Advertisment

ਦੱਖਣੀ ਅਫਰੀਕਾ ਕ੍ਰਿਕਟ ਟੀਮ ਨੂੰ ਲੱਗਿਆ ਵੱਡਾ ਝਟਕਾ: ਡੀਵਿਲੀਅਰਸ ਹੋਇਆ ਟੀਮ ਤੋਂ ਬਾਹਰ

author-image
Ragini Joshi
New Update
ਦੱਖਣੀ ਅਫਰੀਕਾ ਕ੍ਰਿਕਟ ਟੀਮ ਨੂੰ ਲੱਗਿਆ ਵੱਡਾ ਝਟਕਾ: ਡੀਵਿਲੀਅਰਸ ਹੋਇਆ ਟੀਮ ਤੋਂ ਬਾਹਰ
Advertisment
ਦੱਖਣੀ ਅਫਰੀਕਾ ਕ੍ਰਿਕਟ ਟੀਮ ਨੂੰ ਲੱਗਿਆ ਵੱਡਾ ਝਟਕਾ: ਡੀਵਿਲੀਅਰਸ ਹੋਇਆ ਟੀਮ ਤੋਂ ਬਾਹਰ: ਦੱਖਣੀ ਅਫਰੀਕਾ ਦੇ ਖਤਰਨਾਕ ਮੰਨੇ ਜਾਣ ਬੱਲੇਬਾਜ਼ ਏ ਬੀ. ਡੀਵਿਲੀਅਰਸ ਖੱਬੇ ਗੋਢੇ `ਤੇ ਸੱਟ ਲੱਗਣ ਕਾਰਨ ਭਾਰਤ ਖਿਲਾਫ ਮੌਜੂਦਾ ਟੀ-20 ਸੀਰੀਜ਼ ਤੋਂ ਬਾਹਰ ਹੋ ਗਏ ਹਨ। ਦੱਸਿਆ ਜਾ ਰਿਹਾ ਕਿ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੇ ਗਏ ਪੰਜਵੇਂ ਵਨਡੇ ਮੈਚ ਵਿੱਚ ਡੀਵਿਲੀਅਰਸ ਨੂੰ ਸੱਟ ਲੱਗ ਗਈ ਸੀ। ਸੱਟ ਲੱਗਣ ਦੇ ਬਾਅਦ ਵੀ ਡੀਵਿਲੀਅਰਸ ਆਖਰੀ ਦੋ ਵਨ ਡੇ ਵਿੱਚ ਖੇਡੇ, ਪਰ ਅਗਲੇ ਮਹੀਨੇ ਦੱਖਣੀ ਅਫਰੀਕਾ ਨੇ ਆਸਟਰੇਲੀਆ ਖਿਲਾਫ ਆਗਾਮੀ ਟੈਸਟ ਸੀਰੀਜ਼ ਦੇ ਮੰਦੇਨਜ਼ਰ ਉਸ ਨੂੰ ਇਸ ਸੀਰੀਜ਼ ਤੋਂ ਆਰਾਮ ਦੇ ਦਿੱਤਾ। ਦੱਖਣੀ ਅਫਰੀਕਾ ਟੀਮ ਦੇ ਮੈਨੇਜ਼ਰ ਮੁਹੰਮਦ ਮੂਸਾਜੀ ਨੇ ਦੱਸਿਆ ਕਿ ਡੀਵਿਲੀਅਰਸ ਨੂੰ 5ਵੇਂ ਵਨ ਡੇ ਤੋਂ ਪਹਿਲਾਂ ਬੱਲੇਬਾਜ਼ੀ ਕਰਦੇ ਸਮੇਂ ਸੱਟ ਲੱਗੀ ਸੀ। ਉਸ ਨੇ ਫਿੱਟਨੇਸ ਟੈਸਟ ਪਾਸ ਕਰ ਲਿਆ ਸੀ ਪਰ ਮੈਚ ਦੌਰਾਨ ਉਸ ਦੀ ਸੱਟ ਜ਼ਿਆਦਾ ਡੂੰਘੀ ਹੋ ਗਈ, ਜਿਸ ਕਾਰਨ ਉਸਨੂੰ ਅਰਾਮ ਕਰਨ ਲਈ ਕਿਹਾ ਗਿਆ। ਦੱਸ ਦੇਈਏ ਕਿ ਚੋਣਕਾਰੀਆਂ ਵੱਲੋਂ ਡੀਵਿਲੀਅਰਸ ਦੀ ਜਗ੍ਹਾ ਕਿਸੇ ਖਿਡਾਰੀ ਨੂੰ ਨਹੀ ਚੁਣਨ ਦਾ ਫੈਸਲਾ ਕੀਤਾ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment