ਪਾਪਾ ਦੀ ਹਨੀ ਦੀ ਅਦਾਲਤ ਚ ਅੱਜ ਪੇਸ਼ੀ

ਪਾਪਾ ਦੀ ਹਨੀ ਦੀ ਅਦਾਲਤ ਚ ਅੱਜ ਪੇਸ਼ੀ

ਪਾਪਾ ਦੀ ਹਨੀ ਦੀ ਅਦਾਲਤ ਚ 6 ਦਿਨਾਂ ਪੁਲਿਸ ਰਿਮਾਂਡ ਤੋਂ ਬਾਅਦ ਅੱਜ ਪੇਸ਼ੀ

ਡੇਰਾ ਮੁਖੀ ਰਾਮ ਰਹੀਮ ਦੀ ਬੇਟੀ ਹਨੀਪ੍ਰੀਤ ਦਾ 6 ਦਿਨਾਂ ਦੇ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਹਨੀ ਅਤੇ ਉਸ ਨਾਲ ਪਕੜੀ ਗਈ ਸੁਖਦੀਪ ਕੌਰ ਨੂੰ ਪੁਲਿਸ ਅੱਜ ਅਦਾਲਤ ਵਿਚ ਪੇਸ਼ ਕਰੇਗੀ ਪੁਲਿਸ ਅਦਾਲਤ ‘ਚ ਪੇਸ਼ ਕਰ ਕੇ ਉਸ ਦਾ ਹੋਰ ਰਿਮਾਂਡ ਲੈਣ ਦੀ ਮੰਗ ਕਰੇਗੀ

ਹਨੀਪ੍ਰੀਤ ਨੇ ਪੁਲਿਸ ਨੂੰ ਜਾਂਚ ਦੌਰਾਨ ਕੋਈ ਸਹਿਯੋਗ ਨਹੀਂ ਦਿੱਤਾ ਤੇ ਉਹ ਜ਼ਿਆਦਾਤਰ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਟਾਲਮਟੋਲ ਕਰ ਰਹੀ ਹੈ। ਜੇਕਰ ਪੁਲਿਸ ਨੂੰ ਉਸ ਦਾ ਹੋਰ ਰਿਮਾਂਡ ਨਾ ਮਿਲਿਆ ਤਾਂ ਉਸ ਨੂੰ ਜੇਲ੍ਹ ‘ਚ ਭੇਜਿਆ ਜਾਏਗਾ । ਹਨੀਪ੍ਰੀਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੂੰ ਉਮੀਦ ਸੀ ਕਿ ਉਹ ਉਸ ਤੋਂ ਸਭ ਜਾਣਕਾਰੀਆਂ ਹਾਸਿਲ ਕਰ ਲਵੇਗੀ ਪਰ ਪੁਲਿਸ 38 ਦਿਨਾਂ ਦਾ ਕੋਈ ਲੇਖਾ ਜੋਖਾ ਉਸ ਤੋਂ ਨਹੀਂ ਪੁੱਛ ਸਕੀ , ਉਸ ਨੇ ਅਜੇ ਤੱਕ ਪੁਲਿਸ ਨੂੰ ਕੋਈ ਅਹਿਮ ਜਾਣਕਾਰੀ ਨਹੀਂ ਦਿੱਤੀ। ਉਹ ਕਦੇ ਸਿਰ ਦਰਦ ਕਦੇ ਮਾਈਗ੍ਰੇਨ ਦਾ ਬਹਾਨਾ ਬਣਾਉਂਦੀ ਰਹੀ, ਉਸ ਨੇ ਕਦੇ ਸੀਨੇ ‘ਚ ਦਰਦ ਦੀ ਸ਼ਿਕਾਇਤ ਕੀਤੀ ਤੇ ਕਈ ਵਾਰ ਰੋਣ ਦੀ ਐਕਟਿੰਗ ਕਰਦਿਆਂ ਪੁਲਿਸ ਨੂੰ ਉਲਝਾਈ ਰੱਖਿਆ।

ਉਹ ਪਹਿਲਾਂ ਪੁਲਿਸ ਨੂੰ ਬਠਿੰਡਾ ਲੈ ਗਈ ਤੇ ਉਥੇ ਜਾ ਕੇ ਕਹਿ ਦਿੱਤਾ ਉਸ ਨੂੰ ਯਾਦ ਨਹੀਂ ਕਿ ਉਹ ਕਿਥੇ ਰਹਿੰਦੀ ਸੀ, ਉਥੋਂ ਪੁਲਿਸ ਨੂੰ ਖਾਲੀ ਹੱਥ ਵਾਪਿਸ਼ ਆਉਣਾ ਪਿਆ ।