ਪਲਾਸਟਿਕ ਦੀਆਂ ਬੋਤਲਾਂ ਦੀ ਬਣਨ ਲੱਗੀ ਈਕੋ ਵਾਲ

ਪਲਾਸਟਿਕ ਦੀਆਂ ਬੋਤਲਾਂ ਦੀ ਬਣਨ ਲੱਗੀ ਈਕੋ ਵਾਲ:ਸ਼ਹਿਰ ਨੂੰ ਸਾਫ ਸੁਥਰਾ ਅਤੇ ਸੋਹਣਾ ਬਣਾਉਣ ਦੇ ਲਈ ਮਿਸਨ ਕਲੀਨ ਸੰਸਥਾ ਜਲੰਧਰ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਿੱਚ ਕੰਮ ਕਰ ਰਹੀ ਹੈ।ਸਵੱਛਤਾ ਤੋਂ ਬਾਅਦ ਹੁਣ ਰੀਸਾਈਕਲਿੰਗ ਵੱਲ ਕਦਮ ਵਧਾਉਂਦਿਆਂ ਸ਼ਹਿਰ ਵਿੱਚ ਅਨੋਖਾ ਪ੍ਰਾਜੈਕਟ ਸ਼ੁਰੂ ਕਰਨ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ।ਪਲਾਸਟਿਕ ਦੀਆਂ ਬੋਤਲਾਂ ਦੀ ਬਣਨ ਲੱਗੀ ਈਕੋ ਵਾਲਜਿਸ ਅਧੀਨ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਵਿੱਚ ਪਹਿਲੀ ਵਾਰ ਪਲਾਸਟਿਕ ਦੀਆਂ ਖਾਲੀ ਬੋਤਲਾਂ ਨਾਲ ਈਕੋ ਵਾਲ ਤਿਆਰ ਕੀਤੀ ਜਾਵੇਗੀ।ਇਸ ਈਕੋ ਵਾਲ ਨੂੰ ਬਣਾਉਣ ਲਈ ਜਿੱਥੇ ਵੇਸਟ ਮਟੀਰੀਅਲ ਦੀ ਵਰਤੋਂ ਕੀਤੀ ਜਾਵੇਗੀ।ਉਥੇ ਇਹ ਕੰਧ ਕਾਫ਼ੀ ਮਜਬੂਤ ਹੋਵਗੀ । ਮਿਸਨ ਕਲੀਨ ਦੇ ਮੈਂਬਰਾਂ ਦੇ ਦੱਸਿਆ ਹੈ ਕਿ ਪਹਿਲੀ ਵਾਰ ਸਹਿਰ ਵਿੱਚ ਈਕੋ ਵਾਰ ਬਣਾਉਣ ਦੀ ਕੋਸਿਸ ਕੀਤੀ ਜਾ ਰਹੀ ਹੈ।ਪਲਾਸਟਿਕ ਦੀਆਂ ਬੋਤਲਾਂ ਦੀ ਬਣਨ ਲੱਗੀ ਈਕੋ ਵਾਲਸੰਸਥਾ ਨੇ ਇਸ ਪ੍ਰਾਜੈਕਟ ਲਈ ਸੈਂਕੜਿਆਂ ਦੀ ਗਿਣਤੀ ਵਿੱਚ ਮਿਨਰਲ ਵਾਟਰ ਅਤੇ ਕੋਕ ਦੀਆਂ ਆਦਿ ਖਾਲੀ ਬੋਤਲਾਂ ਸਹਿਰ ਦੇ ਵੱਖ-ਵੱਖ ਹੋਟਲਾਂ ਅਤੇ ਰੈਸਟੋਰਿਆਂ ਤੋਂ ਇਕੱਠੀਆਂ ਕੀਤੀਆਂ ਗਈਆ ਹਨ। ਈਕੋ ਵਾਲ ਬਣਾਉਣ ਦੇ ਲਈ ਖਾਲੀ ਬੋਤਲਾਂ ਵਿੱਚ ਉਹ ਰੇਤ ਭਰੀ ਗਈ ਹੈ ਜੋ ਫੈਕਟਰੀਆਂ ਵਿੱਚੋਂ ਵੇਸਟ ਦੇ ਰੂਪ ਵਿੱਚ ਨਿਕਲਦੀ ਹੈ।ਪਲਾਸਟਿਕ ਦੀਆਂ ਬੋਤਲਾਂ ਦੀ ਬਣਨ ਲੱਗੀ ਈਕੋ ਵਾਲਉਨ੍ਹਾਂ ਨੇ ਦੱਸਿਆ ਕਿ ਰੇਤ ਭਰਨ ਤੋਂ ਖਾਲੀ ਬੋਤਲਾਂ ਪੱਥਰਾਂ ਨਾਲੋਂ ਵੀ ਮਜਬੂਤ ਦਿੱਸਦੀਆਂ ਹਨ। ਉਨ੍ਹਾਂ ਨੇ ਪਿਛਲੀ ਦਿਨੀਂ ਕੈਂਬ੍ਰਜਿ ਸਕੂਲ ਦੇ ਨੇੜੇ ਸਪਾਟ ਤੇ ਜਾ ਕੇ ਆਪਣੇ ਹੱਥੀਂ ਕੰਮ ਕੀਤਾ ।ਸੰਸਥਾ ਦੀ ‘ਕੋਸ਼ਿਸ ਹੈ ਕਿ ਇਸ ਅਨੋਖੇ ਆਈਡੀਏ ਦਾ ਸ਼ਹਰਿ ਵਿੱਚ ਪ੍ਰਚਾਰ ਕੀਤਾ ਜਾਵੇ, ਤਾਂ ਜੋ ਲੋਕ ਵੀ ਵੇਸਟ ਮਟੀਰੀਅਲ ਨੂੰ ਵਰਤੋਂ ਵਿੱਚ ਲਿਆ ਸਕਣ। ਅਜਿਹੇ ਪ੍ਰਾਜੈਕਟ ਦੀ ਦਿਸ਼ਾ ਵਿੱਚ ਅੱਗੇ ਵੱਧਣ ।ਪਲਾਸਟਿਕ ਦੀਆਂ ਬੋਤਲਾਂ ਦੀ ਬਣਨ ਲੱਗੀ ਈਕੋ ਵਾਲ