ਦੇਖੋ ਵੀਡੀਓ ਪਹਿਲਾ ਨੋਟਬੰਦੀ, ਫਿਰ ਜੀ.ਐਸ.ਟੀ ਤੇ ਹੁਣ ਪਟਾਕਿਆਂ ਤੇ ਪਾਬੰਦੀ,ਵਪਾਰੀਆਂ ਦਾ ਬੁਰਾ ਹਾਲ

ਦੇਖੋ ਵੀਡੀਓ

ਪਹਿਲਾ ਨੋਟਬੰਦੀ, ਫਿਰ ਜੀ.ਐਸ.ਟੀ ਤੇ ਹੁਣ ਪਟਾਕਿਆਂ ਤੇ ਪਾਬੰਦੀ

Posted by PTC News – Chandigarh on Tuesday, October 17, 2017

ਪਹਿਲਾ ਨੋਟ ਬੰਦੀ ,ਫੇਰ ਜੀ ਏਸ ਟੀ ਤੇ ਹੁਣ ਸੁਪਰੀਮ ਕੋਰਟ ਵਲੋਂ  ਪਟਾਕਿਆਂ ਉੱਤੇ ਪਾਬੰਦੀ। ……ਇਨਾ ਹੁਕਮਾਂ ਨੇ ਵਾਪਰਿਆ ਦੀ ਕਮਰ ਤੋੜ ਕੇ ਰੱਖ ਦਿਤੀ ਹੈ। .. ਮੋਦੀ ਸਰਕਾਰ ਦੀ ਕਾਇਮੀ ਤੋਂ ਬਾਅਦ ਸ਼ਹਿਰ ਦਾ ਵਪਾਰੀ ਵਰਗ ਤੀਜੀ ਵੱਡੀ ਮਾਰ ਹੇਠ ਆ ਕੇ ਦਮ ਘੁਟਦਾ ਮਹਿਸੂਸ ਕਰਨ ਲੱਗਾ ਹੈ।

ਅੱਜ ਤੋਂ ਪਟਾਕਿਆਂ ਦੀ ਵਿਕਰੀ ਹੋਵੇਗੀ ਸ਼ੁਰੂ, ਸਿਰਫ ਇੱਥੋਂ ਖ੍ਰੀਦੇ ਜਾ ਸਕਦੇ ਹਨ ਪਟਾਕੇ!

ਵਪਾਰੀਆਂ ਦਾ ਕਹਿਣਾ ਹੈ ਕਿ ਨੋਟਬੰਦੀ ਅਤੇ ਜਨਰਲ ਸੇਲਜ਼ ਟੈਕਸ ਦੀ ਮਾਰ ਦਾ ਦਰਦ ਅਜੇ ਮੱਠਾ ਨਹੀਂ ਸੀ ਪਿਆ ਕਿ ਪਟਾਕਿਆਂ ’ਤੇ ਪਾਬੰਦੀ ਕਾਰਨ ਮਾਲ ਡੰਪ ਹੋਣ ਨੇ ਰਹਿੰਦੀਆਂ ਆਸਾਂ ’ਤੇ ਵੀ ਪਾਣੀ ਫੇਰ ਦਿੱਤਾ ਹੈ  ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਪਟਾਕਿਆਂ ਉੱਤੇ ਪਾਬੰਦੀ ਤੋਂ ਬਾਅਦ ਜਿਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਟਾਕੇ ਚਲਾਉਣ ਦੀ ਤਿੰਨ ਘੰਟਿਆਂ ਦੀ ਆਗਿਆ ਦਿੱਤੀ ਹੈ ਤੇ ਨਾਲ ਹੀ ਨਾਲ  ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸ ਵਾਰ ਪਿਛਲੇ ਸਾਲ ਜਾਰੀ ਕੀਤੇ ਕੱਚੇ ਲਾਈਸੈਂਸਾਂ/ਪਰਮਿਟਾਂ  ਦੇ ਮੁਕਾਬਲੇ ਕੇਵਲ 20 ਫੀਸਦੀ  ਕੱਚੇ ਲਾਈਸੈਂਸ ਹੀ ਦਿੱਤੇ ਜਾਣੇ ਹਨ।  ਪ੍ਰਸ਼ਾਸਨ ਦੀ ਇਸ ਰੋਕ ਨਾਲ ਦੀਵਾਲੀ ਵੇਲੇ ਕਮਾਈ ਕਰਨ ਦੀ ਉਮੀਦ ਲਾਈ ਬੈਠੇ ਵਪਾਰੀਆਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ ਅਤੇ ਵੱਡੀ ਗਿਣਤੀ ਦੁਕਾਨਦਾਰ ਲੱਖਾਂ ਰੁਪਏ ਦੇ ਕਰਜ਼ੇ ਹੇਠ ਦੱਸਿਆ ਗਿਆ ਹੈ।ਪਟਾਕੇ ਵੇਚਣ ’ਤੇ ਪਾਬੰਦੀ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਇੱਕ ਤਰ੍ਹਾਂ ਚੌਪਟ ਹੋ ਗਿਆ ਹੈ। ਇਨ੍ਹਾਂ ਵਲੋਂ ਕਰੋੜਾਂ ਦਾ ਖ਼ਰੀਦ ਕੇ ਜਮ੍ਹਾਂ ਕੀਤਾ ਮਾਲ ਬੇਕਾਰ ਚਲੇ ਜਾਣ ਦਾ ਡਰ ਬਣ ਗਿਆ ਹੈ। ਇਨ੍ਹਾਂ ਵਿੱਚ ਵੱਡੀ ਗਿਣਤੀ ਉਹ ਵਪਾਰੀ ਹਨ, ਜਿਨ੍ਹਾਂ ਵਿਆਜ ’ਤੇ ਪੈਸੇ ਲੈ ਕੇ ਮਾਲ ਖ਼ਰੀਦਿਆ ਹੈ। ਨਵੀਂ ਸਥਿਤੀ ਵਿੱਚ ਉਹ ਕਰਜ਼ਾਈ ਹੋ ਕੇ ਰਹਿ ਜਾਣਗੇ। ਥੋਕ ਵਪਾਰੀ ਤੋਂ ਖ਼ਰੀਦਿਆ ਮਾਲ ਵਾਪਸ ਹੋਣ ਦੀ ਸੰਭਾਵਨਾ ਨਹੀਂ ਹੈ ਜਦੋਂ ਕਿ ਵਿਆਜ ’ਤੇ ਲਿਆ ਪੈਸਾ ਵਾਪਸ ਕਰਨਾ ਪਵੇਗਾ ਜਿਸ ਨੂੰ ਲੈ ਕੇ ਦੁਕਾਨ ਦਾਰਾ ਵਿਚ ਕਾਫੀ ਰੋਸ਼ ਹੈ ।