ਮੁੱਖ ਖਬਰਾਂ

ਪਹਿਲਾਂ ਗੁੱਤ ਕੁੱਟਣ ਦਾ ਲਾਇਆ ਇਲਜ਼ਾਮ, ਫਿਰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ!

By Joshi -- August 21, 2017 2:08 pm -- Updated:Feb 15, 2021
ਦੇਸ਼ ਭਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੁੜੀਆਂ/ਔਰਤਾਂ ਦੀਆਂ ਚੋਟੀਆਂ/ਗੁੱਤਾਂ ਕੱਟੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਕਿਸੇ ਅਨੁਸਾਰ ਇਹ ਗੁੱਤਾਂ ਕੋਈ ਚੁੜੇਲ ਕੱਟ ਰਹੀ ਹੈ, ਜਦਕਿ ਕੁਝ ਲੋਕ ਕਹਿ ਰਹੇ ਹਨ ਕਿ ਇਹਨਾਂ ਗੁੱਤਾਂ ਨੂੰ ਕੱਟਣ ਪਿੱਛੇ ਕਿਸੇ ਸ਼ਰਾਰਤੀ ਅਨਸਰ ਦਾ ਹੱਥ ਹੈ।

ਇਸੇ ਦੌਰਾਨ ਗੁੱਤਾਂ ਕੱਟਣ ਦਾ ਜ਼ਿੰਮੇਵਾਰ ਇੱਕ ਕੀੜੇ ਨੁੰ ਵੀ ਬਣਾਇਆ ਗਿਆ ਸੀ ਅਤੇ ਵੀਡੀਓਜ਼ ਵੀ ਬਹਤ ਵਾਇਰਲ ਹੋਈਆਂ ਸੀ।
ਇਹ ਘਟਨਾਵਾਂ ਪੰਜਾਬ,ਉਤਰਾਖੰਡ ਅਤੇ ਰਾਜਸਥਾਨ ਤੋਂ ਇਲਾਵਾ ਹੋਰ ਕਈ ਜ਼ਿਲਿਆਂ ਵਿੱਚ ਵੀ ਵਾਪਰੀਆਂ ਹਨ।

ਹੁਣੇ ਆਈ ਖਬਰ ਅਨੁਸਾਰ ਰਾਧਾਨਗਰ ਥਾਣਾ ਖੇਤਰ (ਸਾਹਿਬਗੰਜ, ਝਾਰਖੰਡ) ਵਿਖੇ ਲੋਕਾਂ ਨੇ ਗੁੱਤਾਂ ਕੱਟਣ ਪਿੱਛੇ ਇਕ ਔਰਤ ਨੂੰ ਕਸੂਰਵਾਰ ਦੱਸਿਆ। ਸਿਰਫ ਇੰ੍ਹਨਾ ਹੀ ਨਹੀਂ, ਉਸ 'ਤੇ ਇਹ ਇਲਜ਼ਾਮ ਲੱਗਣ ਮਗਰੋਂ ਲੋਕਾਂ ਨੇ ਉਸਨੂੰ ਕੁੱਟਣਾ ਮਾਰਨ ਸ਼ੁਰੂ ਕਰ ਦਿੱਤਾ ਜਿਸ ਕਾਰਨ ਉਸਦੀ ਮੌਤ ਹੋਣ ਦੀ ਖਬਰ ਹੈ।
ਪਹਿਲਾਂ ਗੁੱਤ ਕੁੱਟਣ ਦਾ ਲਾਇਆ ਇਲਜ਼ਾਮ, ਫਿਰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ!ਮਿਲੀ ਜਾਣਕਾਰੀ ਅਨੁਸਾਰ ਔਰਤ ਦਾ ਨਾਮ ਗੋਲਬਤੀ ਦੇਵੀ ਦੱਸਿਆ ਜਾ ਰਿਹਾ ਹੈ।

ਇਸ ਮਾਮਲੇ 'ਚ ਕੁਝ ਬੰਦਿਆਂ ਨੂੰ ਬੰਦੀ ਬਣਾਇਆ ਗਿਆ ਹੈ ਪਰ ਲੋਕਾਂ ਨੇ ਪੁਲਿਸ ਥਾਣੇ 'ਤੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਨਾਲ ਪੁਲਿਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪੁਲਿਸ ਨੇ ਵੀ ਜਵਾਬ 'ਚ ਫਾਇਰਿੰਗ ਕੀਤੀ ਅਤੇ ਲਾਠੀਚਾਰਜ ਕਰ ਕੇ ਲੋਕਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ।

ਐਸਪੀ ਦੇ ਅਨੁਸਾਰ ਕੇਸ ਜਾਂਚ ਅਧੀਨ ਹੈ ਅਤੇ ਕੁੱਟ-ਕੁੱਟ ਕੇ ਹੱਤਿਆ ਕਰਨ ਦੋਸ਼ੀਆਂ ਖਿਲਾਫ ਐਫ ਆਈ ਆਰ ਦਰਜ ਵੀ ਕੀਤੀ ਜਾਵੇਗੀ।

—PTC News

 

  • Share