ਦਿੱਲੀ-ਪਾਣੀਪਤ ਹਾਈਵੇ ‘ਤੇ ਵਾਪਰੇ ਕਾਰ ਹਾਦਸੇ ‘ਚ 4 ਖਿਡਾਰੀਆਂ ਦੀ ਹੋਈ ਮੌਤ, 2 ਜ਼ਖਮੀ

ਦਿੱਲੀ-ਪਾਣੀਪਤ ਹਾਈਵੇ 'ਤੇ ਵਾਪਰੇ ਕਾਰ ਹਾਦਸੇ 'ਚ 4 ਖਿਡਾਰੀਆਂ ਦੀ ਹੋਈ ਮੌਤ, 2 ਜ਼ਖਮੀ
ਦਿੱਲੀ-ਪਾਣੀਪਤ ਹਾਈਵੇ 'ਤੇ ਵਾਪਰੇ ਕਾਰ ਹਾਦਸੇ 'ਚ 4 ਖਿਡਾਰੀਆਂ ਦੀ ਹੋਈ ਮੌਤ, 2 ਜ਼ਖਮੀ

ਦਿੱਲੀ-ਪਾਣੀਪਤ ਹਾਈਵੇ ‘ਤੇ ਵਾਪਰੇ ਕਾਰ ਹਾਦਸੇ ‘ਚ 4 ਖਿਡਾਰੀਆਂ ਦੀ ਹੋਈ ਮੌਤ, 2 ਜ਼ਖਮੀ: ਦਿੱਲੀ ਪਾਣੀਪਤ ਹਾਈਵੇ ‘ਤੇ ਪੈਂਦੇ ਸਿੰਧੂ ਬਾਰਡਰ ਦੇ ਕੋਲ ਇਕ ਵੱਡਾ ਕਾਰ ਹਾਦਸਾ ਵਾਪਰਨ ਦੀ ਖਬਰ ਹੈ, ਜਿਸ ‘ਚ ਚਾਰ ਨੈਸ਼ਨਲ ਖਿਡਾਰੀਆਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ‘ਚ 2 ਹਰ ਖਿਡਾਰੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਇਹ ਖਿਡਾਰੀ ਵੇਟ ਲਿਫਟਿੰਗ ਦੇ ਰਾਸ਼ਟਰੀ ਪੱਧਰ ਦੇ ਚੈਂਪਿਅਨ ਸਨ।

ਇਸ ਹਾਦਸੇ ‘ਚ ਜਖਮੀ ਹੋਏ ਖਿਡਾਰੀਆਂ ‘ਚੋਂ ਇੱਕ ਦੋ ਵਾਰ ਵੇਟ ਲਿਫਟਿੰਗ ਦਾ ਵਰਲਡ ਚੈਂਪਿਅਨ ਰਹਿ ਚੁੱਕਾ ਖਿਡਾਰੀ ਦਿੱਲੀ ਦਾ ਨਾਂਗਲੋਈ ਦਾ ਸਕਸ਼ਮ ਯਾਦਵ ਵੀ ਹੈ।
ਦਿੱਲੀ-ਪਾਣੀਪਤ ਹਾਈਵੇ 'ਤੇ ਵਾਪਰੇ ਕਾਰ ਹਾਦਸੇ 'ਚ 4 ਖਿਡਾਰੀਆਂ ਦੀ ਹੋਈ ਮੌਤ, 2 ਜ਼ਖਮੀਹਾਦਸਾ ਵਾਪਰਨ ਦਾ ਕਾਰਨ ਕਾਰ ਦਾ ਸੰਤੁਲਨ ਵਿਗੜਨਾ ਦੱਸਿਆ ਜਾ ਰਿਹਾ ਹੈ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਖਿਡਾਰੀ ਕੋਈ ਟੂਰਨਾਮੈਂਟ ਖੇਡਣ ਲਈ ਜਾ ਰਹੇ ਸਨ।

ਅੱਜ ਸਵੇਰੇ ਤਕਰੀਬਨ ੪ ਵਜੇ ਵਾਪਰੇ ਇਸ ਹਾਦਸੇ ‘ਚ ਵੇਟ ਲਿਫਟਿੰਗ ਦੇ 6 ਖਿਡਾਰੀ ਕਾਰ ‘ਚ ਸਵਾਰ ਸਨ।

ਦਿੱਲੀ-ਪਾਣੀਪਤ ਹਾਈਵੇ ‘ਤੇ ਸਿੰਧੂ ਬਾਰਡਰ ‘ਤੇ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਬਾਅਦ ‘ਚ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਉਹ ਸਿੱਧਾ ਖੰਭੇ ਨਾਲ ਟਕਰਾ ਗਈ।

ਇਸ ਭਿਆਨਕ ਕਾਰ ਹਾਦਸੇ ‘ਚ ਕਾਰ ਦੀ ਛੱਤ ਤੱਕ ਉੱਡ ਗਈ।

—PTC News