News Ticker

ਦਸਵੀਂ ਜਮਾਤ ਦਾ ਨਤੀਜਾ ਉਡੀਕ ਰਹੇ ਵਿਦਿਆਰਥੀਆਂ ਲਈ ਖਾਸ ਖਬਰ!

By Joshi -- May 21, 2017 7:35 pm -- Updated:May 21, 2017 7:36 pm

ਮੋਹਾਲੀ: ਦਸਵੀਂ ਜਮਾਤ ਦਾ ਨਤੀਜਾ ਪੰਮਜਾਬ ਸਕੂਲ ਸਿੱਖਿਆ ਬੋਰਡ ਵੱਲੋਂ 22 ਮਈ ਨੂੰ ਐਲਾਨਿਆ ਜਾਵੇਗਾ। ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਦੱਸਿਆ ਕਿ ਨਤੀਜਾ ਕੱਲ ਸਵੇਰੇ 11 ਵਜੇ ਤੱਕ ਐਲਾਨ ਦਿੱਤਾ ਜਾਵੇਗਾ ਅਤੇ ਵਿਭਾਗ ਨੇ ਇਸ ਸੰਬੰਧ 'ਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

ਇਸ ਵਾਰ ਰੈਗੂਲਰ ਅਤੇ ਓਪਨ ਸਕੂਲਾਂ ਤੋਂ 1 ਲੱਖ 26 ਹਜ਼ਾਰ 525 ਸ਼ਹਿਰੀ ਵਿਦਿਆਰਥੀਆਂ ਨੇ ਅਤੇ 2 ਲੱਖ 32 ਹਜ਼ਾਰ ਦੇ ਕਰੀਬ ਦਿਹਾਤੀ ਇਲਾਕੇ ਤੋਂ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਇਸ ਵਾਰ ਕਿਸੇ ਨੂੰ ਵਾਧੂ ਅੰਕ (ਗ੍ਰੇਸ ਮਾਰਕਸ) ਨਹੀਂ ਦਿੱਤੇ ਗਏ ਹਨ ਅਤੇ ਨਾਂ ਹੀ ਨਤੀਜ਼ਾ ਗਜਟ ਛਾਪੇ ਗਏ ਹਨ।

ਵਿਦਿਆਰਥੀ www.pseb.ac.in ਅਤੇ www.indiaresults.com 'ਤੇ ਜਾ ਨਤੀਜਾ ਦੇਖ ਸਕਦੇ ਹਨ। ਅਸਲ ਨਤੀਜਾ ਕਾਰਡ ਵੱਖਰੇ ਤੌਰ 'ਤੇ ਬੋਰਡ ਵੱਲੋਂ ਪ੍ਰਦਾਨ ਕੀਤੇ ਜਾਣਗੇ।

—PTC News

  • Share