ਪੁਲਸ ਵੱਲੋਂ ਲੁੱਟ-ਖੋਹ ਗਿਰੋਹ ਦੇ 8 ਮੈਂਬਰ ਕਾਬੂ

By Joshi - January 10, 2018 6:01 pm

ਪੁਲਸ ਵੱਲੋਂ ਲੁੱਟ-ਖੋਹ ਗਿਰੋਹ ਦੇ 8 ਮੈਂਬਰ ਕਾਬੂ: ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਦੀਆ ਘਟਨਾਵਾਂ ਸਾਹਮਣੇ ਆਈਆਂ ਹਨ। ਇਹਨਾਂ ਘਟਨਾ ਨੂੰ ਅੰਜਾਮ ਦੇਣ ਵਾਲੇ 8 ਵਿਅਕਤੀਆਂ ਨੂੰ ਕਾਬੂ ਕਰਕੇ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਆਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਬਠਿੰਡਾ ਇਲਾਕੇ ਦੇ ਆਈ. ਜੀ. ਐੱਮ.ਐੱਸ. ਚਿੰਨਾਵੱਲੋਂ ਪ੍ਰੈਸ ਕਾਨਫਰੰਸ ਵਿੱਚ ਇਸ ਸਫ਼ਲਤਾ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਹੈ 2 ਮੁੱਖ ਬੁਲਾਇਡ ਦੇ ਮਾਮਲੇ ਜੋ ਕਿ ਜਿਲ੍ਹਾ ਫਰੀਦਕੋਟ ਦੇ ਹਲਕਾ ਜੈਤੋ ਵਿੱਚ ਹੋਏ ਸਨ। ਉਹਨਾਂ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਸੀ।
ਪੁਲਸ ਵੱਲੋਂ ਲੁੱਟ-ਖੋਹ ਗਿਰੋਹ ਦੇ 8 ਮੈਂਬਰ ਕਾਬੂਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਦਿਨ ਬ ਦਿਨ ਇਹ ਵਿਅਕਤੀ ਲੁੱਟ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਪੁਲਿਸ ਨੇ 8 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਸ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ। ਇਹ ਦੋਸ਼ੀ ਜ਼ਿਆਦਾਤਰ ਸ਼੍ਰੀ ਅਨੰਦਪੁਰ ਸਾਹਿਬ ਇਲਾਕੇ ਨਾਲ ਸਬੰਧ ਰੱਖਦੇ ਹਨ। ਪੁਲਿਸ ਨੇ ਇਨ੍ਹਾਂ ਦੋਸ਼ੀਆਂ ਵਿਰੁੱਧ ਮਾਮਲਾ ਦਰਜ਼ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

—PTC News

adv-img
adv-img