ਨਸ਼ਿਆਂ ‘ਚ ਫਸਿਆ ਆਮ ਆਦਮੀ ਪਾਰਟੀ ਦਾ ਇਹ ਸੀਨੀਅਰ ਨੇਤਾ

ਨਸ਼ਿਆਂ ‘ਚ ਫਸਿਆ ਆਮ ਆਦਮੀ ਪਾਰਟੀ ਦਾ ਇਹ ਸੀਨੀਅਰ ਨੇਤਾ:ਨਸ਼ਾ ਤਸਕਰੀ ਦੇ ਮਾਮਲੇ ‘ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਫ਼ਾਜ਼ਿਲਕਾ ਦੇ ਵਧੀਕ ਸੈਸ਼ਨ ਜੱਜ ਸੰਦੀਪ ਸਿੰਘ ਜੋਸਨ ਦੀ ਅਦਾਲਤ ਨੇ ਬਤੌਰ ਦੋਸ਼ੀ ਸੰਮਨ ਜਾਰੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।ਨਸ਼ਿਆਂ 'ਚ ਫਸਿਆ ਆਮ ਆਦਮੀ ਪਾਰਟੀ ਦਾ ਇਹ ਸੀਨੀਅਰ ਨੇਤਾਜਿਸ ਨਾਲ ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।ਜ਼ਿਕਰਯੋਗ ਹੈ ਕਿ ਸਾਲ 2015 ਵਿੱਚ ਫ਼ਾਜ਼ਿਲਕਾ ਪੁਲੀਸ ਵਲੋਂ ਨਸ਼ਾ ਤਸਕਰੀ ਦੇ ਇਕ ਕੇਸ ਵਿੱਚ ਫੜੇ ਦੋਸ਼ੀਆਂ ਦੇ ਓਦੋਂ ਦੇ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਸੁਖਪਾਲ ਸਿੰਘ ਖਹਿਰਾ ਨਾਲ ਸੰਪਰਕ ਦੀਆਂ ਖ਼ਬਰਾਂ ਚਰਚਿਤ ਹੋਈਆਂ ਸਨ,ਨਸ਼ਿਆਂ 'ਚ ਫਸਿਆ ਆਮ ਆਦਮੀ ਪਾਰਟੀ ਦਾ ਇਹ ਸੀਨੀਅਰ ਨੇਤਾਜਿਸ ਬਾਰੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸਿਆਸੀ ਬਿਆਨਬਾਜ਼ੀ ਕੀਤੀ ਸੀ।ਜਦੋਂ ਕੇਸ ਤੋਂ ਬਾਅਦ ਫ਼ੈਸਲਾ ਆਇਆ ਤਾਂ ਫ਼ਾਜ਼ਿਲਕਾ ਦੇ ਵਧੀਕ ਸੈਸ਼ਨ ਜੱਜ ਸੰਦੀਪ ਸਿੰਘ ਜੋਸਨ ਦੀ ਅਦਾਲਤ ਵਿੱਚ ਧਾਰਾ 319 ਦੀ ਅਰਜ਼ੀ ਵਕੀਲ ਵਲੋਂ ਦਾਇਰ ਕੀਤੀ ਗਈਨਸ਼ਿਆਂ 'ਚ ਫਸਿਆ ਆਮ ਆਦਮੀ ਪਾਰਟੀ ਦਾ ਇਹ ਸੀਨੀਅਰ ਨੇਤਾ ਜਿਸ ਨੂੰ ਮਨਜ਼ੂਰ ਕਰ ਕੇ ਵਧੀਕ ਸੈਸ਼ਨ ਜੱਜ ਨੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਮੁਖੀ ਸੁਖਪਾਲ ਸਿੰਘ ਖਹਿਰਾ, ਉਸ ਦੇ ਪੀ ਐਸ ਓ ਜੋਗਾ ਸਿੰਘ,ਪੀ.ਏ.ਮਨੀਸ਼ ਕੁਮਾਰ, ਚਰਨਜੀਤ ਕੌਰ,ਸ਼ਿਵ ਸਿੰਘ ਵਾਸੀ ਯੂ.ਕੇ ਨੂੰ ਦੋਸ਼ੀ ਵਜੋਂ ਸੰਮਨ ਜਾਰੀ ਕਰ ਦਿੱਤੇ ਹਨ ਪੁਲੀਸ ਨੂੰ ਦੋਸ਼ੀ ਵਜੋਂ ਇਨ੍ਹਾਂ ਦਾ ਸਪਲੀਮੈਂਟਰੀ ਚਲਾਨ ਪੇਸ਼ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ।

-PTCNews