ਡੇਰੇ ਦੀ ਚੇਅਰਪਰਸਨ ਵਿਪਾਸਨਾ ਹਾਜ਼ਰ ਹੋ…….

ਡੇਰੇ ਦੀ ਚੇਅਰਪਰਸਨ ਵਿਪਾਸਨਾ ਕੋਲੋ ਅੱਜ ਕੀਤੀ ਜੇਵੇਗੀ ਪੁੱਛਗਿੱਛ !

 

ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਨੂੰ ਐੱਸ.ਆਈ.ਟੀ ਵੱਲੋ ਸੰਮਨ ਦੇ ਕੇ ਪੁੱਛਗਿੱਛ ਦੇ ਲਈ ਪੰਚਕੂਲਾ ਬਲਾਇਆ ਗਿਆ ਹੈ। ਜਿਸਦੇ ਲਈ ਡੇਰੇ ਦੀ ਚੇਅਰਪਰਸ਼ਨ ਵਿਪਾਸਨਾ ਅੱਜ ਜਾਂਚ ਵਿੱਚ ਸ਼ਾਮਿਲ ਹੋਵੇਗੀ।ਪੰਚਕੂਲਾ ਪੁਲੀਸ ਦਾ ਕਹਿਣਾ ਹੈ ਕਿ ਉਸ ਨੂੰ ਅੱਜ 10 ਵਜੇ ਪੰਚਕੂਲਾ ਸੈਕਟਰ 23 ਦੇ ਪੁਲੀਸ ਸਟੇਸ਼ਨ ਬੁਲਾਇਆ ਗਿਆ ਹੈ ਜਦਕਿ ਹਨੀਪ੍ਰੀਤ ਨੂੰ ਵੀ ਸੈਕਟਰ 23 ਦੇ ਥਾਣੇ ਵਿਚ ਹੀ ਰੱਖਿਆ ਹੋਇਆ ਹੈ।

ਪੁਲੀਸ 25 ਅਗਸਤ ਨੂੰ ਪੰਚਕੂਲਾ ਵਿੱਚ ਹੋਏ ਦੰਗਿਆਂ ਬਾਰੇ ਪੁੱਛ-ਗਿੱਛ ਕਰੇਗੀ । ਹਨੀਪ੍ਰੀਤ ਅਤੇ ਵਿਪਾਸਨਾ ਕੋਲੋ ਅਾਹਮਣੇ – ਸਾਹਮਣੇ ਪੁੱਛਗਿੱਛ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਡੇਰੇ ਦੇ ਅਜੇ ਅਜਿਹੇ ਕਈ ਰਾਜ਼ ਹਨ ਜੋ ਕਿ ਵਿਪਾਸਨਾ ਦੱਸ ਸਕਦੀ ਹੈ ਅਤੇ ਜਿਨ੍ਹਾਂ ਰਾਜ਼ਾਂ ਬਾਰੇ ਕਿਸੇ ਨੂੰ ਨਹੀਂ ਪਤਾ। ਇਨ੍ਹਾਂ ਰਾਜ਼ਾਂ ਤੋਂ ਪਰਦਾ ਚੁੱਕਣ ਤੋਂ ਪਹਿਲਾਂ ਹੀ ਵਿਪਾਸਨਾ ਨਾਲ ਪੁੱਛਗਿੱਛ ਬਹੁਤ ਜ਼ਰੂਰੀ ਹੈ।