ਪੀ.ਆਰ.ਟੀ.ਸੀ. ਦੀਆਂ 25 ਨਵੀਆਂ ਬੱਸਾਂ ਨੂੰ ਝੰਡੀ,ਟਰਾਂਸਪੋਰਟ ਬੁਨਿਆਦੀ ਨੂੰ ਹੋਰ ਮਜਬੂਤ ਕਰਨ ਦਾ ਵਾਅਦਾ

ਪੀ.ਆਰ.ਟੀ.ਸੀ. ਦੀਆਂ 25 ਨਵੀਆਂ ਬੱਸਾਂ ਨੂੰ ਝੰਡੀ,ਟਰਾਂਸਪੋਰਟ ਬੁਨਿਆਦੀ ਨੂੰ ਹੋਰ ਮਜਬੂਤ ਕਰਨ ਦਾ ਵਾਅਦਾ

ਪੀ.ਆਰ.ਟੀ.ਸੀ. ਦੀਆਂ 25 ਨਵੀਆਂ ਬੱਸਾਂ ਨੂੰ ਝੰਡੀ,ਟਰਾਂਸਪੋਰਟ ਬੁਨਿਆਦੀ ਨੂੰ ਹੋਰ ਮਜਬੂਤ ਕਰਨ ਦਾ ਵਾਅਦਾ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਟਰਾਂਸਪੋਰਟ ਸੈਕਟਰ ਵਿੱਚ ਸਾਰੇ ਦਾਅਵੇਦਾਰਾਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਾਉਣ ਬਾਰੇ ਆਪਣੀ ਸਰਕਾਰ ਦੀ ਵਚਨਬੱਧਤਾ ਮੁੜ ਦੁਹਰਾਉਂਦਿਆਂ ਦੱਸਿਆ ਹੈ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸਨ (ਪੀ.ਆਰ.ਟੀ.ਸੀ.) ਨੇ ਅਪ੍ਰੈਲ ਤੋਂ ਦਸੰਬਰ 2017 ਤੱਕ 9.21 ਕਰੋੜ ਰੁਪਏ ਦਾ ਲਾਭ ਕਮਾਇਆ ਹੈ ਪੀ.ਆਰ.ਟੀ.ਸੀ. ਦੀਆਂ 25 ਨਵੀਆਂ ਬੱਸਾਂ ਨੂੰ ਝੰਡੀ ਵਿਖਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਲਾਭ ਵਿੱਚ ਹੋਏ ਵਾਧੇ ਤੋਂ ਇਸ ਸੈਕਟਰ ਵਿੱਚ ਆਏ ਪਰਿਵਰਤਣ ਦਾ ਝਲਕਾਰਾ ਮਿਲਦਾ ਹੈ ਅਤੇ ਸੂਬੇ ਵਿੱਚ ਵਧੀਆ ਟਰਾਂਸਪੋਰਟ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਇਸ ਦਾ ਅਧੁਨਿਕੀਕਰਨ ਕੀਤਾ ਜਾ ਰਿਹਾ ਹੈ।ਪੀ.ਆਰ.ਟੀ.ਸੀ. ਦੀਆਂ 25 ਨਵੀਆਂ ਬੱਸਾਂ ਨੂੰ ਝੰਡੀ,ਟਰਾਂਸਪੋਰਟ ਬੁਨਿਆਦੀ ਨੂੰ ਹੋਰ ਮਜਬੂਤ ਕਰਨ ਦਾ ਵਾਅਦਾਪੀ.ਆਰ.ਟੀ.ਸੀ. ਦੀ ਰੋਜਾਨਾ ਦੀ ਆਮਦਨ 106 ਲੱਖ ਰੁਪਏ ਤੋਂ ਵਧ ਕੇ 123 ਲੱਖ ਹੋਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ 100 ਬੱਸਾਂ ਦਾ ਵਾਧਾ ਕਰਨ ਦੀ ਯੋਜਨਾ ਬਣਾਈ ਗਈ ਹੈ ਜਿਸ ਵਿੱਚੋਂ 25 ਬੱਸਾਂ ਦਾ ਵਾਧਾ ਅੱਜ ਹੋ ਗਿਆ ਹੈ।ਪੂਰਾ ਟੀਚਾ ਹੋਣ ਤੋਂ ਬਾਅਦ ਇਸ ਦੇ ਬੇੜੇ ਦੀ ਕੁੱਲ ਸੱਖਿਆ 1075 ਹੋ ਜਾਵੇਗੀ ਅਤੇ ਇਹ ਫਲੀਟ ਸੂਬੇ ਵਿੱਚ ਰੋਜਾਨਾ 3.75 ਲੱਖ ਕਿਲੋਮੀਟਰ ਤੈਅ ਕਰਨ ਦੇ ਕਾਬਲ ਹੋ ਜਾਵੇਗਾ।ਪੀ.ਆਰ.ਟੀ.ਸੀ. ਦੀਆਂ 25 ਨਵੀਆਂ ਬੱਸਾਂ ਨੂੰ ਝੰਡੀ,ਟਰਾਂਸਪੋਰਟ ਬੁਨਿਆਦੀ ਨੂੰ ਹੋਰ ਮਜਬੂਤ ਕਰਨ ਦਾ ਵਾਅਦਾ ਪੀ.ਆਰ.ਟੀ.ਸੀ. ਦੀਆਂ ਬੱਸਾਂ ਦਾ 1075 ਦੇ ਕੁੱਲ ਫਲੀਟ ਦਾ ਟੀਚਾ ਪੂਰਾ ਹੁਣ ਨਾਲ ਸਾਰੇ ਗੈਰ-ਕਾਰਜਸੀਲ ਰੂਟ ਵੀ ਮੁੜ ਸੁਰਜੀਤ ਹੋ ਜਾਣਗੇ।ਮੁੱਖ ਮੰਤਰੀ ਨੇ ਪੀ.ਆਰ.ਟੀ.ਸੀ. ਨੂੰ ਮੁੜ ਪੈਰਾਂ ‘ਤੇ ਲਿਆਉਣ ਲਈ ਕੀਤੀਆਂ ਗਈਆਂ ਕੋਸਸਾਂ ਵਾਸਤੇ ਵਧਾਈ ਦਿੱਤੀ।ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਮਾਰਚ ਵਿੱਚ ਉਨ੍ਹਾਂ ਦੀ ਸਰਕਾਰ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਹੁਣ ਤੱਕ 150 ਨਵੀਆਂ ਬੱਸਾਂ ਪਹਿਲਾਂ ਹੀ ਪਾਈਆਂ ਜਾ ਚੁੱਕੀਆਂ ਹਨ ਅਤੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਦਾ ਕੰਮ ਲਗਾਤਾਰ ਜਾਰੀ ਰੱਖਿਆ ਜਾਵੇਗਾ।
-PTCNews