ਦਿੱਲੀ ਹਾਈਕੋਰਟ ਦਾ ਹਨੀਪ੍ਰੀਤ ਨੂੰ ਲੱਗਾ ਵੱਡਾ ਝਟਕਾ

ਦਿੱਲੀ ਹਾਈਕੋਰਟ ਦਾ ਹਨੀਪ੍ਰੀਤ ਨੂੰ ਲੱਗਾ ਵੱਡਾ ਝਟਕਾ

ਦਿੱਲੀ ਹਾਈਕੋਰਟ ਦਾ ਹਨੀਪ੍ਰੀਤ ਨੂੰ ਲੱਗਾ ਵੱਡਾ ਝਟਕਾ:ਜ਼ਿਕਰਯੋਗ ਹੈ ਕਿ ਬੀਤੀ 25 ਅਗਸਤ ਨੂੰ ਪੰਚਕੂਲਾ ਦੀ ਸੀਬੀਆਈ ਵਿਸ਼ੇਸ ਅਦਾਲਤ ਨੇ ਰਾਮ ਰਹੀਮ ਨੂੰ ਸਜ਼ਾ ਸੁਣਾਈ ਸੀ, ਉਦੋਂ ਤੋਂ ਹੀ ਹਨੀਪ੍ਰੀਤ ਗਾਇਬ ਹੋ ਗਈ ਸੀ।ਪੁਲਿਸ ਵੱਲੋਂ ਉਸ ਦੀ ਭਾਲ ਲਈ ਵੱਖ-ਵੱਖ ਸੂਬਿਆਂ ਤੋਂ ਇਲਾਵਾ ਨੇਪਾਲ ਵਿਚ ਵੀ ਤਲਾਸ਼ੀ ਮੁਹਿੰਮ ਕੀਤੀ ਜਾ ਚੁੱਕੀ ਸੀ।ਦਿੱਲੀ ਹਾਈਕੋਰਟ ਦਾ ਹਨੀਪ੍ਰੀਤ ਨੂੰ ਲੱਗਾ ਵੱਡਾ ਝਟਕਾਹਨੀਪ੍ਰੀਤ ਨੇ ਮੰਗਲਵਾਰ ਨੂੰ ਹਾਈਕੋਰਟ ਵਿੱਚ ਜਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ।ਜਿਸ ਵਿੱਚ ਦਿੱਲੀ ਹਾਈਕੋਰਟ ਨੇ ਹਨੀਪ੍ਰੀਤ ਨੂੰ ਵੱਡਾ ਝਟਕਾ ਦੇ ਦਿੱਤਾ ਹੈ।ਅਦਾਲਤ ਨੇ ਉਸ ਦੀ ਅਗਾਊਂ ਅਰਜ਼ੀ  ਨੂੰ ਖਾਰਜ ਕਰ ਦਿੱਤਾ ਹੈ।ਹਨੀਪ੍ਰੀਤ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਡੇਰਾ ਮੁੱਖੀ ਦੀ ਪੇਸ਼ੀ  ਵਾਲੇ ਦਿਨ ਹਨੀਪ੍ਰੀਤ ਪੁਲੀਸ ਦੀ ਮੌਜੂਦਗੀ ਵਿੱਚ ਹੀ ਸੀ ਤਾਂ ਫਿਰ ਹਿੰਸਾ ਲਈ ਜਿੰਮੇਵਾਰ ਕਿਵੇਂ ਹੋ ਸਕਦੀ ਹੈ।ਉਸ ਨੇ ਕਿਹਾ ਕਿ ਉਸ ਦੇ ਵਿਰੁੱਧ ਦੇਸ਼ ਧ੍ਰੋਹ ਦੀ ਧਾਰਾ ਲਗਾ ਦਿੱਤੀ ਗਈ ਹੈ।ਦਿੱਲੀ ਹਾਈਕੋਰਟ ਦਾ ਹਨੀਪ੍ਰੀਤ ਨੂੰ ਲੱਗਾ ਵੱਡਾ ਝਟਕਾਹਨੀਪ੍ਰੀਤ ਦੀ ਜਾਨ ਨੂੰ ਖਤਰਾ ਹੈ ਅਤੇ ਦਿੱਲੀ ਦੀ ਪੁਲਿਸ ਵੀ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।ਜਿਸ ਦੇ ਲਈ ਚੰਡੀਗੜ੍ਹ ਜਾਣ ਦੇ ਲਈ ਤਿੰਨ ਹਫਤਿਆਂ ਦੀ ਅਗਾਊਂ ਜਮਾਨਤ ਦਿੱਤੀ ਜਾਵੇਂ।ਅਦਾਲਤ ਨੇ ਹਨੀਪ੍ਰੀਤ ਦੀ ਅਰਜ਼ੀ  ਨੂੰ ਖਾਰਿਜ ਕਰ ਦਿੱਤਾ ਹੈ।ਅਦਾਲਤ ਨੇ ਹਨੀਪ੍ਰੀਤ ਨੂੰ ਕਿਹਾ ਕਿ ਉਹ ਖੁਦ ਨੂੰ ਅਦਾਲਤ ਵਿੱਚ ਆਤਮ-ਸਮਰਪਣ ਕਰ ਦੇਵੇਂ ਅਤੇ ਜਿਸਦੇ ਲਈ ਅਸੀਂ ਸੁਰੱਖਿਆ ਵੀ ਦੇਵਾਂਗੇ।ਦਿੱਲੀ ਹਾਈਕੋਰਟ ਦਾ ਹਨੀਪ੍ਰੀਤ ਨੂੰ ਲੱਗਾ ਵੱਡਾ ਝਟਕਾਅਦਾਲਤ ਨੇ ਕਿਹਾ ਕਿ ਹਨੀਪ੍ਰੀਤ ਤਿੰਨ ਹਫਤਿਆਂ ਦੀ ਜਮਾਨਤ ਮੰਗ ਰਹੀ ਹੈ ਜਦਕਿ ਦਿੱਲੀ ਤੋਂ ਚੰਡੀਗੜ੍ਹ ਸਿਰਫ ਚਾਰ ਘੰਟੇ ਦੀ ਦੂਰੀ ‘ਤੇ ਹੈ ਤਾਂ ਤਿੰਨ ਹਫਤਿਆਂ ਦੀ ਜਮਾਨਤ ਕਿਸ ਲਈ ਚਾਹੀਦੀ ਹੈ।ਸੁਣਵਾਈ ਦੌਰਾਨ ਹਰਿਆਣਾ ਪੁਲੀਸ ਨੇ ਅਦਾਲਤ ਵਿੱਚ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਇਸ ਮਾਮਲੇ ਵਿੱਚ  ਹੁਣ ਤਕ 6 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ  ਜਾ ਚੁੱਕੀ ਹੈ, ਸਾਰਿਆਂ ਤੋਂ ਪੁੱਛਗਿੱਛ  ਕੀਤੀ ਜਾ ਰਹੀ ਹੈ।