ਪਟਿਆਲਾ ‘ਚ ਜਬਰਦਸਤ ਹੋਇਆ ਧਮਾਕਾ,ਇੱਕ ਨੌਜਵਾਨ ਦੀ ਹੋਈ ਮੌਤ

ਪਟਿਆਲਾ 'ਚ ਜਬਰਦਸਤ ਹੋਇਆ ਧਮਾਕਾ,ਇੱਕ ਨੌਜਵਾਨ ਦੀ ਹੋਈ ਮੌਤ

ਪਟਿਆਲਾ ‘ਚ ਜਬਰਦਸਤ ਹੋਇਆ ਧਮਾਕਾ,ਇੱਕ ਨੌਜਵਾਨ ਦੀ ਹੋਈ ਮੌਤ:ਪਟਿਆਲਾ ਦੀ ਮਿਰਚ ਮੰਡੀ ਵਿੱਚ ਦੇਰ ਰਾਤ ਡੇਢ ਵਜੇ ਦੇ ਕਰੀਬ ਜਬਰਦਸਤ ਧਮਾਕਾ ਹੋਇਆ ਹੈ।ਜਿਸ ਦੇ ਕਾਰਨ ਧਮਾਕੇ ਵਿੱਚ ਚਾਰ ਦੁਕਾਨਾਂ ਦੀਆ ਛੱਤਾਂ ਉੱਡ ਗਈਆਂ।ਧਮਾਕੇ ਵਿੱਚ 21 ਸਾਲਾ ਨੌਜਵਾਨ ਰਾਜਤ ਮਿੱਤਲ ਦੀ ਮੌਤ ਹੋ ਗਈ।ਪਟਿਆਲਾ 'ਚ ਜਬਰਦਸਤ ਹੋਇਆ ਧਮਾਕਾ,ਇੱਕ ਨੌਜਵਾਨ ਦੀ ਹੋਈ ਮੌਤਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਮੋਤੀ ਮਹੱਲ ਤੋਂ ਤਕਰੀਬਨ ਚਾਰ ਕਿਲੋਮੀਟਰ ਦੂਰ ਮਿਰਚ ਮੰਡੀ ਦੇ ਗੋਦਾਮ ਵਿੱਚ ਰਾਤ ਦੇ ਡੇਢ ਵਜੇ ਹੋਇਆ।ਇਸ ਵਿੱਚ ਗੋਦਾਮ ਮਾਲਕ ਦੇ ਬੇਟੇ ਰਾਜਤ ਮਿੱਤਲ ਦੀ ਮੌਕੇ ‘ਤੇ ਮੌਤ ਹੋ ਗਈ। ਧਮਾਕਾ ਇੰਨਾ ਜਬਰਦਸਤ ਸੀ ਕਿ ਗੋਦਾਮ ਦਾ ਸ਼ਟਰ ਤਕਰੀਬਨ ਅੱਧਾ ਕਿਲੋਮੀਟਰ ਦੂਰ ਜਾ ਡਿੱਗਾ ਤੇ ਨਾਲ ਦੀਆ ਚਾਰ ਦੁਕਾਨਾਂ ਦੀਆਂ ਛੱਤਾਂ ਤੱਕ ਉੱਡ ਗਾਈਆਂ।ਪਟਿਆਲਾ 'ਚ ਜਬਰਦਸਤ ਹੋਇਆ ਧਮਾਕਾ,ਇੱਕ ਨੌਜਵਾਨ ਦੀ ਹੋਈ ਮੌਤਧਮਾਕੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆ ਤਿੰਨ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ।ਅੱਜ ਸਵੇਰ ਤੋਂ ਹੀ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਮਲਬਾ ਹਟਾਉਣ ਦਾ ਕੰਮ ਜਾਰੀ ਰਿਹਾ। ਇਸ ਮਗਰੋਂ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਬੰਬ ਸੁਕਐਡ ਤੇ ਫੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਜੋ ਖਰੜ ਫੋਰੈਂਸਿਕ ਲੈਬ ਵਿੱਚ ਜਾਂਚ ਲਈ ਭੇਜੇ ਗਏ।ਪੁਲੀਸ ਵੀ ਵੱਖ ਵੱਖ ਐਂਗਲਾਂ ਤੋਂ ਜਾਂਚ ਕਰ ਰਹੀ ਹੈ।ਪਟਿਆਲਾ 'ਚ ਜਬਰਦਸਤ ਹੋਇਆ ਧਮਾਕਾ,ਇੱਕ ਨੌਜਵਾਨ ਦੀ ਹੋਈ ਮੌਤਧਮਾਕਾ ਇੰਨਾ ਵੱਡਾ ਸੀ ਕਿ ਤਕਰੀਬਨ ਪੂਰੇ ਸ਼ਹਿਰ ਵਿੱਚ ਇਸ ਦੀ ਗੂੰਜ ਸੁਣੀ ਦਿੱਤੀ।ਪੁਲੀਸ ਦਾ ਕਹਿਣਾ ਹੈ ਕੇ ਫੋਰੈਂਸਿਕ ਜਾਂਚ ਮਗਰੋਂ ਹੀ ਪੁਖਤਾ ਜਾਣਕਾਰੀ ਮੁਹੱਈਆ ਹੋ ਸਕੇਗੀ।ਜੇਕਰ ਇਹ ਧਮਾਕਾ ਦਿਨ ਵਿੱਚ ਹੁੰਦਾ ਤਾਂ ਬਹੁਤ ਵੱਡਾ ਜਾਨੀ ਨੁਕਸਾਨ ਹੋਣ ਦਾ ਕਾਰਨ ਬਣਦਾ ਕਿਉਂਕਿ ਮਿਰਚ ਮੰਡੀ ਵਿੱਚ ਬੇਹਦ ਭੀੜ ਰਹਿੰਦੀ ਹੈ ਤੇ ਗੁੜ ਮੰਡੀ ਨੂੰ ਜਾਣ ਵਾਲੀ ਮੁੱਖ ਸੜਕ ਹੋਣ ਕਾਰਨ ਨੁਕਸਾਨ ਬਹੁਤ ਵੱਡਾ ਹੋਣਾ ਸੀ।
-PTCNews