ਦੇਖੋ,ਜਗਮੀਤ ਸਿੰਘ ਦੇ ਵਿਆਹ ਸੰਬੰਧੀ ਸਮਾਗਮ ਦੀ ਇੱਕ ਵੀਡੀਓ ਹੋਈ ਵਰਾਇਲ

By Shanker Badra - February 11, 2018 4:02 pm

ਦੇਖੋ,ਜਗਮੀਤ ਸਿੰਘ ਦੇ ਵਿਆਹ ਸੰਬੰਧੀ ਸਮਾਗਮ ਦੀ ਇੱਕ ਵੀਡੀਓ ਹੋਈ ਵਰਾਇਲ:ਕੈਨੇਡਾ 'ਚ ਨਿਊ ਡੈਮੋਰਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਹਨ ਅਤੇ ਇਸੇ ਸੰਬੰਧੀ ਇਕ ਵੀਡੀਓ ਸਾਹਮਣੇ ਆਈ ਹੈ।ਜਗਮੀਤ ਸਿੰਘ ਦੇ ਵਿਆਹ ਸੰਬੰਧੀ ਸਮਾਗਮ ਦੀ ਇੱਕ ਵੀਡੀਓ ਹੋਈ ਵਰਾਇਲਇਸ ਵੀਡੀਓ 'ਚ ਬਹੁਤ ਸਾਰੇ ਮਹਿਮਾਨ ਪੰਜਾਬੀ ਪਹਿਰਾਵੇ 'ਚ ਦਿਖਾਈ ਦੇ ਰਹੇ ਹਨ ਅਤੇ ਪੰਜਾਬੀ ਗੀਤ ਚੱਲ ਰਹੇ ਹਨ।ਜਗਮੀਤ ਅਤੇ ਗੁਰਕਿਰਨ ਵੀ ਪੰਜਾਬੀ ਪਹਿਰਾਵੇ 'ਚ ਦਿਖਾਈ ਦੇ ਰਹੇ ਹਨ।ਜਗਮੀਤ ਸਿੰਘ ਰਿਕਸ਼ਾ ਚਲਾ ਰਹੇ ਹਨ ਅਤੇ ਗੁਰਕਿਰਨ ਕੌਰ ਪਿੱਛੇ ਬੈਠੀ ਹੈ।ਜਗਮੀਤ ਖੁਸ਼ੀ 'ਚ ਸਭ ਨੂੰ ਹੱਥ ਹਿਲਾ ਕੇ ਬੁਲਾ ਰਹੇ ਹਨ।ਜਗਮੀਤ ਸਿੰਘ ਦੇ ਵਿਆਹ ਸੰਬੰਧੀ ਸਮਾਗਮ ਦੀ ਇੱਕ ਵੀਡੀਓ ਹੋਈ ਵਰਾਇਲਕਿਹਾ ਜਾ ਰਿਹਾ ਹੈ ਕਿ ਸ਼ਾਇਦ ਇਹ ਵੀਡੀਓ ਜਗਮੀਤ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਜਾਂ ਸੰਗੀਤ ਦੀ ਹੋ ਸਕਦੀ ਹੈ।ਇਸ ਸੰਬੰਧੀ ਪੱਕੇ ਤੌਰ 'ਤੇ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਇਸ ਮੌਕੇ ਜਗਮੀਤ ਬਿਲਕੁਲ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੇ ਹਨ।ਜਗਮੀਤ ਦੇ ਵਿਆਹ ਦੀ ਤਰੀਕ ਜਨਤਕ ਨਹੀਂ ਕੀਤੀ ਗਈ ਸੀ ਇਸ ਲਈ ਜਦ ਵੀ ਕੋਈ ਨਵੀਂ ਤਸਵੀਰ ਜਾਂ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਦੇ ਵਿਆਹ ਦੀ ਉਡੀਕ ਕਰਨ ਵਾਲੇ ਖੁਸ਼ ਹੋ ਜਾਂਦੇ ਹਨ। ਜਗਮੀਤ ਸਿੰਘ ਦੇ ਵਿਆਹ ਸੰਬੰਧੀ ਸਮਾਗਮ ਦੀ ਇੱਕ ਵੀਡੀਓ ਹੋਈ ਵਰਾਇਲ4 ਫਰਵਰੀ ਉਨ੍ਹਾਂ ਨੇ ਆਪਣੀ ਮੰਗਣੀ ਦੀ ਖੁਸ਼ੀ 'ਚ ਕੀਰਤਨ ਕਰਵਾਇਆ ਸੀ।ਜਿਸ 'ਚ ਜਗਮੀਤ ਅਤੇ ਗੁਰਕਿਰਨ ਨੇ ਹਲਕੇ ਫਿਰੌਜੀ ਰੰਗ ਦੇ ਕੱਪੜੇ ਪਹਿਨੇ ਸਨ। 18 ਜਨਵਰੀ ਨੂੰ ਉਨ੍ਹਾਂ ਨੇ ਗੁਰਕਿਰਨ ਨਾਲ ਮੰਗਣੀ ਕਰਵਾਈ ਸੀ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਦੇ ਰੋਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ।ਹਰ ਕੋਈ ਜਗਮੀਤ ਦੇ ਵਿਆਹ ਦੀ ਉਡੀਕ ਕਰ ਰਿਹਾ ਹੈ।

-PTCNews

adv-img
adv-img