ਪਟਿਆਲਾ ਨਗਰ ਨਿਗਮ ਵਾਰਡਾਂ ਦੀ ਹੱਦਬੰਦੀ ‘ਚ ਵੱਡੀ ਪੱਧਰ ‘ਤੇ ਕੀਤੀਆਂ ਤਬਦੀਲੀਆਂ

ਪਟਿਆਲਾ ਨਗਰ ਨਿਗਮ ਵਾਰਡਾਂ ਦੀ ਹੱਦਬੰਦੀ 'ਚ ਵੱਡੀ ਪੱਧਰ 'ਤੇ ਕੀਤੀਆਂ ਤਬਦੀਲੀਆਂ

ਪਟਿਆਲਾ ਨਗਰ ਨਿਗਮ ਵਾਰਡਾਂ ਦੀ ਹੱਦਬੰਦੀ ‘ਚ ਵੱਡੀ ਪੱਧਰ ‘ਤੇ ਕੀਤੀਆਂ ਤਬਦੀਲੀਆਂ: ਪਟਿਆਲਾ ਸਿਟੀ ਦੇ ਨਗਰ ਨਿਗਮ ਦੇ ਮੌਜੂਦਾ ਹਾਊਸ ਦੀ ਮਿਆਦ ਖਤਮ ਹੋਣ ਮਗਰੋਂ ਅਗਲੀਆਂ ਚੌਣਾਂ ਲਈ ਮੁਹਿੰਮ ਤੇਜ ਹੋ ਗਈ ਹੈ। ਜਿਸ ਦੇ ਤਹਿਤ ਵਾਰਡਬੰਦੀ ਦੀ ਸੂਚੀ ਤਿਆਰ ਕਰਕੇ ਅੱਜ ਨਗਰ ਨਿਗਮ ਵਿੱਚ ਲਾ ਦਿੱਤੀ ਹੈ।ਆਪਣੇ-ਆਪਣੇ ਵਾਰਡਾਂ ਦਾ ਲਿਸਟ ਮੁਤਾਬਿਕ ਪਤਾ ਕਰਨ ਲਈ ਇਸ ਸੂਚੀ ਦੇ ਨਾਲ ਨਕਸ਼ਾ ਵੀ ਜਾਰੀ ਕੀਤਾ ਗਿਆ ਹੈ। ਪਟਿਆਲਾ ਦਿਹਾਤੀ ਹਲਕੇ ਨੂੰ ਇਸ ਵਾਰ 60 ਵਾਰਡਾਂ ‘ਚੋਂ ਤਕਰੀਬਨ ਅੱਧਾ ਹਿੱਸਾ  ਮਿਲ ਗਿਆ ਹੈ।ਜਿਸ ਵਿੱਚ ਵਾਰਡ ਨੰ 2 ਤੋਂ ਲੈ ਕੇ 29 ਤੱਕ ਪਟਿਆਲਾ ਦਿਹਾਤੀ ਹਲਕੇ ਵਿੱਚ  ਬਣਾਏ ਗਏ ਹਨ, ਜਿਨ੍ਹਾਂ  ‘ਚੋਂ 2 ਵਾਰਡ ਨੰਬਰ 17 ਅਤੇ 18 ਸਨੌਰ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਪਟਿਆਲਾ ਸ਼ਹਿਰੀ ਖੇਤਰ ਦੇ ਬਣਾਏ ਗਏ ਹਨ।ਪਟਿਆਲਾ ਨਗਰ ਨਿਗਮ ਵਾਰਡਾਂ ਦੀ ਹੱਦਬੰਦੀ 'ਚ ਵੱਡੀ ਪੱਧਰ 'ਤੇ ਕੀਤੀਆਂ ਤਬਦੀਲੀਆਂਕੁੱਝ ਆਗਿਆਂ ਦਾ ਕਹਿਣਾ ਹੈ ਕਿ ਇਸ ਵਾਰ ਵੱਡੀ ਪੱਧਰ ‘ਤੇ ਵਾਰਡਾਂ ਵਿੱਚ  ਫੇਰਬਦਲ ਵੀ ਹੋ ਗਿਆ  ਹੈ।