ਪਿਆਜ਼ ਦੀ ਕੀਮਤਾਂ ਨੇ ਕੀਤਾ ਹੈਰਾਨ ,ਸਰਕਾਰ ਨੇ ਚੁੱਕੇ ਇਹ ਕਦਮ

ਪਿਆਜ਼ ਦੀ ਕੀਮਤਾਂ ਨੇ ਕੀਤਾ ਹੈਰਾਨ ,ਸਰਕਾਰ ਨੇ ਚੁੱਕੇ ਇਹ ਕਦਮ

ਪਿਆਜ਼ ਦੀ ਕੀਮਤਾਂ ਨੇ ਕੀਤਾ ਹੈਰਾਨ ,ਸਰਕਾਰ ਨੇ ਚੁੱਕੇ ਇਹ ਕਦਮ:ਟਮਾਟਰ ਤੋਂ ਬਾਅਦ ਹੁਣ ਪਿਆਜ਼ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਜਿਸ ਦਾ ਕਾਰਨ ਪਿਆਜ਼ ਦੀ ਸਪਲਾਈ ਘਟਣ ਨਾਲ ਬਾਜ਼ਾਰ’ਚ ਪਿਆਜ਼ ਦੀਆਂ ਕੀਮਤਾਂ ਸਿਖਰ ‘ਤੇ ਹਨ।ਪਿਆਜ਼ ਦੇ ਜਮ੍ਹਾਂ ਖੋਰ ਸਰਗਰਮ ਹੋ ਗਏ ਹਨ, ਇਹੀ ਕਾਰਨ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਪਿਆਜ਼ ਦੀਆਂ ਕੀਮਤਾਂ ‘ਚ ਭਾਰੀ ਫ਼ਰਕ ਹੈ।ਪਿਆਜ਼ ਦੀ ਕੀਮਤਾਂ ਨੇ ਕੀਤਾ ਹੈਰਾਨ ,ਸਰਕਾਰ ਨੇ ਚੁੱਕੇ ਇਹ ਕਦਮਮਹਿੰਗਾਈ ‘ਤੇ ਕਾਬੂ ਪਾਉਣ ਲਈ ਸਰਕਾਰ ਹਰਕਤ ‘ਚ ਆ ਗਈ ਹੈ।ਕੇਂਦਰੀ ਸਪਲਾਈ ਮਾਮਲੇ ਅਤੇ ਖ਼ੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਪਿਆਜ਼ ਦੀ ਪੈਦਾਵਾਰ ਦਾ ਵੇਰਵਾ ਦਿੰਦੇ ਹੋਏ ਸਰਕਾਰ ਦੀਆਂ ਤਿਆਰੀਆਂ ਦੀ ਜਾਣਕਾਰੀ ਦਿੱਤੀ। ਪਾਸਵਾਨ ਨੇ ਪਿਆਜ਼ ਦੀ ਸਪਲਾਈ ਵਧਾਉਣ ਨਾਲ ਸਬੰਧਤ ਮੰਤਰਾਲਿਆਂ ਦੇ ਅਧਿਕਾਰੀਆਂ ਨਾਲ ਲੰਬੀ ਬੈਠਕ ਕੀਤੀ।ਪਿਆਜ਼ ਦੀ ਕੀਮਤਾਂ ਨੇ ਕੀਤਾ ਹੈਰਾਨ ,ਸਰਕਾਰ ਨੇ ਚੁੱਕੇ ਇਹ ਕਦਮਇਸ ਦੌਰਾਨ ਪਿਆਜ਼ ਦੀ ਖੇਤੀ ਅਤੇ ਉਸ ਦੀ ਪੈਦਾਵਾਰ ਦੀ ਸਮੀਖਿਆ ਕੀਤੀ ਗਈ।ਦਰਾਮਦ ਪਿਆਜ਼ ਕਿਸੇ ਵੀ ਹਾਲ ਵਿਚ ਮਹੀਨੇ ਪਹਿਲਾਂ ਭਾਰਤੀ ਬੰਦਰਗਾਹਾਂ ‘ਤੇ ਪਹੁੰਚ ਜਾਵੇਗਾ।ਇਸ ਲਈ ਫੌਰੀ ਤੌਰ ‘ਤੇ ਉਤਪਾਦਕ ਮੰਡੀਆਂ ‘ਚ ਸਰਕਾਰੀ ਏਜੰਸੀਆਂ ਪਿਆਜ਼ ਦੀ ਖ਼ਰੀਦ ਕਰਨ ਉਤਰਨਗੀਆਂ।ਪਾਸਵਾਨ ਨੇ ਇਕ ਸਵਾਲ ਦੇ ਜਵਾਬ ਵਿਚ ਇੱਥੋਂ ਤੱਕ ਕਹਿ ਦਿੱਤਾ ਕਿ ਕੀਮਤਾਂ ਨੂੰ ਰੋਕਣਾ ਉਨ੍ਹਾਂ ਦੇ ਹੱਥ ਵਿਚ ਨਹੀਂ ਹੈ।ਪਿਆਜ਼ ਦੀ ਕੀਮਤਾਂ ਨੇ ਕੀਤਾ ਹੈਰਾਨ ,ਸਰਕਾਰ ਨੇ ਚੁੱਕੇ ਇਹ ਕਦਮਯਾਨੀ ਗਾਹਕਾਂ ਨੂੰ ਲੰਬੇ ਸਮੇਂ ਤੱਕ ਮਹਿੰਗੇ ਪਿਆਜ਼ ਨਾਲ ਹੀ ਕੰਮ ਚਲਾਉਣਾ ਪਵੇਗਾ।ਹਾਲਾਂਕਿ ਬਾਅਦ ਵਿਚ ਪਾਸਵਾਨ ਨੇ ਕਿਹਾ ਕਿ ਸਰਕਾਰੀ ਏਜੰਸੀਆਂ ਮਹਾਰਾਸ਼ਟਰ ਦੀਆਂ ਮੰਡੀਆਂ ਤੋਂ 32 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਦੀ ਖ਼ਰੀਦ ਕਰਕੇ ਦਿੱਲੀ ‘ਚ ਸਪਲਾਈ ਕਰਨਗੀਆਂ। ਪਿਆਜ਼ ਦਾ ਘੱਟੋ -ਘੱਟ ਬਰਾਮਦ ਮੁੱਲ 850 ਡਾਲਰ ਪ੍ਰਤੀ ਟਨ ਕਰ ਦਿੱਤਾ ਗਿਆ ਹੈ ਜਿਸ ਨਾਲ ਬਰਾਮਦ ਲਗਪਗ ਰੁਕ ਗਈ ਹੈ।
-PTCNews