ਪਾਕਿਸਤਾਨ ਦੇ ਕੋਚ ਵੱਲੋਂ ਵਿਰਾਟ ਕੋਹਲੀ ਨੂੰ ਸਿੱਧਾ ਚੈਲੰਜ, ਕਿਹਾ ਇਹ..!

By Joshi - February 07, 2018 8:02 pm
ਪਾਕਿਸਤਾਨ ਦੇ ਕੋਚ ਵੱਲੋਂ ਵਿਰਾਟ ਕੋਹਲੀ ਨੂੰ ਸਿੱਧਾ ਚੈਲੰਜ, ਕਿਹਾ ਇਹ..!: ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੇ ਬੇਹਤਰੀਨ ਪ੍ਰਦਰਸ਼ਨ ਸਦਕਾ ਅੱਜ ਦੁਨੀਆਂ ਭਰ ਦੇ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਗਏ ਹਨ। ਵਿਰਾਟ ਆਪਣੀ ਖੇਡ ਅਤੇ ਕਪਤਾਨੀ ਦੇ ਚੰਗੇ ਪ੍ਰਦਰਸ਼ਨ ਦੇ ਨਾਲ ਹੀ ਵਿਰੋਧੀ ਟੀਮਾਂ `ਤੇ ਭਾਰੀ ਪੈ ਰਹੇ ਹਨ। ਕੋਹਲੀ ਦੀ ਬੱਲੇਬਾਜ਼ੀ ਅੱਗੇ ਵਿਰੋਧੀ ਟੀਮ ਵੀ ਢਹਿ-ਢੇਰੀ ਹੋ ਜਾਂਦੀ ਹੈ।

ਵਿਰਾਟ ਨੂੰ ਮੈਦਾਨ ਵਿੱਚ ਦੇਖਦੇ ਹੀ ਵਿਰੋਧੀ ਟੀਮ ਦੇ ਗੇਂਦਬਾਜ਼ਾਂ ਦੇ ਰੋਂਗਟੇ ਖੜੇ ਹੋ ਜਾਂਦੇ ਹਨ। ਦੇਖਿਆ ਜਾਵੇ ਤਾਂ ਭਾਰਤ ਅਤੇ ਸਾਉਥ ਅਫਰੀਕਾ ਦੇ ਵਿਚਾਲੇ ਖੇਡੇ ਗਏ ਪਹਿਲੇ ਵਨਡੇ ਵਿੱਚ ਵਿਰਾਟ ਕੋਹਲੀ ਨੇ ਚੰਗੀ ਖੇਡ ਖੇਡਦਿਆਂ ਸ਼ਾਨਦਾਰ ਸੈਂਕੜਾ ਜੜਿਆ ਸੀ। ਇਸ ਸੈਂਕੜੇ ਨਾਲ ਉਹਨਾਂ ਨੇ ਆਪਣੇ ਕਰੀਅਰ ਦਾ 33ਵਾਂ ਸੈਂਕੜਾ ਪੂਰਾ ਕਰ ਲਿਆ। ਉਹ ਆਪਣੀ ਖੇਡ ਜਰੀਏ ਹਰੇਕ ਮੈਚ ਵਿੱਚ ਕੁੱਝ ਕਾਰਨਾਮਾ ਕਰ ਰਹੇ ਹਨ। ਪਾਕਿਸਤਾਨ ਦੇ ਕੋਚ ਨੇ ਉਨ੍ਹਾਂ ਦੀ ਪਰਫਾਰਮੈਂਸ ਉੱਤੇ ਪ੍ਰਤੀਕਿਰਿਆ ਦਿੱਤੀ ਹੈ।
ਪਾਕਿਸਤਾਨ ਦੇ ਕੋਚ ਵੱਲੋਂ ਵਿਰਾਟ ਕੋਹਲੀ ਨੂੰ ਸਿੱਧਾ ਚੈਲੰਜ, ਕਿਹਾ ਇਹ..!ਪਾਕਿਸਤਾਨ ਦੇ ਕੋਚ ਮਿਕੀ ਆਰਥਰ ਨੇ ਕਿਹਾ ਹੈ ਕਿ ਕੋਹਲੀ ਬੇਸ਼ੱਕ ਚੰਗੇ ਖਿਡਾਰੀ ਹਨ, ਕੋਹਲੀ ਨੇ ਹਰੇਕ ਟੀਮ ਦੇ ਵਿਰੁੱਧ ਆਪਣਾ ਚੰਗਾ ਪ੍ਰਦਰਸ਼ਨ ਦਿਖਾਇਆ ਹੈ, ਪਰ ਪਰ ਸਾਡੀ ਟੀਮ ਉਨ੍ਹਾਂ ਦੇ ਲਈ ਮੁਸ਼ਕਲ ਖੜ੍ਹੀ ਕਰ ਦੇਵੇਗੀ, ਤੇ ਕੋਹਲੀ ਸਾਡੇ ਗੇਂਦਬਾਜ਼ਾਂ ਦੇ ਅੱਗੇ ਨਹੀ ਖੜ ਪਾਉਣਗੇ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਛੇਤੀ ਹੀ ਭਾਰਤੀ ਕ੍ਰਿਕਟ ਟੀਮ ਅਤੇ ਪਾਕਿਸਤਾਨ ਦੀ ਸੀਰੀਜ਼ ਹੋਵੇਗੀ।

—PTC News

adv-img
adv-img