ਦੇਖੋ,ਬੰਬੂਕਾਟ' ਤੇ 'ਰੌਕੀ ਮੈਂਟਲ' ਦਾ ਇਹ ਐਕਟਰ ਕਿਵੇਂ ਜਿਊਂਦਾ ਹੈ ਪੇਂਡੂ ਜ਼ਿੰਦਗੀ

By Shanker Badra - February 06, 2018 5:02 pm

ਦੇਖੋ,ਬੰਬੂਕਾਟ' ਤੇ 'ਰੌਕੀ ਮੈਂਟਲ' ਦਾ ਇਹ ਐਕਟਰ ਕਿਵੇਂ ਜਿਊਂਦਾ ਹੈ ਪੇਂਡੂ ਜ਼ਿੰਦਗੀ:ਤੁਸੀਂ ਇਸ ਐਕਟਰ ਨੂੰ ਅਨੇਕਾਂ ਫ਼ਿਲਮਾਂ ਦੇ ਵਿੱਚ ਦੇਖਿਆ ਹੋਵੇਗਾ ਪਰ ਜੇਕਰ ਇਸ ਦੀ ਪੇਂਡੂ ਜ਼ਿੰਦਗੀ ਬਾਰੇ ਦੇਖੋ ਤਾਂ ਦੇਖਕੇ ਹੈਰਾਨ ਹੋ ਜਾਵੋਗੇ।ਦੇਖੋ,ਬੰਬੂਕਾਟ' ਤੇ 'ਰੌਕੀ ਮੈਂਟਲ' ਦਾ ਇਹ ਐਕਟਰ ਕਿਵੇਂ ਜਿਊਂਦਾ ਹੈ ਪੇਂਡੂ ਜ਼ਿੰਦਗੀਮਹਾਬੀਰ ਸਿੰਘ ਭੁੱਲਰ ਮਸ਼ਹੂਰ ਐਕਟਰ ਐਮੀ ਵਿਰਕ ਦੀ ਪੰਜਾਬੀ ਫਿਲਮ 'ਬੰਬੂਕਾਟ' ਤੇ ਪਰਮੀਸ਼ ਵਰਮਾ ਦੀ ਫਿਲਮ 'ਰੌਕੀ ਮੈਂਟਲ' 'ਚ ਬਾਕਸਿੰਗ ਕੋਚ ਤੇ 'ਪਹਿਲਵਾਨ ਸਿੰਘ' 'ਚ ਪਿੰਡ ਦੇ ਮੁੱਖੀ ਦਾ ਕਿਰਦਾਰ ਨਿਭਾਅ ਚੁੱਕੇ ਹਨ।ਇਸ ਤੋਂ ਇਲਾਵਾ ਬਾਲੀਵੁੱਡ ਐਕਟਰ ਸੰਨੀ ਦਿਓਲ ਨਾਲ ਵੀ ਕੰਮ ਕਰ ਚੁੱਕੇ ਹਨ।ਦੇਖੋ,ਬੰਬੂਕਾਟ' ਤੇ 'ਰੌਕੀ ਮੈਂਟਲ' ਦਾ ਇਹ ਐਕਟਰ ਕਿਵੇਂ ਜਿਊਂਦਾ ਹੈ ਪੇਂਡੂ ਜ਼ਿੰਦਗੀਮਹਾਬੀਰ ਭੁੱਲਰ ਤਰਨਤਾਰਨ ਜਿਲੇ ਦੇ ਭੁੱਲਰ ਪਿੰਡ ਦੇ ਰਹਿਣ ਵਾਲੇ ਹਨ।ਉਹ ਆਪਣੀ ਸ਼ਾਨਦਾਰ ਸਖਸ਼ੀਅਤ ਨਾਲ ਸਾਰਿਆਂ ਦੇ ਦਿਲਾਂ 'ਤੇ ਰਾਜ਼ ਕਰਨ ਵਾਲੇ ਹਨ।ਮਹਾਬੀਰ ਜਦੋਂ ਘਰ ਜਾਂਦੇ ਹਨ ਤਾਂ ਉਨ੍ਹਾਂ ਦਾ ਰਹਿਣ-ਸਹਿਣ ਦੇਖ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ।ਫਿਲਮਾਂ 'ਚ ਪਰਸਨਾਲਿਟੀ ਦਿਖਾਉਣ ਵਾਲੇ ਮਹਾਬੀਰ ਆਪਣੇ ਘਰ 'ਚ ਅਕਸਰ ਸਿਰ 'ਤੇ ਪਰਨਾ ਤੇ ਪੈਂਟ ਦੀ ਜਗ੍ਹਾ ਚਾਦਰਾ ਤੇ ਸ਼ਰਟ ਦੀ ਜਗ੍ਹਾ ਕੁੜਤਾ ਪਾਉਂਦੇ ਹਨ।