ਪਤਨੀ ਨੂੰ ਦਰਦਨਾਕ ਮੌਤ ਦੇਣ ਵਾਲੇ ਨੂੰ ਅਦਾਲਤ ਨੇ ਸੁਣਾਈ ਇਹ ਸਜ਼ਾ! 

By Joshi - February 06, 2018 3:02 pm

ਪਤਨੀ ਨੂੰ ਦਰਦਨਾਕ ਮੌਤ ਦੇਣ ਵਾਲੇ ਨੂੰ ਅਦਾਲਤ ਨੇ ਸੁਣਾਈ ਇਹ ਸਜ਼ਾ! : ਜਲ਼ੰਧਰ 'ਚ ਜ਼ਿਲਾ ਸੈਸ਼ਨ ਜੱਜ ਐੱਨ. ਕੇ. ਗਰਗ ਦੀ ਅਦਾਲਤ ਵੱਲੋਂ ਤਪਨੀ ਦੇ ਕਤਲ ਦੇ ਮਾਮਲੇ 'ਚ ਪਤੀ ਨੂੰ ਉਮਰਕੈਦ, 13 ਹਜ਼ਾਰ ਰੁਪਏ ਜੁਰਮਾਨਾ ਦੇਣ ਦੀ ਸਜ਼ਾ ਸੁਣਾਈ ਗਈ ਹੈ।

ਦੱਸ ਦੇਈਏ ਕਿ ਗੀਤਾ ਪਤਨੀ ਸੁਨੀਲ ਕੁਮਾਰ ਵਾਸੀ ਜਲੰਧਰ ਨੂੰ ਉਸਦੇ ਸਹੁਰੇ ਪਰਿਵਾਰ ਵੱਲੋਂ ਦਾਜ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ, ਜਿਸ ਤੋਂ ਬਾਅਦ ਉਸਦਾ ਕਤਲ ਕਰ ਦਿੱਤਾ ਗਿਆ ਸੀ।
ਪਤਨੀ ਨੂੰ ਦਰਦਨਾਕ ਮੌਤ ਦੇਣ ਵਾਲੇ ਨੂੰ ਅਦਾਲਤ ਨੇ ਸੁਣਾਈ ਇਹ ਸਜ਼ਾ! ਇਸ ਮਾਮਲੇ 'ਚ ਪਤੀ ਸੁਨੀਲ ਕੁਮਾਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਅਦਾਲਤ ਵੱਲੋਂ ਉਸਨੂੰ ਉਮਰਕੈਦ, 13 ਹਜ਼ਾਰ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ 'ਤੇ ਇਕ ਸਾਲ ਹੋਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ ਹੈ।

2015 'ਚ ਮ੍ਰਿਤਕਾ ਗੀਤਾ ਦੇ ਪਿਤਾ ਨੇ ਆਪਣੀ ਬੇਟੀ ਦੇ ਸਹੁਰੇ ਪਰਿਵਾਰ ਵੱਲੋਂ ਦਾਜ ਲਈ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ, ਅਤੇ ਉਹਨਾਂ ਨੇ ਹੀ ਪੁਲਿਸ ਨੂੰ ਗੀਤਾ ਦੀ ਚਾਕੂ ਨਾਲ ਕਈ ਤਿੱਖੇ ਵਾਰ ਕਰ ਹੱਤਿਆ ਕਰਨ ਦਾ ਦੋਸ਼ ਆਪਣੇ ਜਵਾਈ 'ਤੇ ਲਗਾਏ ਸਨ।
ਪਤਨੀ ਨੂੰ ਦਰਦਨਾਕ ਮੌਤ ਦੇਣ ਵਾਲੇ ਨੂੰ ਅਦਾਲਤ ਨੇ ਸੁਣਾਈ ਇਹ ਸਜ਼ਾ! ਦੱਸਣਯੋਗ ਹੈ ਕਿ ਕਪੂਰਥਲਾ ਵਾਸੀ ਜਗਦੀਸ਼ ਚੰਦਰ ਦੀ ਬੇਟੀ ਗੀਤਾ ਦਾ ਵਿਆਹ ਜਲੰਧਰ ਵਾਸੀ ਸੁਨੀਲ ਕੁਮਾਰ ਨਾਲ ਹੋਇਆ ਸੀ, ਜੋ ਕਿ ਇੱਕ ਪ੍ਰੇਮ ਵਿਆਹ ਸੀ। ਪਰ ਬਾਅਦ 'ਚ ਗੀਤਾ ਨੂੰ ਦਾਜ ਲਈ ਤੰਗ ਪਰੇਸ਼ਾਨ ਕੀਤਾ ਜਾਣ ਲੱਗਿਆ ਸੀ।

—PTC News

adv-img
adv-img