‘ਪਦਮਾਵਤੀ’ ਦੇ ਸਮਰਥਨ ‘ਚ ਅੱਗੇ ਆਈ ਫ਼ਿਲਮ ਇੰਡਸਟਰੀ,ਕੱਲ ਕਰੇਗੀ ਬਲੈਕਆਊਟ

'ਪਦਮਾਵਤੀ' ਦੇ ਸਮਰਥਨ 'ਚ ਅੱਗੇ ਆਈ ਫ਼ਿਲਮ ਇੰਡਸਟਰੀ,ਕੱਲ ਕਰੇਗੀ ਬਲੈਕਆਊਟ

‘ਪਦਮਾਵਤੀ’ ਦੇ ਸਮਰਥਨ ‘ਚ ਅੱਗੇ ਆਈ ਫ਼ਿਲਮ ਇੰਡਸਟਰੀ,ਕੱਲ ਕਰੇਗੀ ਬਲੈਕਆਊਟ:ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਦੀਪਿਕਾ ਪਾਦੂਕੋਣ,ਰਣਵੀਰ ਸਿੰਘ ਤੇ ਸ਼ਾਹਿਦ ਕਪੂਰ ਦੀ ਅਭਿਨੈ ਫਿਲਮ ‘ਪਦਮਾਵਤੀ’ ਦੀ ਰਿਲੀਜ਼ਿੰਗ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਜੋ ਰੁੱਕਣ ਦਾ ਨਾਂ ਹੀ ਨਹੀਂ ਲੈ ਰਿਹਾ।'ਪਦਮਾਵਤੀ' ਦੇ ਸਮਰਥਨ 'ਚ ਅੱਗੇ ਆਈ ਫ਼ਿਲਮ ਇੰਡਸਟਰੀ,ਕੱਲ ਕਰੇਗੀ ਬਲੈਕਆਊਟਫ਼ਿਲਮ ਨੂੰ ਲੈ ਕੇ ਹੋ ਰਹੇ ਵਿਰੋਧ ‘ਚ ‘ਆਈ.ਐੱਫ.ਟੀ.ਡੀ. ਏ’ ਫਿਲਮ ਐਂਡ ਟੇਲੀਵਿਜ਼ਨ ਉਦਯੋਗ 20 ਹੋਰਨਾਂ ਸੰਸਥਾਵਾਂ ਨਾਲ ਮਿਲ ਕੇ ਫ਼ਿਲਮ ਪ੍ਰਤੀ ਸਮਰਥਨ ਜਤਾਉਣ ਲਈ, ”ਵਿਅਕਤੀਗਤ ਰਚਨਾਤਮਕਤਾ ਅਤੇ ਅਭਿਨੈਵਿਅਕਤੀ ਦੀ ਆਜਾਦੀ ਦੀ ਸੁਰੱਖਿਆ ਲਈ” 15 ਮਿੰਟ ਦੇ ‘ਬਲੈਕਆਊਟ’ ਦੀ ਯੋਜਨਾ ਬਣਾ ਰਿਹਾ ਹੈ।ਆਈ.ਐੱਫ.ਟੀ.ਡੀ.ਏ. ਦੇ ਅਸ਼ੋਕ ਪੰਡਤ ਨੇ ਇਸ ਯੋਜਨਾ ਦੀ ਪੁਸ਼ਟੀ ਕਰਦੇ ਹੋਏ ਆਈ.ਏ.ਐੱਨ.ਐੱਸ. ਨੂੰ ਦੱਸਿਆ, ”ਅਸੀਂ ‘ਪਦਮਾਵਤੀ’ ਤੇ ਸੰਜੇ ਲੀਲਾ ਭੰਸਾਲੀ ਨੂੰ ਆਪਣਾ ਸਮਰਥਨ ਦੇਣਾ ਜਾਰੀ ਰੱਖਾਂਗੇ ਕਿਉਂਕਿ ਆਪਣੇ ਤਰੀਕੇ ਨਾਲ ਕਹਾਣੀ ਦੱਸਣਾ ਇਕ ਰਚਨਾਤਮਕ ਸ਼ਖਸ ਦਾ ਬੁਨਿਆਦੀ ਅਧਿਕਾਰ ਹੈ।'