ਦਿੱਲੀ ਦੀ ਬੂਟ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ

By Shanker Badra - February 12, 2018 1:02 pm

ਦਿੱਲੀ ਦੀ ਬੂਟ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ:ਅੱਜ ਸਵੇਰੇ ਹੀ ਦਿੱਲੀ ਦੇ ਮੰਗੋਲਪੁਰੀ ਉਦਯੋਗਿਕ ਖੇਤਰ 'ਚ ਇੱਕ ਬੂਟ ਬਣਾਉਣ ਵਾਲੀ ਫ਼ੈਕਟਰੀ 'ਚ ਭਿਆਨਕ ਅੱਗ ਲੱਗ ਗਈ।ਅੱਗ ਬੁਝਾਊ ਦਸਤੇ ਦੀਆਂ 15 ਗੱਡੀਆਂ ਮੌਕੇ 'ਤੇ ਪਹੁੰਚੀਆਂ ਹੋਈਆਂ ਹਨ।ਇੱਕ ਫਾਇਰ ਅਧਿਕਾਰੀ ਅਨੁਸਾਰ ਫੈਕਟਰੀ ਦੇ ਜ਼ਮੀਨੀ ਪੱਧਰ 'ਤੇ ਸਵੇਰੇ 9.30 ਵਜੇ ਅੱਗ ਲੱਗ ਗਈ ਸੀ।ਦਿੱਲੀ ਦੀ ਬੂਟ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗਦਿੱਲੀ ਫਾਇਰ ਸਰਵਿਸ ਦੇ ਚੀਫ ਫਾਇਰ ਅਫ਼ਸਰ ਅਤੁਲ ਗਰਗ ਨੇ ਕਿਹਾ ਕਿ ਅੱਗ ਪੂਰੀ ਗਰਾਉਂਡ ਵਿਚ ਫੈਲ ਚੁੱਕੀ ਸੀ।ਉਸ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।ਪਰ ਹੁਣ ਤੱਕ ਕੋਈ ਵੀ ਜਾਨੀ ਨੁਕਸਾਨ ਦਾ ਪਤਾ ਨਹੀਂ ਲੱਗਿਆ।ਜਾਣਕਾਰੀ ਅਨੁਸਾਰ ਫਾਇਰ ਟੈਂਡਰ ਨੇ ਅੱਗ 'ਤੇ ਕਾਬੂ ਪਾ ਲਿਆ ਹੈ।ਦਿੱਲੀ ਦੀ ਬੂਟ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗਪਹਿਲਾਂ ਵੀ ਨਰੇਲਾ ਅਤੇ ਬਵਾਨਾ ਦੇ ਉਦਯੋਗਿਕ ਖੇਤਰਾਂ ਵਿਚ ਬਹੁਤ ਸਾਰੀਆਂ ਫੈਕਟਰੀਆਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ।ਇਹਨਾਂ ਵਿੱਚੋਂ ਬਹੁਤ ਸਾਰੀਆਂ ਫੈਕਟਰੀਆਂ ਗੈਰਕਾਨੂੰਨੀ ਢੰਗ ਨਾਲ ਕੰਮ ਕਰਦੀਆਂ ਹਨ ਅਤੇ ਅਕਸਰ ਅੱਗ ਲੱਗਣ ਵਾਲੀਆਂ ਚੀਜ਼ਾਂ ਨਾਲ ਨਜਿੱਠਣ ਲਈ ਬਹੁਤ ਘੱਟ ਪ੍ਰਬੰਧ ਕਰਦੀਆਂ ਹਨ।ਦਿੱਲੀ ਦੀ ਬੂਟ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗਪਿਛਲੇ ਮਹੀਨੇ ਹੀ ਬਵਾਣਾ ਦੇ ਇੱਕ ਪਟਾਕੇ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗਣ ਕਾਰਨ 17 ਲੋਕਾਂ ਦੀ ਮੌਤ ਹੋ ਗਈ ਸੀ।
-PTCNews

adv-img
adv-img