ਦੇਸ਼- ਵਿਦੇਸ਼

ਨਿਊਜ਼ੀਲੈਂਡ ਵਿੱਚ ਲੁਧਿਆਣੇ ਦੇ ਲੜਕੇ ਦੀ ਡੁੱਬਣ ਕਾਰਨ ਹੋਈ ਮੌਤ

By Shanker Badra -- December 03, 2017 4:31 pm

ਨਿਊਜ਼ੀਲੈਂਡ ਵਿੱਚ ਲੁਧਿਆਣੇ ਦੇ ਲੜਕੇ ਦੀ ਡੁੱਬਣ ਕਾਰਨ ਹੋਈ ਮੌਤ:ਬੀਤੇ ਸ਼ੁੱਕਰਵਾਰ ਜਿਸ 21 ਸਾਲਾ ਨੌਜਵਾਨ ਦੀ ਮੌਤ ਮਾਓਰੀ ਬੀਚ (ਨੇੜੇ ਮੁਈਵਾਈ) ਉਤੇ ਹੋਈ ਸੀ ਉਹ ਲੁਧਿਆਣਾ ਸ਼ਹਿਰ ਦਾ 21 ਸਾਲਾ ਮੁੰਡਾ ਅਖਿਲ ਤਾਂਗੜੀ ਸੀ।ਨਿਊਜ਼ੀਲੈਂਡ ਵਿੱਚ ਲੁਧਿਆਣੇ ਦੇ ਲੜਕੇ ਦੀ ਡੁੱਬਣ ਕਾਰਨ ਹੋਈ ਮੌਤਆਪਣੇ ਇਕ ਦੋਸਤ ਦੇ ਜਨਮ ਦਿਨ ਦੀ ਪਾਰਟੀ ਤੋਂ ਬਾਅਦ ਉਹ ਬੀਚ ਉਤੇ ਆਪਣੇ ਦੋ ਦੋਸਤਾਂ ਨਾਲ ਘੁੰਮਣ ਗਿਆ।ਉਥੇ ਜਾ ਕੇ ਉਹ ਪਾਣੀ ਵਿਚ ਤੈਰ ਕੇ ਮਨੋਰੰਜਨ ਕਰਨ ਲੱਗੇ।ਨਿਊਜ਼ੀਲੈਂਡ ਵਿੱਚ ਲੁਧਿਆਣੇ ਦੇ ਲੜਕੇ ਦੀ ਡੁੱਬਣ ਕਾਰਨ ਹੋਈ ਮੌਤਐਨੇ ਨੂੰ ਇਕ ਛੱਲ ਨੇ ਉਸਨੂੰ ਆਪਣੀ ਲਪੇਟ ਵਿਚ ਲੈ ਲਿਆ ਜੋ ਕਿ ਉਸਦੀ ਮੌਤ ਦਾ ਕਾਰਨ ਬਣੀ।ਨਿਊਜ਼ੀਲੈਂਡ ਵਿੱਚ ਲੁਧਿਆਣੇ ਦੇ ਲੜਕੇ ਦੀ ਡੁੱਬਣ ਕਾਰਨ ਹੋਈ ਮੌਤਪੁਲਿਸ ਨੇ ਸ਼ੁੱਕਰਵਾਰ ਇਸ ਘਟਨਾ ਸਬੰਧੀ 3.35 ਉਤੇ ਰਿਪੋਰਟ ਪ੍ਰਾਪਤ ਕੀਤੀ ਅਤੇ ਐਮਰਜੈਂਸੀ ਸੇਵਾਵਾਂ ਵੀ ਲਈਆਂ ਗਈਆਂ ਪਰ ਉਸਨੂੰ ਬਚਾ ਨਾ ਸਕੀਆਂ ਤੇ ਉਸਦੀ ਲਾਸ਼ ਹੀ ਬਾਹਰ ਕੱਢੀ ਜਾ ਸਕੀ।ਇਹ ਮੁੰਡਾ ਜੁਲਾਈ ਮਹੀਨੇ ਹੀ ਆਕਲੈਂਡ ਵਿਖੇ ਪੜ੍ਹਨ ਆਇਆ ਸੀ।
-PTCNews

  • Share