ਪਹਿਲੀ ਪਤਨੀ ਵਾਂਗ ਬੋਨੀ ਕਪੂਰ ਦੀ ਦੂਸਰੀ ਪਤਨੀ ਦੀ ਵੀ ਰਹਿ ਗਈ ਇਹ ਖਵਾਹਿਸ਼ ਅਧੂਰੀ

ਪਹਿਲੀ ਪਤਨੀ ਵਾਂਗ ਬੋਨੀ ਕਪੂਰ ਦੀ ਦੂਸਰੀ ਪਤਨੀ ਦੀ ਵੀ ਰਹੀ ਇਹ ਖਵਾਹਿਸ਼ ਅਧੂਰੀ
ਪਹਿਲੀ ਪਤਨੀ ਵਾਂਗ ਬੋਨੀ ਕਪੂਰ ਦੀ ਦੂਸਰੀ ਪਤਨੀ ਦੀ ਵੀ ਰਹੀ ਇਹ ਖਵਾਹਿਸ਼ ਅਧੂਰੀ

ਪਹਿਲੀ ਪਤਨੀ ਵਾਂਗ ਬੋਨੀ ਕਪੂਰ ਦੀ ਦੂਸਰੀ ਪਤਨੀ ਦੀ ਵੀ ਰਹੀ ਇਹ ਖਵਾਹਿਸ਼ ਅਧੂਰੀ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਦਿਹਾਂਤ ਹੋਣ ਨਾਲ ਪੂਰੇ ਦੇਸ਼ ਅਤੇ ਫਿਲਮ ਜਗਤ ‘ਚ ਸੋਗ ਦੀ ਲਹਿਰ ਹੈ। ਸ਼੍ਰੀਦੇਵੀ ਨੇ 54 ਸਾਲਾਂ ਦੀ ਉਮਰ ‘ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਅਤੇ ਉਹਨਾਂ ਦੀ ਇਸ ਅਚਨਚੇਤ ਮੌਤ ਨਾਲ ਉਹਨਾਂ ਦੇ ਪ੍ਰਸ਼ੰਸਕ ਗਹਿਰੇ ਸਦਮੇ ‘ਚ ਹਨ।

ਕੁਝ ਦਿਨ ਪਹਿਲਾਂ ਇੱਕ ਵਿਆਹ ਸਮਾਗਮ ‘ਚ ਸ਼ਾਮਲ ਹੋਣ ਲਈ ਦੁਬਈ ਪੁੱਜੀ ਸ਼੍ਰੀਦੇਵੀ ਦੀ ਬਾਥਟੱਬ ‘ਚ ਡੁੱਬਣ ਕਾਰਨ ਮੌਤ ਹੋ ਗਈ ਸੀ।

ਇਸ ਦਰਦਨਾਕ ਘਟਨਾ ਸਮੇਂ ਦੌਰਾਨ ਉਨ੍ਹਾਂ ਨਾਲ ਉਹਨਾਂ ਦੀ ਵੱਡੀ ਬੇਟੀ ਜਾਹਨਵੀ ਕਪੂਰ ਮੌਜੂਦ ਨਹੀਂ ਸੀ, ਕਿਉਂਕਿ ਉਹ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ‘ਚ ਰੁੱਝੀ ਹੋਈ ਸੀ। ਅਜਿਹੀ ਹੀ ਘਟਨਾ ਬੋਨੀ ਕਪੂਰ ਦੀ ਪਹਿਲੀ ਪਤਨੀ ਮੋਨਾ ਨਾਲ ਵੀ ਵਾਪਰ ਚੁੱਕੀ ਹੈ।

ਉਹਨਾਂ ਦੀ ਪਹਿਲੀ ਪਤਨੀ ਲੰਬਾ ਸਮਾਂ ਬੀਮਾਰ ਰਹਿਣ ਤੋਂ ਬਾਅਦ 48 ਸਾਲ ਦੀ ਉਮਰ ‘ਚ ਇਸ ਦੁਨੀਆ ਤੋਂ ਰੁਖਸਤ ਹੋ ਗਈ ਸੀ। ਜਿਸ ਸਮੇਂ ਮੋਨਾ ਕਪੂਰ ਦੀ ਮੌਤ ਹੋਈ, ਉਸ ਸਮੇਂ ਉਹਨਾਂ ਦਾ ਪੁੱਤਰ ਅਰਜੂਨ ਕਪੂਰ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਿਹਾ ਸੀ। ਮੋਨਾ ਨੇ ਮਾਰਚ ਨੂੰ ਆਖਰੀ ਸਾਹ ਲਿਆ ਸੀ, ਜਿਸ ਤੋਂ ਕੁਝ ਮਹੀਨੇ ਬਾਅਦ ਮਈ ‘ਚ ਅਰਜੂਨ ਦੀ ਫਿਲਮ ‘ਇਸ਼ਕਜ਼ਾਦੇ’ ਨੇ ਰਿਲੀਜ਼ ਹੋਣਾ ਸੀ। ਮੋਨਾ ਆਪਣੇ ਬੇਟੇ ਦੀ ਡੈਬਿਊ ਫਿਲਮ ਨੂੰ ਵੱਡੇ ਪਰਦੇ ‘ਤੇ ਨਹੀਂ ਦੇਖ ਪਾਈ ਸੀ।

ਇਸ ਤਰ੍ਹਾਂ ਹੀ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਵੀ ਫਿਲਮ ਜਗਤ ‘ਚ ਆਪਣਾ ਪੈਰ ਰੱਖਣ ਦੀ ਯੋਜਨਾ ਬਣਾ ਰਹੀ ਹੈ ਅਤੇ ਉਸਦੀ ਪਹਿਲੀ ਫਿਲਮ ‘ਧੜਕ’ ਜਲਦ ਵੱਡੇ ਪਰਦੇ ‘ਤੇ ਜੁਲਾਈ ‘ਚ ਰਿਲੀਜ਼ ਹੋਣ ਵਾਲੀ ਹੈ।
ਪਹਿਲੀ ਪਤਨੀ ਵਾਂਗ ਬੋਨੀ ਕਪੂਰ ਦੀ ਦੂਸਰੀ ਪਤਨੀ ਦੀ ਵੀ ਰਹੀ ਇਹ ਖਵਾਹਿਸ਼ ਅਧੂਰੀਦੱਸ ਦੇਈਏ ਕਿ ਆਪਣੀਆਂ ਬੇਟੀਆਂ ਦੇ ਬੇਹੱਦ ਕਰੀਬ ਮੰਨੀ ਜਾਂਦੀ ਸ਼੍ਰੀਦੇਵੀ ਉਹਨਾਂ ਨਾਲ ਜੁੜੇ ਸਾਰੇ ਅਹਿਮ ਫੈਸਲੇ ਆਪ ਲੈਂਦੀ ਸੀ। ਸ਼੍ਰੀਦੇਵੀ ਦਾ ਸੁਪਨਾ ਸੀ ਕਿ ਉਹ ਜਾਹਨਵੀ ਨੂੰ ਬਤੌਰ ਅਦਾਕਾਰਾ ਵੱਡੇ ਪਰਦੇ ‘ਤੇ ਦੇਖੇ, ਜੋ ਕਿ ਅਧੂਰੀ ਰਹਿ ਗਈ।  ਸ਼੍ਰੀਦੇਵੀ  ਦੀ ਮੌਤ ‘ਤੇ ਦੇਸ਼ ਦੀਆਂ ਪ੍ਰਮੁੱਖ ਹਸਤੀਆਂ ਨੇ ਦੁੱਖ ਜਾਹਰ ਕੀਤਾ ਹੈ।

—PTC News