ਹੋਰ ਖਬਰਾਂ

ਦਿਲਜੀਤ ਦੋਸਾਂਝ ਨੇ ਲੀਡਰਾਂ ਨੂੰ ਪੁੱਛਿਆ "ਪਤਾ ਤਾਂ ਹੋਣਾ ਤੁਹਾਨੂੰ !!

By Jagroop Kaur -- October 03, 2020 9:10 pm -- Updated:Feb 15, 2021

ਗਾਇਕੀ ਅਤੇ ਅਦਾਕਾਰੀ ਲਈ ਜਾਣੇ ਜਾਂਦੇ ਪੰਜਾਬ ਦੇ ਸੁਪਰਸਟਾਰ ਕਲਾਕਾਰ ਦਿਲਜੀਤ ਦੋਸਾਂਝ ਅਕਸਰ ਹੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ। ਜਿਥੇ ਉਹ ਆਪਣੀਆਂ ਹਰ ਗਤੀਵਿਧੀਆਂ ਸਾਂਝੀਆਂ ਕਰਦੇ ਹਨ। ਇੰਨਾ ਹੀ ਨਹੀਣ ਦਿਲਜੀਤ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਦਾ ਸਹੀ ਇਸਤਮਾਲ ਕਰਦੇ ਹੋਏ ਲੋਕ ਹਿਤਾਂ ਦੀ ਗੱਲ ਵੀ ਬਖ਼ੂਬੀ ਕਰਦੇ ਨੇ। ਇੰਝ ਹੀ ਦਿਲਜੀਤ ਵੱਲੋਂ ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਕਰਕੇ ਹੁਣ ਉਨ੍ਹਾਂ ਨੇ ਲੀਡਰਾਂ ਦੇ ਰਾਹ ਰੋਕਣ ਦਾ ਰੁਖ ਇਖ਼ਤਿਆਰ ਕਰ ਲਿਆ ਹੈ ਪਰ ਇਸ ਦੇ ਨਾਲ ਹੀ ਕਿਸਾਨਾਂ ਨੂੰ ਪਹਿਲਾਂ ਤੋਂ ਹੀ ਪੰਜਾਬੀ ਕਲਾਕਾਰਾਂ ਵਲੋਂ ਪੂਰਾ ਸਾਥ ਮਿਲ ਰਿਹਾ ਹੈ, ਜਿਸ 'ਚ ਦਿਲਜੀਤ ਦੋਸਾਂਝ ਦਾ ਨਾਂ ਵੀ ਅੱਗੇ ਹੈ।Diljit Dosanjh on farm Bills, actor-singer gives an epic comeback

ਹਾਲ ਹੀ 'ਚ ਪੰਜਾਬ ਤੇ ਦੇਸ਼ ਵਿਚ ਜੋ ਸਭ ਹੋ ਰਿਹਾ ਹੈ ਉਨ੍ਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਦਿਲਜੀਤ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਕਵਿਤਾ ਦੀਆਂ ਲਾਈਨਾਂ ਨੂੰ ਸਾਂਝੀਆਂ ਕਰਦਿਆਂ ਲਿਖਿਆ ਇਸ ਨੂੰ *ਪਤਾ ਤਾਂ ਹੋਣਾ ਤੁਹਾਨੂੰ ਜਨਾਬ- ਪਤਾ ਤਾਂ ਹੋਣਾ ਤੁਹਾਨੂੰ ਕਿ ਕਿਸਾਨ ਖੇਤਾਂ 'ਚ ਨਹੀਂ ਸੜਕਾਂ 'ਤੇ ਰੇਲਵੇ ਦੀਆਂ ਪਟੜੀਆਂ 'ਤੇ ਬੈਠੇ ਨੇ। ਪਤਾ ਤਾਂ ਹੋਣਾ ਤੁਹਾਨੂੰ ਕਿ ਕਿਸਾਨਾਂ ਦੇ ਹਾਲਾਤ ਠੀਕ ਨਹੀਂ।ਪਤਾ ਤਾਂ ਹੋਣਾ ਤੁਹਾਨੂੰ ਕਿ ਕਿਸਾਨ ਦੇਸ਼ ਦਾ ਅੰਨ੍ਹ ਦਾਤਾ ਹੈ। ਪਤਾ ਤਾਂ ਹੋਣਾ ਤੁਹਾਨੂੰ ਕਿ ਦੇਸ਼ ਦੀ ਬੇਟੀ ਨਾਲ ਕੀ ਹੋਇਆ ਤਾਂ ਉਹਦੇ ਪਰਿਵਾਰ 'ਤੇ ਕੀ ਬੀਤ ਰਹੀ ਆ। ਪਤਾ ਤਾਂ ਹੋਣਾ ਤੁਹਾਨੂੰ ਕੀ ਰਾਜਨੀਤੀ ਵੀ ਹੁਣ ਦੱਬ ਕੇ ਹੋਣੀ ਆ ਇਨ੍ਹਾਂ ਮੁੰਡਿਆ 'ਤੇ*

