ਹੋਰ ਖਬਰਾਂ

"ਨੀਟ" ਪ੍ਰੀਖਿਆ ਦੇ ਨਤੀਜੇ ਘੋਸ਼ਿਤ, ਪੰਜਾਬ ਦੇ ਵਿਦਿਆਰਥੀ ਨੇ ਰਚਿਆ ਇਤਿਹਾਸ

By Joshi -- June 23, 2017 1:06 pm -- Updated:Feb 15, 2021

ਨਵੀਂ ਦਿੱਲੀ: ਸੀਬੀਐਸਈ ਨੇ ਅੱਜ ਐਮਬੀਬੀਐਸ ਅਤੇ ਬੀ.ਡੀ.ਐਸ. ਕੋਰਸਾਂ ਵਿਚ ਦਾਖਲੇ ਲਈ ਕੌਮੀ ਯੋਗਤਾ ਕਮ ਦਾਖਲਾ ਪ੍ਰੀਖਿਆ (ਐਨਈਈਟੀ) ਦਾ ਨਤੀਜਾ ਐਲਾਨਿਆ ਜਿਸ ਵਿਚ ਪੰਜਾਬ ਦੇ ਨਵਦੀਪ ਸਿੰਘ ਨੇ ਸਿਖਰਲੇ ਰੈਂਕ ਪ੍ਰਾਪਤ ਕੀਤੇ ਹਨ । ਨਵਦੀਪ ਨੇ 700 ਵਿਚੋਂ 697 ਅੰਕ ਹਾਸਲ ਕੀਤੇ । ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਮੱਧ ਪ੍ਰਦੇਸ਼ ਦੇ ਅਰਕੀ ਗੁਪਤਾ ਅਤੇ ਮਨੀਸ਼ ਮੂਲਚੰਡਾਨੀ ਨੇ ਪ੍ਰਾਪਤ ਕੀਤਾ ਹੈ ।ਐਨਈਈਟੀ 'ਚ 11,38,890 ਵਿਦਿਆਰਥੀਆਂ ਨੇ ਪ੍ਰੀਖਿਆ ਕੀਤੀ, ਜਿਨ੍ਹਾਂ ਵਿਚੋਂ 6,11,539 ਨੇ ਮੈਡੀਕਲ ਦਾਖਲਾ ਪ੍ਰੀਖਿਆ ਪਾਸ ਕੀਤੀ ਜੋ ਕਿ 7 ਮਈ ਨੂੰ ਹੋਈ ਸੀ ।

—PTC News

  • Share