ਦੁੱਧ ਮੰਗ ਰਹੀ ਢਾਈ ਸਾਲ ਦੀ ਧੀ ਨੂੰ ਸ਼ਰਾਬੀ ਪਿਓ ਨੇ ਉਤਾਰਿਆ ਮੌਤ ਦੇ ਘਾਟ

ਦੁੱਧ ਮੰਗ ਰਹੀ ਢਾਈ ਸਾਲ ਦੀ ਧੀ ਨੂੰ ਸ਼ਰਾਬੀ ਪਿਓ ਨੇ ਉਤਾਰਿਆ ਮੌਤ ਦੇ ਘਾਟ

ਦੁੱਧ ਮੰਗ ਰਹੀ ਢਾਈ ਸਾਲ ਦੀ ਧੀ ਨੂੰ ਸ਼ਰਾਬੀ ਪਿਓ ਨੇ ਉਤਾਰਿਆ ਮੌਤ ਦੇ ਘਾਟ:ਜਿਲ੍ਹਾ ਲੁਧਿਆਣਾ ‘ਚ ਇੱਕ ਸ਼ਰਾਬੀ ਪਿਓ ਨੇ ਆਪਣੀ ਹੀ ਢਾਈ ਸਾਲ ਦੀ ਬੱਚੀ ਨੂੰ ਮਾਰ ਦਿੱਤਾ ਹੈ।ਦੁੱਧ ਮੰਗ ਰਹੀ ਢਾਈ ਸਾਲ ਦੀ ਧੀ ਨੂੰ ਸ਼ਰਾਬੀ ਪਿਓ ਨੇ ਉਤਾਰਿਆ ਮੌਤ ਦੇ ਘਾਟਦੱਸਿਆ ਜਾ ਰਿਹਾ ਹੈ ਕਿ ਪਿਓ ਨੇ ਖ਼ੁਦ ਸ਼ਰਾਬ ਪੀਤੀ ਹੋਈ ਸੀ ਪਰ ਜਦ ਉਸ ਦੀ ਢਾਈ ਸਾਲਾ ਧੀ ਦੇਰ ਰਾਤ ਦੁੱਧ ਲਈ ਰੋਣ ਲੱਗੀ ਤਾਂ ਗ਼ੁੱਸੇ ‘ਚ ਕੱਪੜੇ ਨਾਲ ਗਲ਼ਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਇਹ ਦਰਦਨਾਕ ਵਾਰਦਾਤ ਡੇਹਲੋਂ ਸਥਿਤ ਪਿੰਡ ਸਿਓਂ ਖ਼ੁਰਦ ਇਲਾਕੇ ‘ਚ ਸ਼ੁੱਕਰਵਾਰ ਦੇਰ ਰਾਤ ਹੋਈ।ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸ਼ਰਾਬੀ ਪਿਓ ਮੌਕੇ ਤੋਂ ਭੱਜ ਗਿਆ ਸੀ।ਦੁੱਧ ਮੰਗ ਰਹੀ ਢਾਈ ਸਾਲ ਦੀ ਧੀ ਨੂੰ ਸ਼ਰਾਬੀ ਪਿਓ ਨੇ ਉਤਾਰਿਆ ਮੌਤ ਦੇ ਘਾਟਇਸ ਸਬੰਧੀ ਮੁਲਜ਼ਮ ਦੇ ਦੋਵੇਂ ਬੱਚਿਆਂ ਨੇ ਘਟਨਾ ਦੀ ਜਾਣਕਾਰੀ ਗੁਆਂਢੀਆਂ ਨੂੰ ਦਿੱਤੀ।ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ।ਥਾਣਾ ਡੇਹਲੋਂ ਪੁਲਿਸ ਨੇ ਮੁਲਜ਼ਮ ਸਿਕੰਦਰ ਸਿੰਘ ਉਰਫ਼ ਛਿੰਦਾ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਜਾਣਕਾਰੀ ਮੁਤਾਬਿਕ ਸਿਕੰਦਰ ਸਿੰਘ ਛਿੰਦਾ ਟਰੱਕ ਡਰਾਈਵਰ ਹੈ ਅਤੇ ਕਾਫ਼ੀ ਸਮੇਂ ਤੋਂ ਸ਼ਰਾਬ ਪੀ ਰਿਹਾ ਹੈ।ਦੁੱਧ ਮੰਗ ਰਹੀ ਢਾਈ ਸਾਲ ਦੀ ਧੀ ਨੂੰ ਸ਼ਰਾਬੀ ਪਿਓ ਨੇ ਉਤਾਰਿਆ ਮੌਤ ਦੇ ਘਾਟਛਿੰਦੇ ਦੀ ਸ਼ਰਾਬ ਤੋਂ ਤੰਗ ਆ ਕੇ ਉਸ ਦੀ ਪਤਨੀ ਜਸਬੀਰ ਕੌਰ ਡੇਢ ਸਾਲ ਪਹਿਲਾਂ ਹੀ ਦੋ ਪੁੱਤਰਾਂ ਹਰਮਨਜੋਤ ਸਿੰਘ,ਨਵਤੇਜ ਸਿੰਘ ਤੇ ਇਕ ਢਾਈ ਸਾਲਾ ਧੀ ਹਰਜੀਤ ਕੌਰ ਨੂੰ ਛੱਡ ਕੇ ਘਰੋਂ ਚਲੀ ਗਈ ਸੀ।ਤਿੰਨੇ ਬੱਚੇ ਛਿੰਦੇ ਕੋਲ ਸਨ।ਛਿੰਦਾ ਹਰਜੀਤ ਕੌਰ ਨੂੰ ਆਪਣੀ ਧੀ ਨਹੀਂ ਮੰਨਦਾ ਸੀ।
-PTCNews