ਦੱਖਣੀ ਅਫ਼ਰੀਕਾ 'ਚ ਪਾਣੀ ਦਾ ਸੰਕਟ,10 ਲੱਖ ਤੋਂ ਜ਼ਿਆਦਾ ਘਰਾਂ ਨੂੰ ਪਾਣੀ ਮਿਲਣਾ ਬੰਦ

By Shanker Badra - February 09, 2018 2:02 pm

ਦੱਖਣੀ ਅਫ਼ਰੀਕਾ 'ਚ ਪਾਣੀ ਦਾ ਸੰਕਟ,10 ਲੱਖ ਤੋਂ ਜ਼ਿਆਦਾ ਘਰਾਂ ਨੂੰ ਪਾਣੀ ਮਿਲਣਾ ਬੰਦ:ਦੱਖਣੀ ਅਫ਼ਰੀਕਾ ਦੇ ਕੇਪਟਾਊਨ ਸ਼ਹਿਰ ਵਿਚ ਪਿਛਲੇ ਤਿੰਨ ਸਾਲ ਤੋਂ ਚਲਿਆ ਆ ਰਿਹਾ ਸੋਕਾ ਹੁਣ ਖਤਰਨਾਕ ਪੱਧਰ 'ਤੇ ਪਹੁੰਚ ਗਿਆ।ਦੱਖਣੀ ਅਫ਼ਰੀਕਾ 'ਚ ਪਾਣੀ ਦਾ ਸੰਕਟ,10 ਲੱਖ ਤੋਂ ਜ਼ਿਆਦਾ ਘਰਾਂ ਨੂੰ ਪਾਣੀ ਮਿਲਣਾ ਬੰਦ  ਇੱਥੇ ਹੋਣ ਵਾਲੀ ਪਾਣੀ ਦੀ ਕਿੱਲਤ ਕਾਰਨ ਭਾਰਤ ਜਿਹੇ ਦੇਸ਼ਾਂ ਨੂੰ ਸਿੱਖਿਆ ਲੈਣ ਦੀ ਜ਼ਰੂਰਤ ਹੈ ਕਿਉਂਕਿ ਸ਼ਹਿਰ ਵਿਚ ਸਿਰਫ ਕੁੱਝ ਦਿਨ ਦਾ ਪਾਣੀ ਬਚਿਆ ਹੈ।ਇਸ ਦੇ ਚਲਦੇ ਇੱਥੇ ਡੇ ਜੀਰੋ ਨੀਤੀ ਦੇ ਤਹਿਤ ਨਲਾਂ ਤੋਂ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ।ਹਾਲਾਤ ਅਜਿਹੇ ਹੋ ਗਏ ਹਨ ਕਿ ਲੋਕਾਂ ਨੂੰ ਹਫ਼ਤੇ ਵਿਚ ਦੋ ਵਾਰ ਤੋਂ ਜ਼ਿਆਦਾ ਨਹਾਉਣ ਅਤੇ ਸੌਚਾਲਿਆ ਵਿਚ ਫਲੈਸ਼ ਦੇ ਲਈ ਟੈਂਕੀ ਦੇ ਪਾਣੀ ਦੀ ਵਰਤੋਂ ਕਰਨ 'ਤੇ ਰੋਕ ਲਗਾ ਦਿੱਤੀ ਗਈ ਹੈ।ਦੱਖਣੀ ਅਫ਼ਰੀਕਾ 'ਚ ਪਾਣੀ ਦਾ ਸੰਕਟ,10 ਲੱਖ ਤੋਂ ਜ਼ਿਆਦਾ ਘਰਾਂ ਨੂੰ ਪਾਣੀ ਮਿਲਣਾ ਬੰਦ  ਦੱਖਣੀ ਅਫ਼ਰੀਕਾ ਦੇ ਇਸ ਸ਼ਹਿਰ ਵਿਚ ਹੁਣ ਡੇ ਜੀਰੋ ਦੇ ਤਹਿਤ 75 ਫ਼ੀਸਦੀ ਘਰਾਂ ਦੀ ਪਾਣੀ ਦੀ ਸਪਲਾਈ ਕੱਟਣ ਦੀ ਯੋਜਨਾ ਹੈ।ਯਾਨੀ ਦਸ ਲੱਖ ਤੋਂ ਜ਼ਿਆਦਾ ਘਰਾਂ ਨੂੰ ਪਾਣੀ ਮਿਲਣਾ ਬੰਦ ਹੋ ਜਾਵੇਗਾ।ਸਰਕਾਰ ਨੇ ਕਿਹਾ ਕਿ ਸ਼ਹਿਰ ਵਿਚ ਕਰੀਬ 200 ਜਗ੍ਹਾ 'ਤੇ ਲੋਕਾਂ ਨੂੰ 25 ਲਿਟਰ ਪਾਣੀ ਮਿਲੇਗਾ।ਦੱਖਣੀ ਅਫ਼ਰੀਕਾ 'ਚ ਪਾਣੀ ਦਾ ਸੰਕਟ,10 ਲੱਖ ਤੋਂ ਜ਼ਿਆਦਾ ਘਰਾਂ ਨੂੰ ਪਾਣੀ ਮਿਲਣਾ ਬੰਦ  ਇਨ੍ਹਾਂ ਥਾਵਾਂ 'ਤੇ ਪੁਲਿਸ ਅਤੇ ਸੈਨਾ ਦੇ ਲੋਕ ਤੈਨਾਤ ਰਹਿਣਗੇ।ਨਵੀਂ ਨੀਤੀ ਦੇ ਤਹਿਤ ਸਰਕਾਰ ਨੇ ਇੱਥੇ ਲੋਕਾਂ ਦੀ ਜ਼ਰੂਰੀ ਦਿਨਚਰਿਆ 'ਤੇ ਵੀ ਕੰਟਰੋਲ ਕਰਨ ਦੇ ਨਿਯਮ ਬਣਾਏ ਹਨ।ਇੱਥੇ ਨਾਗਰਿਕਾਂ ਦੇ ਜ਼ਰੂਰੀ ਦਿਨਚਰਆਿ ਸਬੰਧੀ ਕਿਰਿਆਕਲਾਪਾਂ ਵਿਚ ਸਰਕਾਰ ਨੇ ਦਖ਼ਲ ਅੰਦਾਜ਼ੀ ਕੀਤੀ ਹੈ।
-PTCNews

adv-img
adv-img