ਮੁੱਖ ਖਬਰਾਂ

ਡੇਰਾ ਪ੍ਰੇਮੀਆਂ ਨੂੰ ਘਰੋ-ਘਰੀਂ ਪਹੁੰਚਾਉਣਾ ਸ਼ੁਰੂ ਕੀਤਾ ਗਿਆ 

By Joshi -- August 26, 2017 4:08 pm -- Updated:Feb 15, 2021

ਪੰਜਾਬ ਤੋਂ 20,000 ਲੋਕ ਰਾਜਪੁਰਾ ਵਿਚ ਇਕੱਠੇ ਹੋਏ ਸਨ ਅਤੇ ਇੱਥੋਂ ਉਹਨਾਂ ਨੂੰ ਬੱਸਾਂ ਵਿਚ ਲਿਜਾਇਆ ਜਾ ਰਿਹਾ ਹੈ।

ਡੇਰਾ ਸਮਰਥਕ ਬਠਿੰਡਾ ਜਾ ਰਹੇ ਹਨ ਜਿੱਥੋਂ ਉਹਨਾਂ ਨੂੰ ਬੱਸਾਂ ਵਿੱਚ ਸਨੌਰੀ ਅੱਡੇ ਪਹੁੰਚਾਇਆ ਜਾ ਰਿਹਾ ਹੈ।

ਪਟਿਆਲਾ ਦੇ ਨੇੜੇ ਤੱਕ ਉਹਨਾਂ ਨੂੰ ਬੱਸ ਸਰਵਿਸ ਮੁਹੱੱਈਆ ਕਰਵਾਈ ਜਾ ਰਹੀ ਹੈ।

ਪਟਿਆਲਾ ਜ਼ਿਲੇ ਵਿੱਚ ਕਰਫ਼ਿਊ ਨੂੰ ਢਿੱਲ ਦਿੱਤੀ ਗਈ ਹੈ, ਪਰ ਰਾਜਪੁਰਾ ਵਿੱਚ ਕਰਫਿਊ ਨੂੰ ਲੈ ਕੇ ਕੋਈ ਢਿੱਲ ਨਹੀਂ ਹੈ।

ਐਮ ਡੀ ਪੀਆਰਟੀਸੀ ਮਨਜੀਤ ਸਿੰਘ ਨਾਰੰਗ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਨੂੰ ਰਾਤ ਨੂੰ ਬਾਹਰ ਘਰਾਂ 'ਚ ਪਹੁੰਚਾਉਣ ਲਈ ੧੦੦ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਸੀ।

ਨਾਰੰਗ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਕਿ ਸਮਰਥਕਾਂਂ ਨੂੰ ਅੱਧੇ ਰਸਤੇ 'ਤੇ ਛੱਡ ਦਿੱਤਾ ਗਿਆ ਸੀ, ਉਹਨਾਂ ਮੁਤਾਬਕ ਖੁਦ ਸਮਰਥਕਾਂ ਨੇ ਇੰਨ੍ਹੀ ਗੱਲ ਕਹੀ ਸੀ ਕਿ ਸਾਨੂੰ ਇੱਥੇ ਛੱਡ ਦਿਉ।

ਨਾਰੰਗ ਨੇ ਕਿਹਾ ਕਿ ਸਮਰਥਕਾਂ ਨੂੰ ਡਰ ਸੀ ਕਿ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਸੀ।

—PTC News