News in Punjabi

ਡੇਰਾ ਵਿਵਾਦ ਕਾਰਨ ਪਟਿਆਲਾ ਜ਼ਿਲ੍ਹੇ ਵਿਚ ਜਿਹੜਾ ਕਰਫ਼ਿਊ ਲਾਇਆ ਗਿਆ ਸੀ ਉਸ ਨੂੰ ਅੱਜ ਸਵੇਰੇ 6 ਵੱਜੇ ਹਟਾ ਲਿਆ ਗਿਆ ਹੈ ।

By PTC NEWS -- August 29, 2017 8:08 am -- Updated:Feb 15, 2021
ਸਕੂਲ ਅਤੇ ਹੋਰ ਵਿੱਦਿਅਕ ਅਦਾਰੇ ਆਮ ਵਾਂਗ ਖੁਲ ਗਏ ਹਨ । ਸ਼ਹਿਰ ਵਿਚ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਵੀ ਆਮ ਵਾਂਗ ਸ਼ੁਰੂ ਹੋ ਗਈ ਹੈ ।
ਪਟਿਆਲਾ ਜ਼ਿਲ੍ਹੇ ਵਿਚ ਬੀਤੇ ਦਿਨੀ ਅਹਤਿਆਤ ਵਜੋਂ 65 ਡੇਰਾ ਪ੍ਰੇਮੀਆਂ ਨੂੰ 107/151 ਧਾਰਾ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ ।
ਪੀ ਆਰ ਟੀ ਸੀ ਵਲੋਂ ਬੱਸ ਸੇਵਾ ਜੋ ਕਿ ਕਰਫ਼ਿਊ ਕਾਰਨ ਬੰਦ ਕਰ ਦਿੱਤੀ ਗਈ ਸੀ ਉਹ ਵੀ ਮੁੜ ਕਿ ਚਾਲੂ ਕਰ ਦਿੱਤੀ ਗਈ ਹੈ ।
ਕੁਲ ਮਿਲਾ ਕਿ ਪਟਿਆਲਾ ਜਿਲ੍ਹੇ ਵਿੱਚ ਆਮ ਜਨਜੀਵਨ ਮੁੜ ਪਟੜੀ ਤੇ ਪਰਤਣ ਲੱਗਾ ਹੈ ।

[embed]http://demo.infowayit.com/ptcnews/wp-content/uploads/2017/08/VID-20170829-WA0001.mp4[/embed]