ਨਹੀਂ ਰੁਕਿਆ ਵੀਆਈਪੀ ਕਲਚਰ,ਕਾਂਗਰਸ ਦੇ ਕਈ ਆਗੂਆਂ ਨੂੰ ਮਿਲੇ ਗੰਨਮੈਨ

ਨਹੀਂ ਰੁਕਿਆ ਵੀਆਈਪੀ ਕਲਚਰ,ਕਾਂਗਰਸ ਦੇ ਕਈ ਆਗੂਆਂ ਨੂੰ ਮਿਲੇ ਗੰਨਮੈਨ

ਨਹੀਂ ਰੁਕਿਆ ਵੀਆਈਪੀ ਕਲਚਰ,ਕਾਂਗਰਸ ਦੇ ਕਈ ਆਗੂਆਂ ਨੂੰ ਮਿਲੇ ਗੰਨਮੈਨ:ਪੰਜਾਬ ਦੇ ਵਿਚ ਵੀਆਈਪੀ ਕਲਚਰ ਖ਼ਤਮ ਕਰਨ ਦੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਦਾਅਵੇ ਠੁੱਸ ਹੁੰਦੇ ਨਜ਼ਰ ਆ ਰਹੇ ਹਨ।ਨਹੀਂ ਰੁਕਿਆ ਵੀਆਈਪੀ ਕਲਚਰ,ਕਾਂਗਰਸ ਦੇ ਕਈ ਆਗੂਆਂ ਨੂੰ ਮਿਲੇ ਗੰਨਮੈਨਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕਾਂਗਰਸ ਪਾਰਟੀ ਨੇ ਆਪਣੇ ਚੋਣ ਐਲਾਨ ਪੱਤਰ ਵਿਚ ਜ਼ਿਕਰ ਕੀਤਾ ਸੀ ਕਿ ਉਹ ਵੀਆਈਪੀ ਕਲਚਰ ਨੂੰ ਖ਼ਤਮ ਕਰ ਦੇਣਗੇ ਅਤੇ ਮੰਤਰੀ ਸੂਬੇ ਵਿਚ ਹੈਲੀਕਾਪਟਰ ਦੀ ਵਰਤੋਂ ਨਹੀਂ ਕਰਨਗੇ।ਕਾਂਗਰਸ ਦੀ ਸਰਕਾਰ ਬਣਦਿਆਂ ਕਈ ਰਾਜ ਨੇਤਾਵਾਂ ਦੇ ਸੁਰੱਖਿਆ ਕਵਰ ਨੂੰ ਹਟਾ ਦਿੱਤਾ ਗਿਆ ਸੀ ਅਤੇ ਵਾਹਨਾਂ ‘ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਸਨ ਪਰ ਕਾਂਗਰਸ ਸਰਕਾਰ ਦੀ ਇਹ ਕਾਰਵਾਈ ਮਹਿਜ਼ ਡਰਾਮਾ ਸਾਬਤ ਹੋਈ ਕਿਉਂਕਿ ਕੁਝ ਮਹੀਨਿਆਂ ਦੇ ਅੰਦਰ ਹੀ ਸਰਕਾਰ ਵੱਲੋਂ ਸੱਤਾਧਾਰੀ ਪਾਰਟੀ ਦੇ ਬਹੁਤ ਸਾਰੇ ਨੇਤਾਵਾਂ ਨੂੰ ਗੰਨਮੈਨ ਦੇ ਦਿੱਤੇ ਗਏ।ਨਹੀਂ ਰੁਕਿਆ ਵੀਆਈਪੀ ਕਲਚਰ,ਕਾਂਗਰਸ ਦੇ ਕਈ ਆਗੂਆਂ ਨੂੰ ਮਿਲੇ ਗੰਨਮੈਨਲੁਧਿਆਣਾ ਵਿਚ ਜ਼ਿਲ੍ਹਾ ਕਾਂਗਰਸ ਪ੍ਰਧਾਨ (ਸ਼ਹਿਰੀ) ਗੁਰਪ੍ਰੀਤ ਗੋਗੀ, ਕਾਂਗਰਸ ਦਿਹਾਤੀ ਦੇ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਲੁਧਿਆਣਾ ਯੂਥ ਕਾਂਗਰਸ ਦੇ ਪ੍ਰਧਾਨ ਰਾਜੀਵ ਰਾਜਾ, ਕਾਂਗਰਸ ਨੇਤਾ ਅਮਰਜੀਤ ਸਿੰਘ ਟਿੱਕਾ, ਕਾਂਗਰਸ ਨੇਤਾ ਸੁਖਵਿੰਦਰ ਰਾਜਾ (ਅਮਰਜੀਤ ਟਿੱਕਾ ਦਾ ਭਤੀਜਾ) ਅਤੇ ਕੁਝ ਹੋਰ ਨੇਤਾ ਸ਼ਾਮਲ ਹਨ, ਜਿਨ੍ਹਾਂ ਨੂੰ ਸੁਰੱਖਿਆ ਗਾਰਡ ਮੁਹੱਈਆ ਕਰਵਾਏ ਗਏ ਹਨ।