ਦੇਖੋ,ਬੰਬੂਕਾਟ' ਤੇ 'ਰੌਕੀ ਮੈਂਟਲ' ਦਾ ਇਹ ਐਕਟਰ ਕਿਵੇਂ ਜਿਊਂਦਾ ਹੈ ਪੇਂਡੂ ਜ਼ਿੰਦਗੀਮਹਾਬੀਰ ਸਿੰਘ ਇਕ ਕਿਸਾਨ ਹੈ,ਇਸ ਲਈ ਅਕਸਰ ਉਹ ਲੋਕਾਂ ਨੂੰ ਖੇਤਾਂ 'ਚ ਕੰਮ ਕਰਦੇ ਹੋਏ ਤੇ ਪਸ਼ੂ ਚਰਾਉਂਦੇ ਹੋਏ ਹੀ ਨਜ਼ਰ ਆਉਂਦੇ ਹਨ।ਜਦੋਂ ਮੀਡੀਆ ਨੇ ਮਹਾਬੀਰ ਭੁੱਲਰ ਤੋਂ ਇਸ ਸਾਦਗੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਸਧਾਰਨ ਜੀਵਨ ਜਿਊਣ 'ਚ ਮਜ਼ਾ ਆਉਂਦਾ ਹੈ।ਮਹਾਬੀਰ ਨੇ ਦੱਸਿਆ ਕਿ, ''ਮੇਰੇ ਪਿਤਾ ਜੀ ਵੀ ਇਕ ਕਿਸਾਨ ਸੀ।ਮੈਂ ਫਿਲਮਾਂ ਦੇ ਨਾਲ-ਨਾਲ ਆਪਣੀ ਖੇਤੀ ਦੇ ਧੰਦੇ ਨੂੰ ਵੀ ਜਾਰੀ ਰੱਖਦਾ ਹਾਂ।ਦੇਖੋ,ਬੰਬੂਕਾਟ' ਤੇ 'ਰੌਕੀ ਮੈਂਟਲ' ਦਾ ਇਹ ਐਕਟਰ ਕਿਵੇਂ ਜਿਊਂਦਾ ਹੈ ਪੇਂਡੂ ਜ਼ਿੰਦਗੀਜਾਣਕਾਰੀ ਮੁਤਾਬਕ ਮਹਾਬੀਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮ.ਏ. ਥਿਏਟਰ ਯਾਨੀ ਕਿ ਡਰਾਮਾ 'ਚ ਕੀਤੀ ਹੈ ਤੇ ਇਸ ਦੇ ਨਾਲ ਹੀ ਉਹ ਦਿੱਲੀ ਦੇ ਨੈਸ਼ਨਲ ਸਕੂਲ ਤੋਂ ਡਰਾਮੇ 'ਚ ਡਿਪਲੋਮਾ ਕਰ ਚੁੱਕੇ ਹਨ।ਫਿਲਮਾਂ 'ਚੋਂ ਛੁੱਟੀ ਮਿਲਣ ਤੋਂ ਬਾਅਦ ਜਦੋਂ ਵੀ ਉਹ ਵਿਹਲੇ ਹੁੰਦੇ ਹਨ ਤਾਂ ਘਰ ਪਰਤ ਕੇ ਇਕ ਦੇਸੀ ਕਿਸਾਨ ਦੀ ਲੁੱਕ ਨੂੰ ਅਪਣਾਉਂਦੇ ਹਨ।ਦੇਖੋ,ਬੰਬੂਕਾਟ' ਤੇ 'ਰੌਕੀ ਮੈਂਟਲ' ਦਾ ਇਹ ਐਕਟਰ ਕਿਵੇਂ ਜਿਊਂਦਾ ਹੈ ਪੇਂਡੂ ਜ਼ਿੰਦਗੀਖੇਤੀ 'ਚ ਉਨ੍ਹਾਂ ਨਾਲ ਬੇਟੀ,ਬੇਟਾ ਤੇ ਪਤਨੀ ਮਨਜੀਤ ਕੌਰ ਵੀ ਸਾਥ ਦਿੰਦੇ ਹਨ।ਸਿਰਫ ਇੰਨਾ ਹੀ ਨਹੀਂ ਅੱਜ ਕੱਲ ਭੁੱਲਰ ਸਾਹਿਬ ਘਰ ਬੈਠੇ-ਬੈਠੇ ਆਪਣੇ ਡਾਈਲਾਗ ਰਿਕਾਰਡ ਕਰਕੇ ਡਾਇਰੈਕਟਰ ਨੂੰ ਭੇਜ ਦਿੰਦੇ ਹਨ।ਉਨ੍ਹਾਂ ਨੇ ਦੱਸਿਆ ਕਿ ਇਸ ਕੰਮ 'ਚ ਉਨ੍ਹਾਂ ਦਾ ਬੇਟਾ ਮਨਿੰਦਰ ਪ੍ਰਤਾਪ ਸਿੰਘ ਮੇਰੀ ਕਾਫੀ ਸਹਾਇਤਾ ਕਰਦਾ ਹੈ।
-PTCNews

adv-img
adv-img