ਨਾਭਾ: ਗੁਰਦਵਾਰਾ ਟਿੱਬੀ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ ਸੇਵਾਦਾਰ ਨੇ ਦੂਜੇ ਸੇਵਾਦਾਰ ਦੀ ਉਗਲੀ ਵੱਢੀ

ਨਾਭਾ ਵਿਖੇ ਗੁਰੂਦੁਆਰਾ ਟਿੱਬੀ ਸਾਹਿਬ ਵਿਖੇ ਕਮੇਟੀ ਬਣਾਉਣ ਨੂੰ ਲੈਕੇ ਪਿਛਲੇ ਲੰਮੇ ਸਮੇਂ ਤੋ ਦੋ ਧਿਰਾ ਦੀ ਲੜਾਈ ਦਿਨੋ ਦਿਨ ਵੱਧਦੀ ਜਾ ਰਹੀ ਹੈ। ਤਾਜਾ ਮਾਮਲਾ ਗੁਰਦੁਆਰਾ ਕਮੇਟੀ ਦੇ ਮੈਂਬਰ ਜਤਿੰਦਰ ਸਿੰਘ ਵੱਲੋਂ ਗੁਰੂ ਘਰ ਦੇ ਸੇਵਾਦਾਰ ਜਗਪਾਲ ਸਿੰਘ ਤੇ ਕੀਤੇ ਹਮਲੇ ਤੋਂ ਵੱਧ ਗਿਆ ਹੈ।

ਨਾਭਾ: ਗੁਰਦਵਾਰਾ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ ਸੇਵਾਦਾਰ ਨੇ ਦੂਜੇ ਸੇਵਾਦਾਰ ਦੀ ਉਗਲੀ ਵੱਢੀhttps://www.facebook.com/ptcnewscrimebeat/videos/1244410592330676/https://youtu.be/X2S_BB7wngQ

Posted by PTC News Crime Beat on Monday, October 9, 2017

 

ਅੱਜ ਦੁਪਹਿਰ ਸਮੇਂ ਜਦੋਂ ਡਾਲੀ ਵਾਲੇ ਬਾਬਾ ਜਗਪਾਲ ਸਿੰਘ ਗੁਰੂ ਘਰ ਦੇ ਲੰਗਰ ਘਰ ਵਿੱਚ ਲੰਗਰ ਛਕਾ ਰਹੇ ਸਨ ਤਾਂ ਉਨ•ਾਂ ਦੀ ਕਿਸੇ ਗੱਲ ਨੂੰ ਲੈਕੇ ਕਮੇਟੀ ਦੇ ਮੈਂਬਰ ਜਤਿੰਦਰ ਸਿੰਘ ਨਾਲ ਬਹਿਸ ਹੋ ਗਈ ਜਿਸ ਤੋਂ ਬਾਅਦ ਜਤਿੰਦਰ ਸਿੰਘ ਵੱਲੋਂ ਪਹਿਲਾਂ ਬਾਬਾ ਜਗਪਾਲ ਸਿੰਘ ਦੀ ਕੁੱਟਮਾਰ ਕੀਤੀ ਅਤੇ ਇੱਕ ਉਗਲੀ ਆਪਣੇ ਮੂੰਹ ਨਾਲ ਹੀ ਵੱਢਕੇ ਵੱਖ ਕਰ ਦਿੱਤੀ

 

 

ਜਦੋਂ ਇਸ ਹਮਲੇ ਤੋ ਬਚਾਅ ਲਈ ਜਗਪਾਲ ਸਿੰਘ ਦੀ ਪਤਨੀ ਸਾਹਮਣੇ ਆਈ ਤਾਂ ਜਤਿੰਦਰ ਸਿੰਘ ਉਪਰ ਉਸ ਨਾਲ ਵੀ ਕੁੱਟਮਾਰ ਦਾ ਦੋਸ਼ ਹੈ ਗੁਲਾਬ ਕੌਰ ਨਾਮ ਦੀ ਇਹ ਮਹਿਲਾ ਇਸ ਸਮੇਂ ਗਰਭਪਤੀ ਵੀ ਹੈ ਇਸ ਤੋ ਇਲਾਵਾ ਇਸ ਲੜਾਈ ਵਿੱਚ ਇੱਕ ਹੋਰ ਕੁਲਜੀਤ ਕੌਰ ਨਾਮ ਦੀ ਮਹਿਲਾਂ ਵੀ ਜਖਮੀ ਹੋ ਗਈ ਜਿਨ•ਾਂ ਨੂੰ ਸਿਵਲ ਹਸਪਤਾਲ ਨਾਭਾ ਵਿਖੇ ਦਾਖਿਲ ਕਰਵਾਇਆ ਗਿਆ ਹੈ। ਪੁਲਿਸ ਕਾਰਵਾਈ ਦੇ ਡਰ ਤੋਂ ਦੋਸ਼ੀ ਪਾਰਟੀ ਉਪਰ ਇਹ ਵੀ ਦੋਸ਼ ਲੱਗੇ ਹਨ ਕਿ ਉਹ ਜਖਮੀ ਬਾਬੇ ਨੂੰ ਸਿਵਲ ਹਸਪਤਾਲ ਤੋਂ ਲੈ ਜਾਕੇ ਪ੍ਰਾਈਵੇਟ ਹਸਪਤਾਲ ਤੋਂ ਪੱਟੀ ਕਰਵਾਈ ਅਤੇ ਬਾਅਦ ਵਿੱਚ ਗੁਰੂਦੁਆਰਾ ਸਾਹਿਬ ਲੈ ਗਏ ਜਿਥੋ ਪੁਲਿਸ ਨੇ ਬਾਬਾ ਜਗਪਾਲ ਸਿੰਘ ਨੂੰ ਸਿਵਲ ਹਸਪਤਾਲ ਨਾਭਾ ਵਿਖੇ ਦਾਖਿਲ ਕਰਵਾਇਆ। ਹਸਪਤਾਲ ਵਿੱਚ ਵੀ ਗੁਰਦੁਆਰਾ ਸਾਹਿਬ ਦੀਆ ਦੋਵੇ ਧਿਰਾਂ ਇੱਕ ਦੂਜੇ ਨਾਲ ਲੜਦੀਆ ਰਹੀਆ। ਗੁਰਦੁਆਰਾ ਸਾਹਿਬ ਵਿਖੇ ਕਮੇਟੀ ਨੂੰ ਚੱਲ ਰਹੀ ਇਸ ਲੜਾਈ ਨਾਲ ਸੰਗਤਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਥਾਣਾ ਕੋਤਵਾਲੀ ਪੁਲਿਸ ਜਖਮੀਆ ਦੇ ਬਿਆਨਾ ਦੇ ਆਧਾਰ ਤੇ ਬਣਦੀ ਕਾਰਵਾਈ ਦਾ ਭਰੌਸਾ ਦੇ ਰਹੀ ਹੈ।