ਪੰਜਾਬ

ਤਾਂ ਕੀ ਬੰਦ ਹੋ ਜਾਵੇਗੀ "ਆਪਣੀ ਗੱਡੀ, ਆਪਣਾ ਰੋਜ਼ਗਾਰ" ਸਕੀਮ?

By Joshi -- August 02, 2017 7:28 pm -- Updated:August 02, 2017 7:29 pm

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋ 25 ਜੁਲਾਈ ਨੂੰ ਮੋਹਾਲੀ ਵਿਖੇ ਪੰਜਾਬ ਸਰਕਾਰ ਦੀ 'ਆਪਣੀ ਗੱਡੀ ਆਪਣਾ ਰੋਜਗਾਰ' ਸਕੀਮ ਨੂੰ ਹਰੀ ਝੰਡੀ ਦਿਖਾਈ ਗਈ ਸੀ ਅਤੇ ਵੱਡੇ ਵੱਡੇ ਵਾਅਦੇ ਵੀ ਕੀਤੇ ਗਏ ਸਨ। ਅਜੇ ਇੱਕ ਹਫਤਾ ਬੀਤਿਆ ਨਹੀਂ ਕਿ ਉਹਨਾਂ ਵਾਅਦਿਆਂ ਦੀ ਹਵਾ ਨਿਕਲਦੀ ਨਜ਼ਰ ਆਉਂਦੀ ਹੈ।

ਮੋਹਾਲੀ ਸੈਕਟਰ 81 ਤੋ ਤਕਰੀਬਨ 100 ਮੋਟਰ ਸਾਇਕਲ ਨੂੰ ਹਰੀ ਝੰਡੀ ਦਿੱਤੀ ਗਈ, ਜਿੰਨਾਂ ਦੀ ਬ੍ਰੇਕ ਸੈਕਟਰ ੬੩ ਜਾ ਕੇ ਲਗ ਗਈ। "ਆਪਣੀ ਗੱਡੀ ਆਪਣਾ ਰੋਜਗਾਰ ਸਕੀਮ" ਦੇ ਤਹਿਤ ਬਾਇਕ ਚਲਾ ਰਹੇ ਨੋਜਵਾਨਾਂ ਨੇ ਕਿਹਾ ਕਿ ਊਬਰ ਕੰਪਨੀ ਨਾਲ ਸਰਕਾਰ ਨੇ ਠੇਕਾ ਕੀਤਾ ਸੀ ਪਰ ਕੰਪਨੀ ਹੁਣ ਹਰ ਰੋਜ ਆਪਣਾ ਪਲਾਨ ਬਦਲ ਕੇ ਸਾਨੂੰ ਪਰੇਸ਼ਾਨ ਕਰ ਰਹੀ ਹੈ। ਸਾਨੂੰ ਆਪਣਾ ਗੁਜਾਰਾ ਕਰਨਾ ਔਖਾ ਹੋ ਗਿਆ।
ਤਾਂ ਕੀ ਬੰਦ ਹੋ ਜਾਵੇਗੀ "ਆਪਣੀ ਗੱਡੀ, ਆਪਣਾ ਰੋਜ਼ਗਾਰ" ਸਕੀਮ?ਮਲਕੀਤ ਸਿੰਘ ਨੇ ਕਿਹਾ ਕਿ ਇਕ ਹਫਤਾ ਪਹਿਲਾਂ ਸਕੀਮ ਸ਼ੁਰੂ ਕਰਨ ਤੇ ਉਹਨਾਂ ਨੂੰ ਇੱਕ ਘੰਟੇ ਦੇ 110 ਰੁਪਏ ਦਿੱਤੇ ਜਾਣ ਦੀ ਗੱਲ ਕੰਪਨੀ ਨੇ ਕਹੀ ਸੀ ਤੇ ਹੁਣ ਇਕ ਘੰਟੇ ਦੇ 105 ਰੁਪਏ ਤੇ 6 ਰਾਈਡ ਲਾਉਣੀ ਵੀ ਜਰੂਰੀ ਕਰ ਦਿਤੀ ਹੈ।

ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਕੰਪਨੀ ਵੱਲੋਂ ਚੰਡੀਗੜ੍ਹ ਜਾਣ ਦੀ ਪਰਮਿਸ਼ਨ ਵੀ ਨਹੀ ਹੈ ਜਿਸ ਕਰਕੇ ਉਹਨਾਂ ਦੀਆ ਬਾਇਕਜ਼ ਚੰਡੀਗੜ੍ਹ ਵਿਚ ਬਾਊਂਡ ਹੋ ਰਹੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਸਿਰਫ ਮੋਹਾਲੀ ਵਿਚ ਰਹਿ ਕੇ ਦਿੱਤੇ ਹੋਏ ਟਾਰਗੈੱਟ ਪੂਰੇ ਕਰਨੇ ਮੁਸ਼ਕਿਲ ਹੋ ਰਹੇ ਹਨ। ਉਹਨਾਂ ਨੂੰ ਟਾਰਗੇਟ ਪੂਰੇ ਕਰਨ ਵਾਸਤੇ ਚੰਡੀਗੜ੍ਹ ਤੇ ਪੰਚਕੁਲਾ ਜਾਣਾ ਪੈ ਰਿਹਾ ਹੈ।
ਤਾਂ ਕੀ ਬੰਦ ਹੋ ਜਾਵੇਗੀ "ਆਪਣੀ ਗੱਡੀ, ਆਪਣਾ ਰੋਜ਼ਗਾਰ" ਸਕੀਮ?ਬਹਿਰਹਾਲ ਵੇਖਣਾ ਹੋਵੇਗਾ ਕਿ ਨੌਜਵਾਨਾਂ ਨੂੰ ਊਬਰ ਕੰਪਨੀ ਨਾਲ ਜੋੜ ਕੇ ਰੋਜਗਾਰ ਦਵਾਉਣ ਦੇ ਨਾਮ ਤੇ ਆਪਣੀ ਪਿੱਠ ਥਪਥਪਾਉਣ ਵਾਲੀ ਸਰਕਾਰ ਹੁਣ ਨੋਜਵਾਨਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ 'ਤੇ ਕੀ ਐਕਸ਼ਨ ਲੈਂਦੀ ਹੈ।

—PTC News

  • Share