ਪਦਮਾਵਤੀ' ਦੇ ਸਮਰਥਨ 'ਚ ਅੱਗੇ ਆਈ ਫ਼ਿਲਮ ਇੰਡਸਟਰੀ,ਕੱਲ ਕਰੇਗੀ ਬਲੈਕਆਊਟਉਨ੍ਹਾਂ ਨੇ ਕਿਹਾ, ”ਸੰਜੇ ਲੀਲਾ ਭੰਸਾਲੀ ਇੱਕ ਜਿੰਮੇਦਾਰ ਫਿਲਮਕਾਰ ਹੈ ਤੇ ਇਤਿਹਾਸ ਨਾਲ ਸੰਬੰਧਿਤ ਫਿਲਮ ਬਣਾਉਣਾ ਸੋਖਾ ਕੰਮ ਨਹੀਂ ਸਗੋਂ ਇਕ ਵੱਡੀ ਜਿੰਮੇਦਾਰੀ ਹੈ।ਫਿਲਮ ਦੇ ਨਾਲ ਆਪਣੀ ਏਕਤਾ ਤੇ ਸਮਰਥਨ ਦਰਸਾਉਣ ਲਈ ਸਾਨੂੰ ਐਤਵਾਰ 15 ਮਿੰਟ ਲਈ ਬਲੈਕਆਊਟ ਲਈ ਇਕੱਠੇ ਹੋਣਾ ਹੋਵੇਗਾ।ਜਦੋਂ ਮੁੰਬਈ ‘ਚ ਸਾਰੇ ਸ਼ੂਟਿੰਗ ਯੂਨਿਟਾਂ ਦੀ ਰੋਸ਼ਨੀ ਬੁੱਝਾ ਦਿੱਤੀ ਜਾਵੇਗੀ ਤੇ ਕੋਈ ਸ਼ੂਟਿੰਗ ਨਹੀਂ ਹੋਵੇਗੀ।ਪੰਡਤ ਨੇ ਕਿਹਾ ਕਿ ਉਹ ਸਾਰੇ ਫਿਲਮਾਂ ਦਾ ਵਿਰੋਧ ਕਰਨ ਵਾਲਿਆਂ ਤੇ ਨਿਰਮਾਤਾਵਾਂ ਤੇ ਕਲਾਕਾਰਾਂ ਨੂੰ ਧਮਾਉਣ ਵਾਲੀ ਗੈਰ-ਸੰਸਥਾਗਤ ਸੰਸਥਾਵਾਂ ਦਾ ਕੜਾ ਵਿਰੋਧ ਕਰਦੇ ਹਨ।'ਪਦਮਾਵਤੀ' ਦੇ ਸਮਰਥਨ 'ਚ ਅੱਗੇ ਆਈ ਫ਼ਿਲਮ ਇੰਡਸਟਰੀ,ਕੱਲ ਕਰੇਗੀ ਬਲੈਕਆਊਟਇਸ ਮਹੀਨੇ ਦੀ ਸ਼ੁਰੂਆਤ ‘ਚ ਆਈ.ਐੱਫ.ਟੀ.ਡੀ.ਏ. ਹੋਰਨਾਂ ਫਿਲਮ ਸੰਗਠਨਾਂ ਨਾਲ ‘ਪਦਮਾਵਤੀ’ ਦੇ ਸਮਰਥਨ ‘ਚ ਅੱਗੇ ਆਈ ਸੀ।ਇਸ ਵਿਵਾਦ ਦੀ ਸ਼ੁਰੂਆਤ ਇਸ ਧਾਰਨਾ ਤੋਂ ਸ਼ੁਰੂ ਹੋਈ ਕਿ ਫਿਲਮ ‘ਚ ਰਾਣੀ ਪਦਮਾਵਤੀ ਤੇ ਅਲਾਊਦੀਨ ਖਿਲਜੀ ‘ਚ ਕੁਝ ਇਤਰਾਜ਼ਯੋਗ ਦ੍ਰਿਸ਼ ਹਨ,ਜਿਸ ਨਾਲ ਰਾਜਪੂਤ ਕਮਿਊਨਿਟੀ ਦੀਆਂ ਭਾਵਨਾਵਾਂ ਨੂੰ ਠੇਸ ਪੁੱਜ ਸਕਦੀ ਹੈ।'ਪਦਮਾਵਤੀ' ਦੇ ਸਮਰਥਨ 'ਚ ਅੱਗੇ ਆਈ ਫ਼ਿਲਮ ਇੰਡਸਟਰੀ,ਕੱਲ ਕਰੇਗੀ ਬਲੈਕਆਊਟਫਿਲਮ ਤੇ ਟੀ.ਵੀ. ਉਦਯੋਗ ਦੇ ਕਮਿਊਨਿਟੀ ‘ਮੈਂ ਆਜਾਦ ਹਾਂ’ ਨਾਮਕ ਬਲੈਕਆਊਟ ਵਿਰੋਧ ਪ੍ਰਦਰਸ਼ਨ ‘ਚ 26 ਨਵੰਬਰ ਨੂੰ ਸ਼ਾਮਲ ਹੋਣਗੇ।ਇਸ ਦਾ ਆਯੋਜਨ ਫਿਲਮ ਸਿਟੀ ਦੇ ਮੁੱਖ ਪ੍ਰਵੇਸ਼ ਦੁਆਰ ‘ਤੇ ਦੁਪਿਹਰ 3:30 ਵਜੇ ਤੋਂ ਹੋਵੇਗਾ।
-PTCNews