ਨਿਡਾਸ ਟਰਾਫੀ ਟੀ-20 ਫਾਈਨਲ :ਭਾਰਤ ਨੇ ਬੰਗਲਾ ਦੇਸ਼ ਨੂੰ 4 ਵਿਕਟਾਂ ਦੇ ਨਾਲ ਹਰਾਇਆ

ਨਿਡਾਸ ਟਰਾਫੀ ਟੀ-20 ਫਾਈਨਲ :ਭਾਰਤ ਨੇ ਬੰਗਲਾ ਦੇਸ਼ ਨੂੰ 4 ਵਿਕਟਾਂ ਦੇ ਨਾਲ ਹਰਾਇਆ

ਨਿਡਾਸ ਟਰਾਫੀ ਟੀ-20 ਫਾਈਨਲ :ਭਾਰਤ ਨੇ ਬੰਗਲਾ ਦੇਸ਼ ਨੂੰ 4 ਵਿਕਟਾਂ ਦੇ ਨਾਲ ਹਰਾਇਆ:ਸ਼੍ਰੀਲੰਕਾ ਵਿਚ ਚੱਲ ਰਹੀ ਨਿਡਾਸ ਟਰਾਫੀ ਟੀ-20 ਦਾ ਫਾਈਨਲ ਕੱਲ ਰਾਤ ਭਾਰਤ ਅਤੇ ਬੰਗਲਾਦੇਸ਼ ਦੇ ਵਿਚਕਾਰ ਕੋਲੰਬੋ ਵਿੱਚ ਖੇਡਿਆ ਗਿਆ ਹੈ।ਜਿਸ ‘ਚ ਭਾਰਤੀ ਟੀਮ ਨੇ ਇਹ ਮੈਚ 4 ਵਿਕਟਾਂ ਨਾਲ ਜਿੱਤ ਕੇ ਟਰਾਫੀ ਆਪਣੇ ਨਾਂ ਕਰ ਲਈ ਹੈ।ਨਿਡਾਸ ਟਰਾਫੀ ਟੀ-20 ਫਾਈਨਲ :ਭਾਰਤ ਨੇ ਬੰਗਲਾ ਦੇਸ਼ ਨੂੰ 4 ਵਿਕਟਾਂ ਦੇ ਨਾਲ ਹਰਾਇਆਬੰਗਲਾਦੇਸ਼ ਨੇ ਬੱਲੇਬਾਜ਼ੀ ਕਰਦਿਆ ਭਾਰਤ ਨੂੰ 167 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਭਾਰਤ ਨੇ ਆਸਾਨੀ ਨਾਲ ਹੀ ਹਾਸਲ ਕਰ ਲਿਆ।ਭਾਰਤੀ ਟੀਮ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ।ਬੰਗਲਾਦੇਸ਼ ਟੀਮ ਦੀ ਸ਼ੁਰੂਆਤ ਕਾਫੀ ਖਰਾਬ ਰਹੀ।ਬੰਗਲਾਦੇਸ਼ ਟੀਮ ਦਾ ਕੋਈ ਵੀ ਬੱਲੇਬਾਜ਼ੀ ਭਾਰਤੀ ਗੇਂਦਬਾਜ਼ਾਂ ਸਾਹਮਣੇ ਜ਼ਿਆਦਾ ਦੇਰ ਤੱਕ ਟਿੱਕ ਨਹੀਂ ਸਕਿਆ।ਨਿਡਾਸ ਟਰਾਫੀ ਟੀ-20 ਫਾਈਨਲ :ਭਾਰਤ ਨੇ ਬੰਗਲਾ ਦੇਸ਼ ਨੂੰ 4 ਵਿਕਟਾਂ ਦੇ ਨਾਲ ਹਰਾਇਆਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਵਲੋਂ ਕਪਤਾਨ ਰੋਹਿਤ ਸ਼ਰਮਾ ਆਪਣੀ ਸ਼ਾਨਦਾਰ ਪਾਰੀ ਖੇਡਦੇ ਹੋਏ 56 ਦੌੜਾਂ ਬਣਾਈਆਂ, ਜਿਸ ‘ਚ ਉਸ ਨੇ 4 ਚੌਕੇ ਅਤੇ 3 ਛੱਕੇ ਲਗਾਏ।ਇਸ ਤੋਂ ਇਲਾਵਾ ਉਸ ਦੇ ਸਾਥੀ ਸ਼ਿਖਰ ਧਵਨ ਨੇ ਸਿਰਫ 10 ਦੌੜਾਂ ਦਾ ਯੋਗਦਾਨ ਹੀ ਦਿੱਤਾ।ਰੋਹਿਤ ਦਾ ਸਾਥ ਦੇ ਰਹੇ ਲੋਕੇਸ਼ ਰਾਹੁਲ ਨੇ 24 ਦੌੜਾਂ ਹੀ ਬਣਾਈਆਂ।ਨਿਡਾਸ ਟਰਾਫੀ ਟੀ-20 ਫਾਈਨਲ :ਭਾਰਤ ਨੇ ਬੰਗਲਾ ਦੇਸ਼ ਨੂੰ 4 ਵਿਕਟਾਂ ਦੇ ਨਾਲ ਹਰਾਇਆਜਦਕਿ ਮਨੀਸ਼ ਪਾਂਡੇ ਨੇ 28 ਦੌੜਾਂ ਬਣਾਈਆਂ।ਦਿਨੇਸ਼ ਕਾਰਤਿਕ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਕਰਦਿਆ 29 ਦੌੜਾਂ ਦੀ ਅਜੇਤੂ ਪਾਰੀ ਖੇਡੀ।ਜਿਸ ‘ਚ ਉਸ ਨੇ 3 ਚੌਕੇ ਅਤੇ ਤਿੰਨ ਛੱਕੇ ਲਗਾਏ।ਭਾਰਤੀ ਟੀਮ ਨੇ ਸ਼ੁਰੂਆਤ ਤੋਂ ਬੰਗਲਾ ਦੇਸ਼ ਦੀ ਟੀਮ ਦੇ ਗੇਂਦਬਾਜ਼ਾਂ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ।ਨਿਡਾਸ ਟਰਾਫੀ ਟੀ-20 ਫਾਈਨਲ :ਭਾਰਤ ਨੇ ਬੰਗਲਾ ਦੇਸ਼ ਨੂੰ 4 ਵਿਕਟਾਂ ਦੇ ਨਾਲ ਹਰਾਇਆਜਿਸ ਤੋਂ ਬਾਅਦ ਬੰਗਲਾ ਦੇਸ਼ ਦੀ ਟੀਮ ਲੜਖੜਾਉਂਦੀ ਹੋਈ ਨਜ਼ਰ ਆਈ।ਭਾਰਤ ਵਲੋਂ ਗੇਂਦਬਾਜ਼ੀ ਕਰਦਿਆ ਯੁਜਵੇਂਦਰ ਚਹਲ ਨੇ 3 ਵਿਕਟਾਂ ਅਤੇ ਜੈਦੇਵ ਉਨਾਦਕਟ ਨੇ 2 ਵਿਕਟਾਂ ਹਾਸਲ ਕੀਤੀਆਂ।ਇਸ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ ਨੇ ਇਕ ਵਿਕਟ ਹਾਸਲ ਕੀਤੀ।ਭਾਰਤ ਨੇ ਇਸ ਸੀਰੀਜ਼ ‘ਚ ਵਧੀਆ ਪ੍ਰਦਰਸ਼ਨ ਕੀਤਾ ਹੈ।
-PTCNews