Diljit Dosanjh Diljit Dosanjh

ਦਿਲਜੀਤ ਵੱਲੋਂ ਕੀਤੇ ਇਨ੍ਹਾਂ ਸਵਾਲਾਂ 'ਤੇ ਲੋਕਾਂ ਦੀਆਂ ਵੱਖੋ ਵੱਖ ਟਿੱਪਣੀਆਂ ਵੀ ਆਈਆਂ। ਜਿੰਨਾ 'ਚ ਕੁਝ ਲੋਕਾਂ ਨੇ ਉਨ੍ਹਾਂ ਦੀ ਤਰਫਦਾਰੀ ਕੀਤੀ ਤੇ ਕਈ ਲੋਕਾਂ ਨੇ ਉਨ੍ਹਾਂ ਨੂੰ ਹੀ ਨਿਸ਼ਾਨੇ 'ਤੇ ਲਿਆ।ਦੱਸ ਦਈਏ ਕਿ ਦਿਲਜੀਤ ਦੁਸਾਂਝ ਨੇ ਕਿਸਾਨਾਂ ਦੇ ਸੰਘਰਸ਼ ਅਤੇ ਹਾਥਰਸ ਸਮੂਹਕ ਜਬਰ ਜ਼ਿਨਾਹ ਮੁੱਦਿਆਂ 'ਤੇ ਲਿਖੀ ਇੱਕ ਭਾਵੁਕ ਨਜ਼ਮ ''ਪਤਾ ਤਾਂ ਹੋਣੈ ਤੁਹਾਨੂੰ ਜਨਾਬ'' ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲ ਝੰਜੋੜ ਕੇ ਰੱਖ ਦਿੱਤੇ ਹਨ। ਇਹੀ ਨਹੀਂ ਦਿਲਜੀਤ ਦੇ ਇਸ ਟਵੀਟ 'ਤੇ ਬੀਜੇਪੀ ਆਗੂ ਆਰਪੀ ਸਿੰਘ ਦਾ ਜਵਾਬ ਆਇਆ ਹੈ।
ਵੇਖੋ ਦੋਵਾਂ ਦੇ ਟਵੀਟ।

https://twitter.com/rpsinghkhalsa/status/1312244530507182080?ref_src=twsrc%5Etfw%7Ctwcamp%5Etweetembed%7Ctwterm%5E1312244530507182080%7Ctwgr%5Eshare_3&ref_url=https%3A%2F%2Fjagbani.punjabkesari.in%2Fentertainment%2Fnews%2Fpunjabi-singer-diljit-dosanjh-1238980

ਇਹੀਂ ਨਹੀਂ ਦਿਲਜੀਤ ਦੋਸਾਂਝ ਨੇ ਉੱਤਰ ਪ੍ਰਦੇਸ਼ ਦੇ ਹਾਥਰਸ 'ਚ 19 ਸਾਲਾ ਲੜਕੀ ਨਾਲ ਹੋਈ ਦਰਿੰਦਗੀ ਦੀ ਘਟਨਾ 'ਤੇ ਵੀ ਟਿੱਪਣੀ ਕੀਤੀ ਹੈ ਕਿ ਉਸ ਦਾ ਪਰਿਵਾਰ ਪੀੜ 'ਚ ਹੈ ਤੇ ਹੁਣ ਇਸ ਮੁੱਦੇ 'ਤੇ ਰਾਜਨੀਤੀ ਵੀ ਹੋਵੇਗੀ। ਖੈਰ ਦੇਸ਼ ਵਿਚ ਕਦ ਇਨ੍ਹਾਂ ਹਲਾਤਾਂ 'ਚ ਸੁਧਾਰ ਆਵੇਗਾ ਇਹ ਤਾਂ ਕਿਹਾ ਨਹੀਂ ਜਾ ਸਕਦਾ ਪਰ ਦੇਸ਼ ਨੂੰ ਬਦਲਣਾ ਸਾਡੇ ਹੱਥ ਵਸ ਹੈ।

kisan protest kisan protest

ਅਸੀਂ ਹੀ ਦੇਸ਼ 'ਚ ਤਬਦੀਲੀ ਲੈਕੇ ਆਉਣੀ ਹੈ ਨੌਜਵਾਨ ਪੀੜ੍ਹੀ ਨੂੰ ਅੱਗੇ ਆਕੇ ਆਪਣੇ ਹੱਕਾਂ ਲਈ ਆਪਣੀਆਂ ਧੀਆਂ ਦੀ ਅਸਮਤ ਬਚਾਉਣ ਲਈ ਆਵਾਜ਼ ਚੁੱਕਣੀ ਪਵੇਗੀ। ਜਿਸ ਵਿਹਕ ਹੁਣ ਕਲਾਕਾਰ ਵੀ ਵੱਧ ਚੜ੍ਹ ਕੇ ਅੱਗੇ ਆ ਰਹੇ ਨੇ ਜੋ ਕਿ ਸ਼ਲਾਘਾਯੋਗ ਹੈ।

  • Share