ਨਾਜਾਇਜ਼ ਸਬੰਧਾ ਦੇ ਸ਼ੱਕ ਚ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆ

 ਨਾਜਾਇਜ਼ ਸਬੰਧਾ ਦੇ ਸ਼ੱਕ ਚ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆ

ਬਠਿੰਡਾ : ਰਾਮਪੁਰਾ ਦੇ ਪਿੰਡ ਮਹਰਾਜ ‘ਚ ਇਕ ਵਿਅਕਤੀ ਵੱਲੋਂ ਕਬੱਡੀ ਖਿਡਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ,ਐਤਵਾਰ ਜਦੋਂ ਉਹ ਆਪਣੇ ਭਰਾ ਨਾਲ ਪਿੰਡ ‘ਚ ਇਕ ਦੁਕਾਨ ‘ਤੇ ਖੜਾ ਸੀ ਤਾਂ ਪਿੰਡ ਦੇ ਹੀ ਇਕ ਵਿਅਕਤੀ ਦੁਕਾਨ ‘ਚ ਆਇਆ ਅਤੇ ਉਸ ਨੇ ਧਮਕਾਇਆ ਤੇ ਕਬੱਡੀ ਖਿਡਾਰੀ ਬਲਜਿੰਦਰ ਸਿੰਘ ਦੇ ਸਿਰ ‘ਚ ਗੋਲੀ ਮਾਰ ਦਿੱਤੀ ਜਿਸ ਕਰਨ ਬਲਜਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪੁਲਿਸ ਮੁਤਾਬਿਕ ਵਿਅਕਤੀ ਨੇ ਆਪਣੀ ਪਤਨੀ ਨਾਲ ਨਾਜਾਇਜ਼ ਸਬੰਧਾ ਦੇ ਸ਼ੱਕ ਕਾਰਨ ਕਬੱਡੀ ਦੇ ਖਿਡਾਰੀ ਬਲਜਿੰਦਰ ਸਿੰਘ ਨੂੰ ਗੋਲੀ ਮਾਰੀ ਜਿਸ ਕਾਰਨ ਬਲਜਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪੁਲਸ ‘ਨੇ ਮੌਕੇ ਤੇ ਮੌਜੂਦ ਉਸ ਦੇ ਭਰਾ ਦੇ ਬਿਆਨਾਂ ਤੇ ਦੋਸ਼ੀ ਖਿਲਾਫ ਕਤਲ ਦਾ ਕੇਸ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੌਕੇ ਤੋਂ ਦੋਸ਼ੀ ‘ ਫਰਾਰ ਹੋ ਗਿਆ ਸੀ । ਰਾਮਪੁਰਾ ਪੁਲਸ ਦਾਅਵਾ ਕਰ ਰਹੀ ਹੈ ਕਿ ਜਲਦੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।