ਨਗਰ ਨਿਗਮ  ਦੀਆਂ ਅਗਲੀਆਂ ਚੋਣਾਂ ਲਈ ਬਣਾਈ ਗਈ ਸੂਚੀ ਵਿੱਚ  ਐਤਕੀਂ ਵਾਰਡਾਂ ਦੀ ਹੱਦਬੰਦੀ ਕਰਨ ਸਮੇਂ ਵੱਡੀ ਪੱਧਰ ‘ਤੇ ਤਬਦੀਲੀਆਂ ਕੀਤੀਆਂ ਗਈਆਂ ਹਨ। ਤਕਰੀਬਨ ਹਰ ਵਾਰਡ ਦਾ ਖੇਤਰ ਬਦਲ ਗਿਆ  ਹੈ।ਜਾਣਕਾਰੀ ਅਨੁਸਾਰ ਐਤਕੀਂ ਨਵੀਂ ਵਾਰਡਬੰਦੀ ਇਸ ਹਿਸਾਬ  ਨਾਲ ਤਿਆਰ  ਕੀਤੀ ਗਈ ਹੈ ਕਿ ਸੱਤਾਧਾਰੀ ਧਿਰ  ਦੇ ਕੌਂਸਲਰ ਵੱਧ ਤੋਂ ਵੱਧ ਗਿਣਤੀ ਵਿੱਚ ਜਨਰਲ ਹਾਊਸ ‘ਚ ਪਹੁੰਚਣ। ਜਿਸ ਵਿੱਚ ਕੁੱਝ ਆਗੂ ਖੁਸ ਦੇਖੇ ਗਏ ਪਰ ਕੁੱਝ ਆਗੂ ਦੁੱਖੀ ਦੇਖੇ ਗਏ ਜਿਸ ਦਾ ਕਾਰਨ ਕਿ ਕਈ ਵਾਰਡਾਂ ਦੇ ਰਾਖਵਾਂਕਰਨ ਵਿੱਚ ਆ ਜਾਣ ਨਾਲ ਜਿੱਥੇ ਹੋਰ ਪਾਰਟੀਆਂ ਦੇ ਆਗੂ ਵਿੱਚ ਗਮੀ ਹੈਪਟਿਆਲਾ ਨਗਰ ਨਿਗਮ ਵਾਰਡਾਂ ਦੀ ਹੱਦਬੰਦੀ 'ਚ ਵੱਡੀ ਪੱਧਰ 'ਤੇ ਕੀਤੀਆਂ ਤਬਦੀਲੀਆਂਉੱਥੇ  ਸੱਤਾਧਾਰੀ ਪਾਰਟੀ ਕਾਂਗਰਸ ਦੇ ਆਗੂ ਵੀ ਗਮੀ ਵਿੱਚ ਹਨ।ਜਦ ਕਿ ਕੁਝ ਆਗੂਆਂ ਦਾ ਕਹਿਣਾ  ਸੀ ਕਿ ਉਨ੍ਹਾਂ ਦਾ ਵਾਰਡ ਔਰਤਾਂ ਲਈ ਰਾਖਵਾਂ ਹੋ ਗਿਆ  ਹੈ, ਹੁਣ ਕੌਂਸਲਰਸ਼ਿਪ  ਲਈ ਅਜਹੇ ਆਗੂ ਆਪਣੀ ਪਤਨੀ ਨੂੰ ਚੋਣ ਮੈਦਾਨ ਵਿੱਚ  ਉਤਾਰਨ ਲਈ ਚਾਰਾਜੋਈ ਕਰਨਗੇ। ਲੰਘੇ ਜਨਰਲ ਹਾਊਸ ਵਿੱਚ  ਅਕਾਲੀ ਦਲ ਦੇ 34 ਤੇ ਭਾਜਪਾ ਦੇ 9 ਕੌਂਸਲਰ ਸਨ, ਜਦਕ ਕਿ  ਕਾਂਗਰਸ ਦੇ 7 ਕੌਂਸਲਰ ਸਨ।