸ਼ਿਕ ਦਾ ਕਹਿਣਾ ਹੈ ਕਿ ਦਿੱਲੀ ‘ਚ ਇਸ ਸਮੇਂ ਟਮਾਟਰ ਦੀ ਸਪਲਾਈ ਕਰੀਬ 25 ਫ਼ੀਸਦੀ ਘੱਟ ਹੈ।
-PTCNews