Advertisment

ਪਤਨੀ ਤੋਂ ਪਿੱਛਾ ਛੁਡਾਉਣ ਲਈ ਪਤੀ ਨੇ ਕਰਵਾਇਆ ਕਾਤਲਾਨਾ ਹਮਲਾ,ਬੱਚੇ ਦੀ ਮੌਤ

author-image
Shanker Badra
New Update
ਪਤਨੀ ਤੋਂ ਪਿੱਛਾ ਛੁਡਾਉਣ ਲਈ ਪਤੀ ਨੇ ਕਰਵਾਇਆ ਕਾਤਲਾਨਾ ਹਮਲਾ,ਬੱਚੇ ਦੀ ਮੌਤ
Advertisment
ਪਤਨੀ ਤੋਂ ਪਿੱਛਾ ਛੁਡਾਉਣ ਲਈ ਪਤੀ ਨੇ ਕਰਵਾਇਆ ਕਾਤਲਾਨਾ ਹਮਲਾ,ਬੱਚੇ ਦੀ ਮੌਤ:ਸੰਗਰੂਰ ਪੁਲਿਸ ਨੇ ਲੁੱਟਖੋਹ ਤੇ ਕਾਤਲਾਨਾ ਹਮਲੇ ਦੇ ਇੱਕ ਹਾਈਪ੍ਰੋਫਾਇਲ ਮਾਮਲੇ ਨੂੰ ਸੁਲਝਾਉਣ 'ਚ ਸਫਲਤਾ ਹਾਸਿਲ ਕੀਤੀ ਹੈ,ਜਿਸ ਵਿੱਚ ਜਖਮੀ ਔਰਤ ਦੇ ਪਤੀ ਵੱਲੋਂ ਹੀ ਪਿੱਛਾ ਛੁਡਵਾਉਣ ਲਈ ਪਤਨੀ ਤੇ ਗੋਲੀ ਚਲਵਾਈ ਗਈ ਸੀ,ਜਿਸ ਦੌਰਾਨ ਉਸਦੇ ਪੇਟ ਵਿੱਚ ਪਲਦੇ ਬੱਚੇ ਦੀ ਮੌਤ ਹੋ ਗਈ ਸੀ।ਪਤਨੀ ਤੋਂ ਪਿੱਛਾ ਛੁਡਾਉਣ ਲਈ ਪਤੀ ਨੇ ਕਰਵਾਇਆ ਕਾਤਲਾਨਾ ਹਮਲਾ,ਬੱਚੇ ਦੀ ਮੌਤਸੰਗਰੂਰ ਦੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਦੀਪ ਸਿੰਘ ਨਾਮ ਦਾ ਵਿਅਕਤੀ ਆਪਣੀ ਪਤਨੀ ਰਿੰਪੂ ਨੂੰ ਉਸਦੇ ਪੇਕੇ ਪਿੰਡ ਰੱਤਾਖੇੜਾ(ਹਰਿਆਣਾ) ਤੋਂ ਲੈ ਕੇ ਆ ਰਿਹਾ ਸੀ ਤਾਂ ਰਸਤੇ 'ਚ ਘੱਗਰ ਪੁੱਲ ਕੋਲ ਕੁਝ ਬਦਮਾਸਾਂ ਨੇ ਉਸਦੀ ਸਵਿਫਟ ਕਾਰ ਘੇਰ ਕੇ ਨਗਦੀ ਤੇ ਗਹਿਣੇ ਲੁੱਟ ਲਏ ਤੇ ਰਿੰਪੂ ਨੂੰ ਗੋਲੀ ਮਾਰ ਦਿੱਤੀ ਜਿਸ ਨਾਲ ਉਸਦੇ ਪੇਟ ਵਿੱਚ ਪਲਦੇ 7 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ।ਪਤਨੀ ਤੋਂ ਪਿੱਛਾ ਛੁਡਾਉਣ ਲਈ ਪਤੀ ਨੇ ਕਰਵਾਇਆ ਕਾਤਲਾਨਾ ਹਮਲਾ,ਬੱਚੇ ਦੀ ਮੌਤਤਫਤੀਸ ਦੌਰਾਨ ਪੁਲਿਸ ਨੂੰ ਰਿੰਪੂ ਦੇ ਘਰਵਾਲੇ ਤੇ ਸੱਕ ਹੋਇਆ ਤੇ ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ ਕਿ ਸੰਦੀਪ ਕੁਮਾਰ ਆਪਣੀ ਪਤਨੀ ਨੂਂ ਪਸੰਦ ਨਹੀਂ ਕਰਦਾ ਸੀ ਤੇ ਉਸਤੋਂ ਪਿੱਛਾ ਛੁਡਾਉਣ ਲਈ ਹੀ ਉਸਨੇ ਆਪਣੇ ਦੋਸਤਾਂ ਨਾਲ ਮਿਲ ਕੇ ਇਹ ਸਾਜਿਸ ਰਚੀ ਸੀ।ਪਤਨੀ ਤੋਂ ਪਿੱਛਾ ਛੁਡਾਉਣ ਲਈ ਪਤੀ ਨੇ ਕਰਵਾਇਆ ਕਾਤਲਾਨਾ ਹਮਲਾ,ਬੱਚੇ ਦੀ ਮੌਤਸੰਗਰੂਰ ਪੁਲਿਸ ਨੇ ਸੰਦੀਪ ਸਿੰਘ ਤੇ ਉਸਦੇ ਦੋਸਤਾਂ ਰਜਤ ਅਤੇ ਸੁਰਿੰਦਰ ਸਰਮਾਂ ਵਾਸੀ ਮੂਣਕ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਪਾਸੋਂ 315 ਬੋਰ ਪਿਸਤੌਲ ਸਮੇਤ ਨਗਦੀ ਤੇ ਗਹਿਣੇ ਵੀ ਬਰਾਮਦ ਕਰ ਲਏ ਹਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment