
ਪਾਕਿਸਤਾਨ ਅਤੇ ਭਾਰਤ ਦੀ ਜੰਗ ਹੋਵੇ ਜਾਂ ਕੋਈ ਵੀ ਹੋਰ ਮੁਸੀਬਤ ਦੀ ਘੜੀ, ਸਿੱਖ ਯੋਧਿਆਂ ਨੇ ਆਪਣੀ ਬਹਾਦਰੀ ਅਤੇ ਦਲੇਰੀ ਨਾਲ ਹਰ ਮੁਸੀਬਤ ਦਾ ਡਟ ਕੇ ਮੁਕਾਬਲਾ ਕੀਤਾ ਹੈ।
ਜੇਕਰ ਗੱਲ ਕਰੀਏ, 1971 ਦੀ ਜੰਗ ਦੀ ਤਾਂ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਨੇ ਇਸ ਵਿੱਚ ਇਤਿਹਾਸ ਰਚਿਆ ਸੀ। ਸ. ਅਰੋੜਾ ਦੇ ਜਜ਼ਬੇ ਅੱਗੇ 93,000 ਪਾਕਿਸਤਾਨੀ ਸੈਨਿਕਾਂ ਨੇ ਹਾਰ ਮੰਨ ਲਈ ਸੀ ਅਤੇ ਪਾਕਿਸਤਾਨੀ ਲੈਫਟੀਨੈਂਟ ਜਨਰਲ ਅਮੀਰ ਅਬਦੁੱਲਾ ਖਾਨ ਨਿਆਜ਼ੀ ਨੂੰ ਹਾਰ ਕੇ ਬਿਨਾਂ ਸ਼ਰਤ ਆਤਮਸਮਰਪਣ ਦੇ ਸਮਝੌਤੇ ‘ਤੇ ਹਸਤਾਖਰ ਕਰਨੇ ਪਏ ਸਨ। ਇਹ ਘਟਨਾ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੀ ਸੀ। ਇਸ ਸਮੇਂ ਭਾਰਤੀਆਂ ਨੇ ਕਈ ਬੰਗਲਾਦੇਸ਼ੀਆਂ ਦੀ ਜਾਨ ਪਾਕਿਸਤਾਨੀਆਂ ਤੋਂ ਬਚਾਉਣ ਲਈ ਕੋਈ ਕਸਰ ਨਹੀਂ ਛੱਡੀ ਸੀ।
ਲੈਫਟੀਨੈਂਟ ਜਨਰਲ ਅਰੋੜਾ, ਜੋ ਕਿ 13 ਫਰਵਰੀ 1916 ਨੂੰ ਕਾਲਾ ਗੁਜਰਾਂ ‘ਚ ਸਿੱਖ ਘਰ ਜਨਮੇ ਅਤੇ ਉਹਨਾਂ ਦੇ ਪਿਤਾ ਇੰਜੀਨੀਅਰ ਸਨ।ਭਾਰਤੀ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹਨਾਂ ਦੀ ਨਿਯੁਕਤੀ ਸੈਕੰਡ ਪੰਜਾਬ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਵਿੱਚ ਹੋਈ। ਫਿਰ ਉਹਨਾਂ ਨੇ 1948 ਦੇ ਕਸ਼ਮੀਰ ਅਪਰੇਸ਼ਨਾਂ ਵਿੱਚ ਹਿੱਸਾ ਲਿਆ ਿਇਸ ਤੋਂ ਇਲਾਵਾ ਉਹਨਾਂ ਨੇ ’47 ਦੀ ਲੜਾਈ, 1962 ਅਤੇ 1965 ਦੀ ਜੰਗ ‘ਚ ਵੀ ਅਗਵਾਈ ਕੀਤੀ। ’71 ਦੀ ‘ਚ ਪਾਕਿ ਫੌਜ ਵੱਲੋਂ ਬੰਗਲਾਦੇਸ਼ੀਆਂ ‘ਤੇ ਕਈ ਅਤਿਆਚਾਰ ਕੀਤੇ ਜਾ ਰਹੇ ਸਨ, ਜਿਹਨਾਂ ‘ਚ ਬਲਾਤਕਾਰ, ਕਤਲੇਆਮ ਸ਼ਾਮਿਲ ਸਨ।
ਇਸ ਮਾਮਲੇ ‘ਚ ਦਖਲਅੰਦਾਜੀ ਕਰਦਿਆਂ ਭਾਰਤ ਵੱਲੋਂ ਪਾਕਿਸਤਾਨ ਨੂੰ ਨੂੰ ਚੁਣੌਤੀ ਦਿੱਤੀ ਗਈ ਸੀ। ਜੰਗ ਦੌਰਾਨ ਬਹੁਤ ਹੀ ਘੱਟ ਸਮੇਂ ‘ਚ ਭਾਰਤੀ ਫੌਜ ਪੂਰਬੀ ਪਾਕਿਸਤਾਨ ਦੀ ਰਾਜਧਾਨੀ ਢਾਕਾ ‘ਤੇ ਕਾਬਜ਼ ਹੋ ਗਈ ਸੀ ਅਤੇ ਆਖਿਰਕਾਰ ਪਾਕਿਸਤਾਨ ਨੂੰ ਭਾਰਤੀਆਂ ਦੇ ਅੱਗੇ ਝੁਕਣਾ ਪਿਆ ਸੀ। 93,000 ਤੋਂ ਜ਼ਿਆਦਾ ਪਾਕਿਸਤਾਨੀਆਂ ਨੂੰ ਭਾਰਤੀ ਫੌਜ ਅੱਗੇ ਆਤਮ ਸਮਰਪਣ ਕਰਨਾ ਪਿਆ ਸੀ।
ਇਸ ਤੋਂ ਬਾਅਦ ਜਨਰਲ ਅਰੋੜਾ 1973 ਵਿੱਚ ਸੇਵਾ ਮੁਕਤ ਹੋਏ ਅਤੇ ਉਹਨਾਂ ਨੂੰ ਪਦਮ ਭੂਸ਼ਨ ਨਾਲ ਵੀ ਸਨਮਾਨਿਤ ਕੀਤਾ ਗਿਆ।
-PTC News