
'ਦਿ ਸਟੇਡੀਅਮ ਬਾਰ' ਜੋ ਕਿ ਹੁਣੇ ਹੁਣੇ ਹੀ ਲਾਂਚ ਹੋਇਆ ਹੈ ਦੀ ਖੁਸ਼ੀ 'ਚ ਸੈਲੇਬਸ ਲਈ ਪ੍ਰੀ-ਦਿਵਾਲੀ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ।
ਇਸ ਮੌਕੇ ਕਈ ਟੀਵੀ ਸਟਾਰਜ਼ ਨੇ ਸ਼ਿਰਕਤ ਕੀਤੀ ਅਤੇ ਪਾਰਟੀ 'ਚ ਟੀ. ਵੀ. ਦੀਆਂ ਸੰਸਕਾਰੀ ਨੂੰਹਾਂ ਵੀ ਕੁਝ ਵੱਖਰੇ ਅੰਦਾਜ਼ 'ਚ ਨਜ਼ਰ ਆਈਆਂ।
ਦਿਸ਼ਾ ਪਰਮਾਨ 'ਪਿਆਰ ਕਾ ਦਰਦ ਹੈ ਮੀਠਾ ਮੀਠਾ' ਦੀ ਅਦਾਕਾਰਾ ,ਸੁਰਭੀ ਜਿਓਤੀ 'ਕਬੂਲ ਹੈ' ਦੀ ਅਦਾਕਾਰਾ, ਤੇ 'ਬਿੱਗ ਬੌਸ੯' ਫੇਮ ਕਿਸ਼ਵਰ ਮਰਚੈਂਟ ਹੌਟ ਨੇ ਆਪਣੀ ਵੱਖਰੀ ਲੁੱਕ ਅਤੇ ਅੰਦਾਜ ਦੇ ਜਲਵੇ ਬਿਖੇਰੇ।
ਇਸ ਪਾਰਟੀ 'ਚ ਧੰਨ ਕੌਰ ਭਾਵ ਸਰਗੁਨ ਮਹਿਤਾ ਵੀ ਆਪਣੇ ਪਤੀ ਰਵੀ ਦੁਬੇ ਨਾਲ ਪਹੁੰਚੀ ਤਾਂ ਰਿਤਵਿਕ ਧਨਜਾਨੀ ਪ੍ਰੇਮਿਕਾ ਆਸ਼ਾ ਨੇਗੀ ਨਾਲ ਪੁੱਜੇ।
ਇਸ ਤੋਂ ਇਲਾਵਾ ਪਾਰਟੀ 'ਚ ਆਸ਼ੀਸ਼ ਚੌਧਰੀ, ਪਤੀ ਮੋਹਿਤ ਸਹਿਗਲ ਨਾਲ ਸਨਾਇਆ ਇਰਾਨੀ, ਪਤਨੀ ਸਨੇਹਾ ਛਾਬਰਾ ਦੇ ਨਾਲ ਇਕਬਾਲ ਖਾਨ,ਹੁਸੈਨ, ਮਿਯਾਂਗ ਚੈਂਗ, ਕਰਨਵੀਰ ਵੋਹਰਾ ਸਮੇਤ ਹੋਰ ਕਈ ਪ੍ਰਮੁੱਖ ਹਸਤੀਆਂ ਨਜ਼ਰ ਆਈਆਂ।
—PTC News