ਨੈਸ਼ਨਲ ਹਾਈਵੇ 'ਤੇ ਵਾਪਰੇ ਦਰਦਨਾਕ ਹਾਦਸੇ ਨੇ ਬੁਝਾਏ ਦੋ ਘਰਾਂ ਦੇ ਚਿਰਾਗ (ਤਸਵੀਰਾਂ)

By Joshi - February 02, 2018 9:02 pm

ਨੈਸ਼ਨਲ ਹਾਈਵੇ 'ਤੇ ਵਾਪਰੇ ਦਰਦਨਾਕ ਹਾਦਸੇ ਨੇ ਬੁਝਾਏ ਦੋ ਘਰਾਂ ਦੇ ਚਿਰਾਗ (ਤਸਵੀਰਾਂ)

ਨੈਸ਼ਨਲ ਹਾਈਵੇ ਪਰਾਗਪੁਰ ਦੇ ਕੋਲ ਇੱਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪਰਾਪਤ ਹੋਇਆ ਹੈ ਜਦਕਿ ਉਸਦਾ ਇੱਕ ਹੋਰ ਸਾਥੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਉਸਦੀ ਵੀ ਮੌਤ ਹੋ ਗਈ।
ਨੈਸ਼ਨਲ ਹਾਈਵੇ 'ਤੇ ਵਾਪਰੇ ਦਰਦਨਾਕ ਹਾਦਸੇ ਨੇ ਬੁਝਾਏ ਦੋ ਘਰਾਂ ਦੇ ਚਿਰਾਗ (ਤਸਵੀਰਾਂ)ਮਿਲੀ ਜਾਣਕਾਰੀ ਮੁਤਾਬਕ, ਮੋਟਰਸਾਈਕਲ ਸਵਾਰ ਨੌਜਵਾਨ ਜਲੰਧਰ ਵੱਲ ਨੂੰ ਆ ਰਹੇ ਸਨ ਜਦੋਂ ਉਹਨਾਂ ਦੇ ਮੋਟਰਸਾਈਕਲ 'ਚ ਇੱਕ ਕਾਰ ਸਵਾਰ ਨੇ ਟੱਕਰ ਮਾਰ ਦਿੱਤੀ। ਇਸ ਟੱਕਰ ਨਾਲ ਬਾਈਕ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਤੇਲ ਟੈਂਕਰ ਦੀ ਚਪੇਟ 'ਚ ਆ ਗਈ।

ਇਸ ਦਰਦਨਾਕ ਹਾਦਸੇ 'ਚ ਜਿੱਥੇ ਇੱਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਉਥੇ ਹੀ ਦੂਸਰੇ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਉਣ ਲਈ ਲਿਜਾਏ ਜਾ ਰਹੇ ਦੂਸਰੇ ਨੌਜਵਾਨ ਨੇ ਵੀ ਦਮ ਤੋੜ ਦਿੱਤਾ।

ਜਾਣਕਾਰੀ ਮੁਤਾਬਕ, ਗੁਰਦੀਪ ਨਾਮੀ ਨੌਜਵਾਨ ਆਪਣੇ ਭਰਾ ਦੇ ਵਿਆਹ 'ਚ ਸ਼ਾਮਲ ਹੋਣ ਜਲੰਧਰ ਆਇਆ ਸੀ ਅਤੇ ਆਪਣੇ ਦੂਸਰੇ ਭਰਾ ਨਾਲ ਹਵੇਲੀ ਘੁੰਮਣ ਜਾ ਰਿਹਾ ਸੀ।

ਨੈਸ਼ਨਲ ਹਾਈਵੇ 'ਤੇ ਵਾਪਰੇ ਦਰਦਨਾਕ ਹਾਦਸੇ ਨੇ ਬੁਝਾਏ ਦੋ ਘਰਾਂ ਦੇ ਚਿਰਾਗ (ਤਸਵੀਰਾਂ) ਨੈਸ਼ਨਲ ਹਾਈਵੇ 'ਤੇ ਵਾਪਰੇ ਦਰਦਨਾਕ ਹਾਦਸੇ ਨੇ ਬੁਝਾਏ ਦੋ ਘਰਾਂ ਦੇ ਚਿਰਾਗ (ਤਸਵੀਰਾਂ)

ਦਸ ਦੇਈਏ ਕਿ ਵਿਸ਼ਾਲ ਘੁੰਮਣ ਪੁੱਤਰ ਹਰਜਿੰਦਰ ਸਿੰਘ ਵਾਸੀ ਕਰਤਾਰ ਨਗਰ, ਜਲੰਧਰ ਅਤੇ ਗੁਰਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਲੁਧਿਆਣਾ, ਬਾਈਕ 'ਤੇ ਸਵਾਰ ਸਨ, ਜਦੋਂ ਉਹਨਾਂ ਨੂੰ ਦਿੱਲੀ ਦੇ ਨੰਬਰ ਦੀਗੱਡੀ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਬਾਈਕ ਚਲਾ ਰਿਹਾ ਵਿਸ਼ਾਲ ਅੱਗੇ ਜਾ ਰਹੇ ਪੈਟਰੋਲ ਟੈਂਕਰ ਦੇ ਹੇਠਾਂ ਕੁਚਲਿਆ ਗਿਆ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਗੁਰਦੀਪ ਨੇ ਹਸਪਤਾਲ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ।

—PTC News

adv-img
adv-img