ਨਹੀਂ ਰੁਕਿਆ ਵੀਆਈਪੀ ਕਲਚਰ,ਕਾਂਗਰਸ ਦੇ ਕਈ ਆਗੂਆਂ ਨੂੰ ਮਿਲੇ ਗੰਨਮੈਨਇਨ੍ਹਾਂ ਨੇਤਾਵਾਂ ਨੂੰ ਪੁਲਿਸ ਸੁਰੱਖਿਆ ਮੁਹੱਈਆ ਕਰਵਾਉਣ ਵਿਚ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਅਤੇ ਸੱਤਾਧਾਰੀ ਪਾਰਟੀ ਦੇ ਵਿਧਾਇਕ ਦੀ ਅਹਿਮ ਭੂਮਿਕਾ ਹੈ। ਸੂਤਰਾਂ ਨੇ ਦੱਸਿਆ ਕਿ ਸਥਾਨਕ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਆਪਣੇ ਪਾਰਟੀ ਨੇਤਾਵਾਂ ਨੂੰ ਗੰਨਮੈਨ ਦਿਵਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।ਨਹੀਂ ਰੁਕਿਆ ਵੀਆਈਪੀ ਕਲਚਰ,ਕਾਂਗਰਸ ਦੇ ਕਈ ਆਗੂਆਂ ਨੂੰ ਮਿਲੇ ਗੰਨਮੈਨਜ਼ਿਕਰਯੋਗ ਹੈ ਕਿ ਨੇਤਾ ਨਾਲ ਜੁੜੇ ਹਰੇਕ ਪੁਲਿਸ ਕਰਮਚਾਰੀ ‘ਤੇ ਸਰਕਾਰੀ ਖ਼ਜ਼ਾਨੇ ਤੋਂ ਲਗਭਗ 70 ਤੋਂ 80 ਹਜ਼ਾਰ ਰੁਪਏ ਖ਼ਰਚ ਹੁੰਦਾ ਹੈ ਅਤੇ ਸਰਕਾਰ ਇਸ ਤਰ੍ਹਾਂ ਕਰਕੇ ਪੈਸੇ ਬਰਬਾਦ ਕਰ ਰਹੀ ਹੈ।ਦਿਲਚਸਪ ਗੱਲ ਇਹ ਹੈ ਕਿ ਗਠਜੋੜ ਦੇ ਜਿਨ੍ਹਾਂ ਨੇਤਾਵਾਂ ਨੂੰ ਗੰਨਮੈਨ ਦਿੱਤੇ ਗਏ ਹਨ, ਉਨ੍ਹਾਂ ਕੋਲ ਸਰਕਾਰ ਵਿਚ ਕੋਈ ਅਹੁਦਾ ਨਹੀਂ ਹੈ।ਨਹੀਂ ਰੁਕਿਆ ਵੀਆਈਪੀ ਕਲਚਰ,ਕਾਂਗਰਸ ਦੇ ਕਈ ਆਗੂਆਂ ਨੂੰ ਮਿਲੇ ਗੰਨਮੈਨਲੁਧਿਆਣਾ ਪੁਲਿਸ ਦੀ ਸੁਰੱਖਿਆ ਸ਼ਾਖ਼ਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਮੁੱਖ ਦਫ਼ਤਰ, ਚੰਡੀਗੜ੍ਹ ਦੇ ਆਦੇਸ਼ ਤੋਂ ਬਾਅਦ ਗੰਨਮੈਨ ਪ੍ਰਦਾਨ ਕੀਤੇ ਗਏ ਸਨ।ਚੋਣ ਪ੍ਰਚਾਰ ਦੌਰਾਨ ਕਾਂਗਰਸ ਪਾਰਟੀ ਨੇ ਵੀਆਈਪੀ ਕਲਚਰ ਨੂੰ ਦੂਰ ਕਰਨ ਦਾ ਐਲਾਨ ਕੀਤਾ ਸੀ ਪਰ ਕਾਂਗਰਸ ਇਸ ‘ਤੇ ਖ਼ਰੀ ਨਹੀਂ ਉੱਤਰ ਰਹੀ।
-PTCNews