ਟ੍ਰੈਕਟਰ ‘ਤੇ ਲਾੜੀ…ਦੇਖੋ ਵੀਡੀਓ

 

ਦੇਖੋ ਵੀਡੀਓ..ਟ੍ਰੈਕਟਰ ‘ਤੇ ਲਾੜੀ…

ਪੰਜਾਬੀ ਹਮੇਸ਼ਾ ਆਪਣੇ ਨਿਵੇਕਲੇ ਕੰਮਾਂ ਅਤੇ ਸੋਚਾਂ ਕਰਨ ਨਵੀਆਂ ਲੀਹਾਂ ਪਾਉਂਦੇ ਹਨ। ਹਵਾਈ ਜਹਾਜ ਵਿੱਚ ਵਿਆਹ ਕਰਨਾ, ਸਾਈਕਲ ‘ਤੇ ਡੋਲੀ ਲੈ ਕੇ ਆਉਣਾ ਤੇ ਮਹਿੰਗੀ ਤੋਂ ਮਹਿੰਗੀ ਗੱਡੀ ਵਿੱਚ ਜੰਝ ਲੈ ਕੇ ਆਉਣਾ ਤਾ ਆਮ ਜਿਹੀਆਂ ਗੱਲਾਂ ਨੇ ਪਰ ਹੁਣ ਖਮਾਣੋ ਦੇ ਹਵਾਰਾ ਕਲਾਂ ਦੇ ਵਾਸੀ ਨੇ ਇਕ ਹੋਰ ਨਵੇਕਲੀ ਪਹਿਲ ਕੀਤੀ ਹੈ। ਸੁਰਿੰਦਰ ਸਿੰਘ ਨਾਮ ਦੇ ਲਾੜੇ ਨੇ ਆਪਣੀ ਜੰਝ ਅਤੇ ਡੋਲੀ ਲਈ ਟਰੈਕਟਰ ਇਸਤਮਾਲ ਕਰ ਕੇ ਆਪਣੇ ਆਪ ਨੂੰ ਪੰਜਾਬੀ ਹੋਣ ਦੇ ਨਾਲ ਨਾਲ ਆਪਣੇ ਅਮੀਰ ਪੰਜਾਬੀ ਸੱਭਿਆਚਾਰ ਨੂੰ ਵੀ ਰੋਸ਼ਨ ਕੀਤਾ ਹੈ। ਲਾੜੇ ਦੇ ਪਿਤਾ ਹਵਾਰਾ ਕਲਾ ਨਿਵਾਸੀ ਸੋਢੀ ਸਿੰਘ ਦਾ ਕਹਿਣਾ ਹੈ ਊਹਨਾ ਨੂੰ ਮਸ਼ੀਨਰੀ ਨਾਲ ਬੜਾ ਸ਼ੋਕ ਹੈ ਤੇ ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਸ ਲਈ ਉਹਨਾ ਨੂੰ ਸ਼ੋਂਕ ਸੀ ਕਿ ਉਹਨਾ ਦੇ ਮੁੰਡੇ ਦੀ ਬਰਾਤ ਟਰੈਕਟਰ ‘ਤੇ ਜਾਏ।

ਟ੍ਰੈਕਟਰ 'ਤੇ ਲਾੜੀ…ਲਾੜੇ ਨੇ ਟ੍ਰੈਕਟਰ 'ਤੇ ਸਜਾਈ ਬਰਾਤ

ਲਾੜੇ ਦਾ ਵੀ ਇਹੀ ਕਹਿਣਾ ਸੀ ਕੀ ਉਸ ਨੂੰ ਵੀ ਮਸ਼ਨਰੀ ਨਾਲ ਬੜਾ ਪਿਆਰ ਹੈ ਤੇ ਉਹ ਵੀ ਆਪਣੇ ਮਾਤਾ ਪਿਤਾ  ਨਿਵੇਲੀ ਸੋਚ ਰਹੀ ਆਪਣੀ ਬਰਾਤ ਲੈ ਕੇ ਜਾਣਾ ਚਾਹੁੰਦਾ ਸੀ। ਨਵੀ ਲਾੜੀ ਦਾ ਵੀ ਕਹਿਣਾ ਸੀ ਉਸ ਨੂੰ ਬਹੁਤ ਚੰਗਾ ਲੱਗਿਆ ਕਿ ਉਸ ਦੀ ਡੋਲੀ ਟਰੈਕਟਰ ਉੱਤੇ ਗਈ ਤੇ ਆਪਣਾ ਪੰਜਾਬੀ ਸੱਭਿਆਚਾਰ ਅਜੇ ਵੀ ਜਿੰਦਾ ਹੈ

 

ਪੰਜਾਬੀਆਂ ਕੋਲ ਹਮੇਸ਼ਾ ਹੀ ਕੁਝ ਨਵਾਂ ਕਰਨ ਦੀ ਰੀਝ ਰਹਿੰਦੀ ਹੈ ਟਰੈਕਟਰ ‘ਤੇ ਵੀ ਬਰਾਤ ਤੇ ਡੋਲੀ ਦੇਖ ਲਈ ਹੁਣ ਲੱਗਦਾ ਅਗਲੀ ਬਰਾਤ ਪੰਜਾਬੀਆਂ ਦੀ  ਹਾਰਵੈਸਟਰ ਕੰਬਾਈਨਾਂ ‘ਤੇ ਜਾਵੇਗੀ। ……ਦਲਜੀਤ ਸਿੰਘ ਪੀ ਟੀ ਸੀ ਨਿਊਜ ਖਮਾਣੋ